USA ਬਾਜ਼ਾਰ ਗ੍ਰੀਨ ਨਿਸ਼ਾਨ 'ਤੇ ਹੋਏ ਬੰਦ, ਡਾਓ 'ਚ ਵੱਡਾ ਉਛਾਲ

10/16/2019 8:46:09 AM

ਵਾਸ਼ਿੰਗਟਨ— ਯੂ. ਐੱਸ. ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਵਾਲ ਸਟ੍ਰੀਟ 'ਚ ਕਾਰਪੋਰੇਟ ਤਿਮਾਹੀ ਸੀਜ਼ਨ ਸ਼ੁਰੂ ਹੋਣ ਨਾਲ ਨਿਵੇਸ਼ਕਾਂ 'ਚ ਹੈ। ਡਾਓ ਜੋਂਸ, ਐੱਸ. ਐਂਡ ਪੀ.-500 ਅਤੇ ਨੈਸਡੈਕ ਕੰਪੋਜ਼ਿਟ ਤਿੰਨੋਂ ਸੂਚਕ ਅੰਕ ਗ੍ਰੀਨ ਨਿਸ਼ਾਨ 'ਤੇ ਬੰਦ ਹੋਏ ਹਨ।

 

ਡਾਓ 237 ਅੰਕ ਯਾਨੀ 0.9 ਫੀਸਦੀ ਚੜ੍ਹ ਕੇ 27,024.80 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ 1 ਫੀਸਦੀ ਦੀ ਮਜਬੂਤੀ ਨਾਲ 2,995.68 ਦੇ ਪੱਧਰ ਅਤੇ ਨੈਸਡੈਕ ਕੰਪੋਜ਼ਿਟ 1.2 ਫੀਸਦੀ ਦੀ ਬੜ੍ਹਤ ਨਾਲ 8,148.71 ਦੇ ਪੱਧਰ 'ਤੇ ਬੰਦ ਹੋਏ ਹਨ।

ਪਿਛਲੇ ਕਾਰੋਬਾਰੀ ਦਿਨ ਅਮਰੀਕੀ ਬਾਜ਼ਾਰ ਹਲਕੀ ਗਿਰਾਵਟ 'ਚ ਬੰਦ ਹੋਏ ਸੀ। ਡਾਓ ਜੋਂਸ, ਐੱਸ. ਐਂਡ ਪੀ.-500 ਅਤੇ ਨੈਸਡੈਕ ਕੰਪੋਜ਼ਿਟ ਤਿੰਨੋਂ ਸੂਚਕ ਅੰਕ ਲਾਲ ਨਿਸ਼ਾਨ 'ਤੇ ਬੰਦ ਹੋਏ ਸਨ। ਡਾਓ 29.23 ਅੰਕ ਯਾਨੀ 0.1 ਫੀਸਦੀ ਡਿੱਗਾ ਸੀ, ਜਦੋਂ ਕਿ ਐੱਸ. ਐਂਡ ਪੀ.-500 ਇੰਡੈਕਸ 0.1 ਫੀਸਦੀ ਤੇ ਨੈਸਡੈਕ ਕੰਪੋਜ਼ਿਟ ਵੀ 0.1 ਫੀਸਦੀ ਦੀ ਗਿਰਾਵਟ 'ਚ ਬੰਦ ਹੋਏ ਹਨ।
ਉੱਥੇ ਹੀ, ਮੰਗਲਵਾਰ ਦੇ ਕਾਰੋਬਾਰੀ ਦਿਨ ਬੈਂਕਿੰਗ ਸਟਾਕਸ 'ਚ ਤੇਜ਼ੀ ਨਾਲ ਬਾਜ਼ਾਰ ਨੂੰ ਬੜ੍ਹਤ ਮਿਲੀ। ਜੇ. ਪੀ. ਮਾਰਗਨ ਚੇਜ਼ ਦੇ ਸਟਾਕਸ 3 ਫੀਸਦੀ ਤਕ ਚੜ੍ਹੇ। ਇਸ ਤੋਂ ਇਲਾਵਾ ਬਿਹਤਰ ਤਿਮਾਹੀ ਨਤੀਜੇ ਰਹਿਣ ਦੀ ਉਮੀਦ ਨਾਲ ਯੂਨਾਈਟਿਡ ਹੈਲਥ ਦੇ ਸਟਾਕਸ ਦੀ ਵੀ ਜਮ ਕੇ ਖਰੀਦਦਾਰੀ ਹੋਈ, ਜਿਸ ਨਾਲ ਇਸ ਦੇ ਸਟਾਕਸ 8.2 ਫੀਸਦੀ ਤਕ ਮਜਬੂਤ ਹੋਏ।


Related News