USA ਬਾਜ਼ਾਰ ਬੜ੍ਹਤ 'ਚ ਬੰਦ, ਡਾਓ 'ਚ ਲਗਭਗ 100 ਅੰਕ ਦਾ ਵਾਧਾ

10/01/2019 8:21:14 AM

ਵਾਸ਼ਿੰਗਟਨ— ਸੋਮਵਾਰ ਅਮਰੀਕੀ ਬਾਜ਼ਾਰ ਬੜ੍ਹਤ 'ਚ ਬੰਦ ਹੋਏ ਹਨ। ਡਾਓ ਜੋਂਸ, ਐੱਸ. ਡੀ. ਪੀ.-500 ਤੇ ਨੈਸਡੈਕ ਕੰਪੋਜ਼ਿਟ ਕੰਪੋਜ਼ਿਟ ਸਭ ਹਰੇ ਨਿਸ਼ਾਨ 'ਤੇ ਰਹੇ। ਡਾਓ ਜੋਂਸ 96.58 ਅੰਕ ਯਾਨੀ 0.4 ਫੀਸਦੀ ਚੜ੍ਹ ਕੇ 26,916.83 ਦੇ ਪੱਧਰ 'ਤੇ ਬੰਦ ਹੋਇਆ।

 

 

ਉੱਥੇ ਹੀ, ਐੱਸ. ਡੀ. ਪੀ.-500 ਇੰਡੈਕਸ 0.5 ਫੀਸਦੀ ਦੀ ਬੜ੍ਹਤ ਨਾਲ 2,976.73 ਦੇ ਪੱਧਰ ਬੰਦ ਹੋਇਆ। ਨੈਸਡੈਕ ਕੰਪੋਜ਼ਿਟ 0.8 ਫੀਸਦੀ ਦੀ ਮਜਬੂਤੀ ਦਰਜ ਕਰਦੇ ਹੋਏ 7,999.34 'ਤੇ ਬੰਦ ਹੋਣ 'ਚ ਸਫਲ ਰਿਹਾ।ਤਕਨਾਲੋਜੀ ਸਟਾਕਸ ਦਾ ਪ੍ਰਦਰਸ਼ਨ ਸਭ ਤੋਂ ਖਰ੍ਹਾ ਰਿਹਾ। ਇਸ ਨੇ 1.1 ਫੀਸਦੀ ਦੀ ਮਜਬੂਤੀ ਹਾਸਲ ਕੀਤੀ। ਐਪਲ ਦੇ ਸਟਾਕਸ 2.4 ਫੀਸਦੀ ਤਕ ਚੜ੍ਹੇ, ਜਿਸ ਨਾਲ ਐੱਸ. ਡੀ. ਪੀ.-500 ਇੰਡੈਕਸ ਨੂੰ ਬੜ੍ਹਤ ਮਿਲੀ।

ਜ਼ਿਕਰਯੋਗ ਹੈ ਕਿ ਵਾਈਟ ਹਾਊਸ ਚੀਨ 'ਚ ਨਿਵੇਸ਼ ਨੂੰ ਸੀਮਤ ਕਰਨ ਦਾ ਵਿਚਾਰ ਕਰ ਰਿਹਾ ਹੈ, ਇਨ੍ਹਾਂ ਖਬਰਾਂ ਨਾਲ ਸ਼ੁੱਕਰਵਾਰ ਵਾਲ ਸਟ੍ਰੀਟ 'ਚ ਕਾਰੋਬਾਰ ਲਾਲ ਨਿਸ਼ਾਨ 'ਤੇ ਬੰਦ ਹੋਏ ਸਨ। ਖਬਰਾਂ ਇਹ ਵੀ ਸਨ ਕਿ ਯੂ. ਐੱਸ. ਚੀਨੀ ਫਰਮਾਂ ਨੂੰ ਆਪਣੀ ਸਟਾਕ ਐਕਸਚੇਂਜ ਤੋਂ ਡੀਲਿਸਟ ਕਰ ਸਕਦਾ ਹੈ। ਉੱਥੇ ਹੀ, ਹੁਣ ਅਮਰੀਕੀ ਤੇ ਚੀਨ ਵਪਾਰ ਪ੍ਰਤੀਨਿਧੀ ਮੰਡਲ 10 ਅਕਤੂਬਰ ਨੂੰ ਮਿਲਣ ਵਾਲੇ ਹਨ ਕਿਉਂਕਿ ਦੋਵੇਂ ਧਿਰਾਂ ਕਿਸੇ ਸੌਦੇ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰ ਰਹੀਆਂ ਹਨ।