USA ਬਾਜ਼ਾਰ ਰਿਕਾਰਡ 'ਤੇ ਬੰਦ, ਡਾਓ ਪਹਿਲੀ ਵਾਰ 28 ਹਜ਼ਾਰ ਤੋਂ ਪਾਰ

11/18/2019 8:10:42 AM

ਵਾਸ਼ਿੰਗਟਨ— ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਵ੍ਹਾਈਟ ਹਾਊਸ ਦੇ ਆਰਥਿਕ ਸਲਾਹਕਾਰ ਲੈਰੀ ਕੁਡਲੋ ਨੇ ਕਿਹਾ ਕਿ ਚੀਨ ਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਵਪਾਰ ਸਮਝੌਤਾ ਜਲਦ ਹੋਣ ਜਾ ਰਿਹਾ ਹੈ। ਵਪਾਰ ਮੋਰਚੇ 'ਤੇ ਸਕਾਰਾਤਮਕ ਖਬਰ ਮਿਲਣ ਨਾਲ ਨਿਵੇਸ਼ਕਾਂ ਦੀ ਧਾਰਨਾ 'ਚ ਮਜਬੂਤੀ ਦੇਖਣ ਨੂੰ ਮਿਲੀ। ਡਾਓ ਜੋਂਸ ਪਹਿਲੀ ਵਾਰ 28,000 ਤੱਕ ਦੇ ਰਿਕਾਰਡ ਪੱਧਰ 'ਤੇ ਪੁੱਜਾ।



ਸ਼ੁੱਕਰਵਾਰ ਨੂੰ ਡਾਓ 222.93 ਅੰਕ ਯਾਨੀ 0.7 ਫੀਸਦੀ ਵੱਧ ਕੇ 28,004.89 'ਤੇ ਬੰਦ ਹੋਇਆ। ਪਹਿਲੀ ਵਾਰ ਡਾਓ ਨੂੰ 27,000 ਤੋਂ 28,000 ਦੇ ਪੱਧਰ 'ਤੇ ਜਾਣ ਲਈ ਸਿਰਫ ਚਾਰ ਮਹੀਨੇ ਦਾ ਸਮਾਂ ਲੱਗਾ। ਇਸ 'ਚ ਐਪਲ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ।

ਇੰਟੈੱਲ, ਜੇ. ਪੀ. ਮੋਰਗਨ, ਯੂਨਾਈਟਿਡ ਟੈਕਨੋਲੋਜੀ ਨੇ ਵੀ ਬੜ੍ਹਤ ਦਰਜ ਕੀਤੀ। ਉੱਥੇ ਹੀ, ਐੱਸ. ਐਂਡ ਪੀ.-500 ਇੰਡੈਕਸ ਤੇ ਨੈਸਡੈਕ ਕੰਪੋਜ਼ਿਟ ਵੀ ਆਲਟਾਈਮ ਹਾਈ 'ਤੇ ਬੰਦ ਹੋਏ। ਐੱਸ. ਐਂਡ ਪੀ.-500 ਇੰਡੈਕਸ 0.8 ਫੀਸਦੀ ਚੜ੍ਹ ਕੇ 3,120.46 ਦੇ ਪੱਧਰ 'ਤੇ ਜਾ ਪੁੱਜਾ। ਨੈਸਡੈਕ ਕੰਪੋਜ਼ਿਟ 0.7 ਫੀਸਦੀ ਦੀ ਮਜਬੂਤੀ ਨਾਲ 8,540.83 ਦੇ ਪੱਧਰ 'ਤੇ ਬੰਦ ਹੋਇਆ।