USA ਬਾਜ਼ਾਰ ਹਰੇ ਨਿਸ਼ਾਨ 'ਤੇ ਬੰਦ, ਡਾਓ 'ਚ 162 ਅੰਕ ਦਾ ਉਛਾਲ

09/26/2019 8:25:07 AM

ਵਾਸ਼ਿੰਗਟਨ— ਬੁੱਧਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਯੂ. ਐੱਸ.-ਚੀਨ ਵਪਾਰ ਸੌਦਾ ਉਮੀਦ ਨਾਲੋਂ ਜਲਦ ਹੋ ਸਕਦਾ ਹੈ, ਜਿਸ ਨਾਲ ਸਟਾਕ ਬਾਜ਼ਾਰ 'ਚ ਬੜ੍ਹਤ ਦਰਜ ਹੋਈ। ਡਾਓ ਜੋਂਸ, ਐੱਸ. ਐਂਡ ਪੀ.-500 ਤੇ ਨੈਸਡੈਕ ਤਿੰਨੋਂ ਹਰੇ ਨਿਸ਼ਾਨ 'ਤੇ ਬੰਦ ਹੋਏ।

 


ਡਾਓ ਜੋਂਸ 162.94 ਯਾਨੀ 0.6 ਫੀਸਦੀ ਮਜਬੂਤ ਹੋ ਕੇ 26,970.71 ਦੇ ਪੱਧਰ 'ਤੇ ਬੰਦ ਹੋਇਆ। ਉੱਥੇ ਹੀ, ਐੱਸ. ਡੀ. ਪੀ.-500 ਇੰਡੈਕਸ 0.6 ਫੀਸਦੀ ਦੀ ਤੇਜ਼ੀ ਨਾਲ 2,984.87 ਦੇ ਪੱਧਰ ਬੰਦ ਹੋਇਆ, ਇਸ 'ਚ ਕੰਜ਼ਿਊਮਰ ਸਰਵਿਸਿਜ਼ ਦੇ ਨਾਲ-ਨਾਲ ਤਕਨਾਲੋਜੀ ਸਕੈਟਰ ਦਾ ਪ੍ਰਦਰਸ਼ਨ ਸਭ ਤੋਂ ਬਿਹਤਰ ਰਿਹਾ। ਤਕਨਾਲੋਜੀ ਸੈਕਟਰ 'ਚ ਫੇਸਬੁੱਕ, ਐਮਾਜ਼ੋਨ, ਨੈੱਟਫਲਿਕਸ ਤੇ ਅਲਫਾਬੇਟ ਸਭ ਮਜਬੂਤੀ 'ਚ ਬੰਦ ਹੋਏ। ਇਸ ਤੋਂ ਇਲਾਵਾ ਨੈਸਡੈਕ ਕੰਪੋਜ਼ਿਟ ਇੰਡੈਕਸ 1.1 ਫੀਸਦੀ ਚੜ੍ਹ ਕੇ 8,077.38 ਦੇ ਪੱਧਰ 'ਤੇ ਬੰਦ ਹੋਇਆ।

ਟਰੰਪ ਨੇ ਨਿਊਯਾਰਕ 'ਚ ਪੱਤਰਕਾਰਾਂ ਨੂੰ ਕਿਹਾ ਕਿ ਅਮਰੀਕਾ-ਚੀਨ ਵਿਚਕਾਰ ਸਮਝੌਤਾ“ਤੁਹਾਡੇ ਸੋਚਣ ਨਾਲੋਂ”ਵੀ ਜਲਦ ਹੋ ਸਕਦਾ ਹੈ।ਜ਼ਿਕਰਯੋਗ ਹੈ ਕਿ ਯੂ. ਐੱਸ. ਹਾਊਸ ਸਪੀਕਰ ਨੈਨਸੀ ਪੈਲੋਸੀ ਨੇ ਰਾਸ਼ਟਰਪਤੀ ਡੋਨਲਡ ਟਰੰਪ ਖਿਲਾਫ ਮਾਹਾਂਦੋਸ਼ ਪ੍ਰਕਿਰਿਆ ਸ਼ੁਰੂ ਕਰਨ ਦੀ ਹਰੀ ਝੰਡੀ ਦਿੱਤੀ ਹੈ। ਹਾਲਾਂਕਿ ਨਿਵੇਸ਼ਕਾਂ ਨੂੰ ਉਮੀਦ ਹੈ ਕਿ ਸਦਨ 'ਚ ਟਰੰਪ ਇਸ ਤੋਂ ਬਚ ਨਿਕਲਣਗੇ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਯੂ. ਐੱਸ. ਬਾਜ਼ਾਰਾਂ 'ਚ ਗਿਰਾਵਟ ਦਰਜ ਕੀਤੀ ਗਈ ਸੀ। ਟਰੰਪ ਖਿਲਾਫ ਮਹਾਂਦੋਸ਼ ਦੀ ਪ੍ਰਕਿਰਿਆ ਕਾਰਨ ਨਿਵੇਸ਼ਕਾਂ 'ਚ ਘਬਰਾਹਟ ਦੇਖਣ ਨੂੰ ਮਿਲੀ ਸੀ।


Related News