USA ਬਾਜ਼ਾਰਾਂ ''ਚ ਛਾਈ ਲਾਲੀ, ਡਾਓ ਜੋਂਸ 1300 ਤੋਂ ਵੱਧ ਡਿੱਗਾ

06/11/2020 10:12:54 PM

ਵਾਸ਼ਿੰਗਟਨ— ਯੂ. ਐੱਸ. ਦੇ ਸੂਬਿਆਂ 'ਚ ਖਤਮ ਹੋ ਰਹੇ ਲਾਕਡਾਊਨ ਵਿਚਕਾਰ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਦੀ ਚਿੰਤਾ ਕਾਰਨ ਵੀਰਵਾਰ ਨੂੰ ਕਾਰੋਬਾਰ ਦੌਰਾਨ ਅਮਰੀਕੀ ਸਟਾਕ ਬਾਜ਼ਾਰਾਂ 'ਚ ਤੇਜ਼ੀ ਗਿਰਾਵਟ ਦਰਜ ਹੋਈ। ਨਿਵੇਸ਼ਕਾਂ ਨੂੰ ਡਰ ਰਿਹਾ ਕਿ ਮਾਮਲੇ ਵਧਣ ਨੂੰ ਰੋਕਣ ਲਈ ਸੂਬਾ ਸਰਕਾਰਾਂ ਵੱਲੋਂ ਇਕ ਫਿਰ ਤੋਂ ਪਾਬੰਦੀਆਂ ਨੂੰ ਸਖਤ ਕੀਤਾ ਜਾ ਸਕਦਾ ਹੈ, ਜਿਸ ਨਾਲ ਕਾਰੋਬਾਰਾਂ ਨੂੰ ਹੋਰ ਜ਼ਿਆਦਾ ਨੁਕਸਾਨ ਹੋਵੇਗਾ।

ਕਾਰੋਬਾਰ ਦੌਰਾਨ ਡਾਓ ਜੋਂਸ 'ਚ 1300 ਅੰਕ ਤੋਂ ਵੱਧ ਦੀ ਗਿਰਾਵਟ, ਜਦੋਂ ਕਿ ਐੱਸ. ਐਂਡ ਪੀ.-500 'ਚ 4 ਫੀਸਦੀ ਦੀ ਵੱਡੀ ਕਮਜ਼ੋਰੀ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਨੈਸਡੈਕ ਕੰਪੋਜ਼ਿਟ 3.2 ਫੀਸਦੀ ਤੱਕ ਜਾ ਡਿੱਗਾ। ਕਾਰੋਬਾਰ ਦੌਰਾਨ ਡਾਓ ਜੋਂਸ 'ਚ ਦਰਜ ਹੋਈ ਇਹ ਗਿਰਾਵਟ 18 ਮਾਰਚ ਤੋਂ ਬਾਅਦ ਦੀ ਸਭ ਤੋਂ ਵੱਡੀ ਇਕ ਦਿਨਾ ਗਿਰਾਵਟ ਹੈ। ਯੂਨਾਈਟਿਡ ਏਅਰਲਾਇੰਸ, ਡੈਲਟਾ, ਅਮੈਰੀਕਨ ਤੇ ਸਾਊਥਵੈਸਟ ਕੰਪਨੀਆਂ ਦੇ ਸ਼ੇਅਰਾਂ 'ਚ 9 ਫੀਸਦੀ ਤੋਂ ਵੀ ਵੱਧ ਗਿਰਾਵਟ ਆਈ। ਕਾਰਨੀਵਲ ਕਾਰਪੋਰੇਸ਼ਨ ਅਤੇ ਨਾਰਵੇਈ ਕਰੂਜ਼ ਲਾਈਨ ਦੇ ਸ਼ੇਅਰ 14 ਫੀਸਦੀ ਤੋਂ ਵੀ ਜ਼ਿਆਦਾ ਡਿੱਗਾ।

Sanjeev

This news is Content Editor Sanjeev