ਮੁਕੇਸ਼ ਅੰਬਾਨੀ ਨੂੰ ਦੋਹਰਾ ਝਟਕਾ, ਟਾਪ-10 ਅਮੀਰਾਂ ਦੀ ਸੂਚੀ ਤੋਂ ਵੀ ਹੋਏ ਬਾਹਰ

01/06/2021 11:22:08 PM

ਨਵੀਂ ਦਿੱਲੀ- ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਦੋਹਰਾ ਝਟਕਾ ਲੱਗਾ ਹੈ। ਹੁਣ ਨਾ ਤਾਂ ਉਹ ਏਸ਼ੀਆ ਦੇ ਸਭ ਤੋਂ ਅਮੀਰ ਹਨ ਅਤੇ ਨਾ ਹੀ ਦੁਨੀਆ ਦੇ ਚੋਟੀ ਦੇ 10 ਅਰਬਪਤੀਆਂ ਦੀ ਸੂਚੀ ਵਿਚ ਹਨ। ਬੋਤਲਬੰਦ ਪਾਣੀ ਤੇ ਵੈਕਸੀਨ ਬਣਾਉਣ ਵਾਲੀ ਚੀਨੀ ਕੰਪਨੀ ਦੇ ਮਾਲਕ ਝੋਂਗ ਸ਼ਾਂਸ਼ਨ ਨੇ ਜਿੱਥੇ ਮੁਕੇਸ਼ ਅੰਬਾਨੀ ਤੋਂ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਦਾ ਤਾਜ ਖੋਹ ਲਿਆ ਤਾਂ ਉੱਥੇ ਹੀ ਹੁਣ ਉਹ ਵਿਸ਼ਵ ਦੇ ਟਾਪ-10 ਅਮੀਰਾਂ ਦੀ ਸੂਚੀ ਵਿਚੋਂ ਵੀ ਬਾਹਰ ਹੋ ਗਏ ਹਨ। ਬੁੱਧਵਾਰ ਨੂੰ ਫੋਰਬਸ ਦੀ ਰੀਅਲ ਟਾਈਮ ਬਿਲੇਨੀਅਰ ਸੂਚੀ ਵਿਚ ਇਹ ਦੇਖਣ ਨੂੰ ਮਿਲਿਆ।

ਫੋਰਬਸ ਦੀ 'ਰੀਅਲ ਟਾਈਮ ਬਿਲੇਨੀਅਰ ਰੈਂਕਿੰਗਜ਼' ਵਿਚ ਹੁਣ ਸ਼ਾਂਸ਼ਨ ਦੁਨੀਆ ਦੇ ਟਾਪ-10 ਅਮੀਰਾਂ ਦੀ ਸੂਚੀ ਵਿਚ 6ਵੇਂ ਨੰਬਰ 'ਤੇ ਪਹੁੰਚ ਗਏ ਹਨ। ਉੱਥੇ ਹੀ, ਅੰਬਾਨੀ 12ਵੇਂ ਸਥਾਨ 'ਤੇ ਖਿਸਕ ਗਏ ਹਨ। ਸਵੇਰੇ ਫੋਰਬਸ ਦੀ 'ਰੀਅਲ ਟਾਈਮ ਬਿਲੇਨੀਅਰ ਰੈਂਕਿੰਗਜ਼' ਵਿਚ ਮੁਕੇਸ਼ ਅੰਬਾਨੀ 10ਵੇਂ ਨੰਬਰ 'ਤੇ ਸਨ।

ਓਧਰ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਸੀ. ਈ. ਓ. ਐਲਨ ਮਸਕ ਦੂਜੇ ਨੰਬਰ 'ਤੇ ਹਨ ਅਤੇ ਦੁਨੀਆ ਦੇ ਸਭ ਤੋਂ ਵੱਡੇ ਦੌਲਤਮੰਦ ਐਮਾਜ਼ੋਨ ਦੇ ਸੀ. ਈ. ਓ. ਜੈਫ ਬੇਜੋਸ ਹਨ।

ਇਹ ਵੀ ਪੜ੍ਹੋ- 6 ਜਨਵਰੀ ਤੋਂ ਯੂ. ਕੇ. ਲਈ ਉਡਾਣਾਂ ਸ਼ੁਰੂ, ਜਾਣੋ ਇਹ 5 ਅਹਿਮ ਗੱਲਾਂ

ਟਾਪ-10 ਅਮੀਰਾਂ ਦੀ ਤਾਜ਼ਾ ਲਿਸਟ-

ਇਹ ਵੀ ਪੜ੍ਹੋ- ਵੱਡੀ ਖ਼ਬਰ! ਹੁਣ ਜਿਊਲਰ ਤੋਂ ਸੋਨਾ ਖ਼ਰੀਦਣ ਲਈ ਦੇਣਾ ਪਵੇਗਾ ਪੈਨ ਜਾਂ ਆਧਾਰ

ਇੱਥੇ ਦੱਸ ਦੇਈਏ ਕਿ ਫੋਰਬਸ ਦੀ 'ਰੀਅਲ ਟਾਈਮ ਬਿਲੇਨੀਅਰ ਰੈਂਕਿੰਗਜ਼' ਵਿਚ ਹਰ ਰੋਜ਼ ਪਬਲਿਕ ਹੋਲਡਿੰਗਜ਼ ਵਿਚ ਹੋਣ ਵਾਲੇ ਉਤਰਾਅ-ਚੜ੍ਹਾਅ ਬਾਰੇ ਜਾਣਕਾਰੀ ਮਿਲਦੀ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਸ਼ੇਅਰ ਬਾਜ਼ਾਰ ਖੁੱਲ੍ਹਣ ਤੋਂ ਹਰ ਪੰਜ ਮਿੰਟ ਵਿਚ ਇਹ ਇੰਡੈਕਸ ਅਪਡੇਟ ਹੁੰਦਾ ਹੈ। ਜਿਨ੍ਹਾਂ ਵਿਅਕਤੀਆਂ ਦੀ ਸੰਪਤੀ ਕਿਸੇ ਪ੍ਰਾਈਵੇਟ ਕੰਪਨੀ ਨਾਲ ਸਬੰਧਤ ਹੈ, ਉਨ੍ਹਾਂ ਦੀ ਦੌਲਤ ਬਾਰੇ ਦਿਨ ਵਿਚ ਇਕ ਵਾਰ ਅਪਡੇਟ ਹੁੰਦਾ ਹੈ।

ਇਹ ਵੀ ਪੜ੍ਹੋ- 15 ਫਰਵਰੀ ਤੋਂ ਨਕਦ ਲੈਣ-ਦੇਣ ਬੰਦ ਹੋਣ ਤੋਂ ਪਹਿਲਾਂ FASTag ਦਾ ਰਿਕਾਰਡ

Sanjeev

This news is Content Editor Sanjeev