ਜਲਦ ਹੀ ਸਿਮ ਕਾਰਡ,IMEI ਨੰਬਰ ਬਦਲਣ ਦੇ ਬਾਵਜੂਦ ਲੱਗ ਜਾਵੇਗਾ ਚੋਰੀ ਦੇ ਮੋਬਾਇਲ ਦਾ ਪਤਾ

07/08/2019 12:32:13 AM

ਨਵੀਂ ਦਿੱਲੀ (ਭਾਸ਼ਾ)-ਅਕਸਰ ਅਜਿਹਾ ਹੁੰਦਾ ਹੈ ਕਿ ਤੁਹਾਡਾ ਫੋਨ ਖੋਹਿਆ ਜਾਂ ਚੋਰੀ ਹੋ ਜਾਂਦਾ ਹੈ ਅਤੇ ਤੁਸੀਂ ਉਸ ਦੀ ਰਿਪੋਰਟ ਵੀ ਲਿਖਵਾ ਦਿੰਦੇ ਹੋ ਪਰ ਉਸ ਦਾ ਸਿਮ ਕਾਰਡ ਜਾਂ ਆਈ. ਐੱਮ. ਈ. ਆਈ. ਨੰਬਰ ਬਦਲਣ ਦੀ ਵਜ੍ਹਾ ਨਾਲ ਉਸ ਦਾ ਪਤਾ ਲਾਉਣਾ ਮੁਸ਼ਕਿਲ ਹੋ ਜਾਂਦਾ ਹੈ। ਸਰਕਾਰ ਅਗਲੇ ਮਹੀਨੇ ਤੁਹਾਡੀ ਇਸ ਸਮੱਸਿਆ ਦਾ ਹੱਲ ਪੇਸ਼ ਕਰਨ ਜਾ ਰਹੀ ਹੈ। ਸਰਕਾਰ ਅਗਲੇ ਇਕ ਮਹੀਨੇ 'ਚ ਅਜਿਹੇ ਤਕਨੀਕੀ ਆਧਾਰਿਤ ਹੱਲ ਦੀ ਸ਼ੁਰੂਆਤ ਕਰਨ ਜਾ ਰਹੀ ਹੈ, ਜਿਸ ਨਾਲ ਸਿਮ ਕਾਰਡ ਜਾਂ ਆਈ. ਐੱਮ. ਈ. ਆਈ. ਨੰਬਰ ਬਦਲੇ ਜਾਣ ਦੇ ਬਾਵਜੂਦ ਖੋਹੇ ਜਾਂ ਚੋਰੀ ਦੇ ਮੋਬਾਇਲ ਦਾ ਪਤਾ ਲਾਇਆ ਜਾ ਸਕੇਗਾ।

ਸੈਂਟਰ ਫਾਰ ਡਿਵੈੱਲਪਮੈਂਟ ਆਫ ਟੈਲੀਮੈਟਿਕਸ (ਸੀ-ਡੀ. ਓ. ਟੀ.) ਨੇ ਤਕਨੀਕ ਤਿਆਰ ਕਰ ਲਈ ਹੈ ਅਤੇ ਇਸ ਨੂੰ ਅਗਸਤ 'ਚ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ। ਦੂਰਸੰਚਾਰ ਵਿਭਾਗ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੱਤੀ ਕਿ ਸੀ-ਡਾਟ ਕੋਲ ਤਕਨੀਕ ਤਿਆਰ ਹੈ। ਸੰਸਦ ਸੈਸ਼ਨ ਤੋਂ ਬਾਅਦ ਦੂਰਸੰਚਾਰ ਵਿਭਾਗ ਮੰਤਰੀ ਨਾਲ ਇਸ ਪ੍ਰਣਾਲੀ ਦੀ ਸ਼ੁਰੂਆਤ ਲਈ ਸੰਪਰਕ ਕਰੇਗਾ। ਇਹ ਅਗਲੇ ਮਹੀਨੇ ਲਾਗੂ ਹੋਣੀ ਚਾਹੀਦੀ ਹੈ।

Karan Kumar

This news is Content Editor Karan Kumar