ਡੋਮੀਨੋਜ਼ ਵੱਲੋਂ 'ਜ਼ੀਰੋ ਸੰਪਰਕ ਡਲਿਵਰੀ' ਲਾਂਚ, ਕੋਰੋਨਾ ਦਾ ਕੱਢਿਆ ਤੋੜ!

03/17/2020 3:40:11 PM

ਨਵੀਂ ਦਿੱਲੀ— ਪਿਜ਼ਾ ਖਾਣ ਦੇ ਸ਼ੌਕੀਨ ਹੋ ਪਰ ਇਸ ਮਾਹੌਲ 'ਚ ਸੁਰੱਖਿਅਤ ਡਲਵਿਰੀ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਕ ਨਵੀਂ ਸਰਵਿਸ ਸ਼ੁਰੂ ਹੋ ਗਈ ਹੈ। ਡੋਮੀਨੋਜ਼ ਪਿਜ਼ਾ ਨੇ ਆਪਣੇ ਸਾਰੇ 1,325 ਰੈਸਟੋਰੈਂਟਾਂ ਤੋਂ ਜ਼ੀਰੋ ਸੰਪਰਕ ਡਲਿਵਰੀ ਸ਼ੁਰੂ ਕਰ ਦਿੱਤੀ ਹੈ।

 

ਜ਼ੀਰੋ ਸੰਪਰਕ ਡਲਿਵਰੀ?
ਇਸ ਦਾ ਮਤਲਬ ਹੈ ਕਿ ਡਲਿਵਰੀ ਸਟਾਫ ਤੁਹਾਨੂੰ ਬਿਨਾਂ ਕਿਸੇ ਸੰਪਰਕ ਦੇ ਪਿਜ਼ਾ ਡਲਿਵਰ ਕਰੇਗਾ, ਯਾਨੀ ਪਿਜ਼ਾ ਦੀ ਡਲਿਵਰੀ ਲੈ ਕੇ ਜਦੋਂ ਉਹ ਤੁਹਾਡੇ ਘਰ ਪਹੁੰਚੇਗਾ ਤਾਂ ਇਕ ਬੈਗ 'ਚ ਆਰਡਰ ਨੂੰ ਦਰਵਾਜ਼ੇ ਮੋਹਰੇ ਰੱਖੇਗਾ ਅਤੇ ਕੁਝ ਫੁੱਟ ਪਿੱਛੇ ਜਾ ਕੇ ਖੜ੍ਹਾ ਹੋ ਜਾਵੇਗਾ। ਉਹ ਉਦੋਂ ਤੱਕ ਦੂਰੀ 'ਤੇ ਖੜ੍ਹਾ ਰਹੇਗਾ ਜਦੋਂ ਤੱਕ ਤੁਸੀਂ ਡਲਿਵਰੀ ਰਸੀਵ ਨਹੀਂ ਕਰ ਲੈਂਦੇ। ਜ਼ੀਰੋ ਸੰਪਰਕ ਡਲਿਵਰੀ ਸੁਵਿਧਾ ਲਈ ਤੁਹਾਨੂੰ ਡੋਮੀਨੋਜ਼ ਐਪ ਦਾ ਲੇਟਟਸ ਵਰਜ਼ਨ ਡਾਊਨਲੋਡ ਕਰਨਾ ਹੋਵੇਗਾ ਅਤੇ ਪਿਜ਼ਾ ਲਈ ਆਰਡਰ ਦਿੰਦੇ ਵਕਤ ਜ਼ੀਰੋ ਸੰਪਰਕ ਡਲਿਵਰੀ ਦਾ ਬਦਲ ਚੁਣਨਾ ਹੋਵੇਗਾ।
 

ਇਹ ਵੀ ਪੜ੍ਹੋ  ► ਯੂਰਪ ਨੇ ਲਾਈ ਪਾਬੰਦੀ, ਇਸ 'ਵੀਜ਼ਾ' 'ਤੇ ਨਹੀਂ ਮਨਾ ਸਕੋਗੇ 26 ਦੇਸ਼ਾਂ 'ਚ ਹਾਲੀਡੇ ►ਬੈਂਕਾਂ ਵਿਚ ਤਿੰਨ ਦਿਨ ਹੋਵੇਗੀ ਛੁੱਟੀ, ATM 'ਚ ਹੋ ਸਕਦੀ ਹੈ ਕੈਸ਼ ਦੀ ਕਮੀ

ਡੋਮੀਨੋਜ਼ ਨੇ ਕਿਹਾ '245' 'ਤੇ ਪੱਕ ਰਿਹੈ ਪਿਜ਼ਾ
ਉੱਥੇ ਹੀ, ਮੈਕ ਡੀ ਯਾਨੀ ਮੈਕਡੋਨਲਡ ਨੇ ਵੀ ਇਸ ਤਰ੍ਹਾਂ ਦੀ ਸਰਵਿਸ ਸ਼ੁਰੂ ਕੀਤੀ ਹੈ, ਜਿਸ ਨੂੰ ਉਸ ਨੇ 'ਕੰਟੈਕਟਲੈੱਸ' ਡਲਿਵਰੀ ਨਾਂ ਦਿੱਤਾ ਹੈ। ਇਸ ਸਰਵਿਸ 'ਚ ਵੀ ਗਾਹਕ ਡਲਿਵਰੀ ਸਟਾਫ ਨਾਲ ਸੰਪਰਕ 'ਚ ਆਏ ਬਿਨਾਂ ਆਰਡਰ ਲੈ ਸਕਣਗੇ। ਡੋਮੀਨੋਜ਼ ਕੰਪਨੀ ਦਾ ਕਹਿਣਾ ਹੈ ਕਿ ਰੈਸਟੋਰੈਂਟ, ਡਲਿਵਰੀ ਬਾਈਕ, ਡਲਿਵਰੀ ਬਾਕਸ ਤੇ ਡਲਿਵਰੀ ਹਾਟ ਬੈਗਾਂ ਨੂੰ ਹਰ ਚਾਰ ਘੰਟਿਆਂ 'ਚ ਸੈਨੇਟਾਈਜ਼ ਕੀਤਾ ਜਾ ਰਿਹਾ ਹੈ, ਨਾਲ ਹੀ ਉਸ ਨੇ ਦਾਅਵਾ ਕੀਤਾ ਕਿ ਉਸ ਦੇ ਪਿਜ਼ਾ ਖਾਣ ਲਈ ਸੁਰੱਖਿਅਤ ਸਨ ਕਿਉਂਕਿ ਉਨ੍ਹਾਂ ਨੂੰ 245 ਡਿਗਰੀ ਸੈਲਸੀਅਸ 'ਤੇ ਪਕਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਵਿਚਕਾਰ ਧੰਦੇ ਨੂੰ ਪਟੜੀ 'ਤੇ ਬਰਕਰਾਰ ਰੱਖਣ ਲਈ ਫਾਸਟ ਫੂਡ ਫਰਮਾਂ ਨੇ ਇਸ ਤਰ੍ਹਾਂ ਦੀ ਸਰਵਿਸ ਲਾਂਚ ਕੀਤੀ ਹੈ। ਜੋਮੈਟੋ ਤੇ ਸਵਿਗੀ ਨੇ ਵੀ ਜ਼ੀਰੋ ਕੰਟੈਕਟ ਫੂਡ ਡਲਿਵਰੀ ਸ਼ੁਰੂ ਕੀਤੀ ਹੈ।

ਇਹ ਵੀ ਪੜ੍ਹੋ  ► ਮਹਿੰਗੀ ਹੋ ਗਈ ਪਲੇਟਫਾਰਮ ਟਿਕਟ, ਜਾਣੋ ਕਿਉਂ ਪੈਂਦੀ ਹੈ ਖਰੀਦਣੀ ► ਇਟਲੀ ਦੇ ਕਿਸਾਨ ਦਾ ਪੁੱਤਰ ਸੀ ਲੈਂਬੋਰਗਿਨੀ, ਇਸ ਸ਼ੌਂਕ ਨੇ ਬਣਾ 'ਤਾ 'ਸਰਤਾਜ'