ਹਵਾਈ ਯਾਤਰੀਆਂ ਦੀ ਗਿਣਤੀ ਫਿਰ 60 ਹਜ਼ਾਰ ਦੇ ਪਾਰ

06/05/2020 5:06:39 PM

ਨਵੀਂ ਦਿੱਲੀ (ਵਾਰਤਾ) : ਘਰੇਲੂ ਯਾਤਰੀ ਉਡਾਣਾਂ ਦੀ ਗਿਣਤੀ 2 ਦਿਨ ਘਟਣ ਦੇ ਬਾਅਦ ਵੀਰਵਾਰ ਨੂੰ ਇਕ ਵਾਰ ਫਿਰ 60 ਹਜ਼ਾਰ ਦੇ ਪਾਰ ਪਹੁੰਚ ਗਈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਦੱਸਿਆ ਕਿ ਘਰੇਲੂ ਜਹਾਜ਼ ਸੇਵਾ ਦੁਬਾਰਾ ਸ਼ੁਰੂ ਹੋਣ ਦੇ ਬਾਅਦ 11ਵੇਂ ਦਿਨ 04 ਜੂਨ ਨੂੰ 671 ਉਡਾਣਾਂ ਵਿਚ 60,306 ਯਾਤਰੀ ਆਪਣੀ ਮੰਜ਼ਿਲ ਤੱਕ ਪਹੁੰਚੇ।

ਦੁਬਾਰਾ ਉਡਾਣਾਂ ਸ਼ੁਰੂ ਹੋਣ ਤੋਂ ਬਾਅਦ ਇਹ ਯਾਤਰੀਆਂ ਅਤੇ ਉਡਾਣਾਂ ਦੀ ਦੂਜੀ ਸਭ ਤੋਂ ਵੱਡੀ ਗਿਣਤੀ ਹੈ। ਇਸ ਤੋਂ ਪਹਿਲਾਂ 01 ਜੂਨ ਨੂੰ ਸਭ ਤੋਂ ਜ਼ਿਆਦਾ 692 ਉਡਾਣਾਂ ਵਿਚ 64,651 ਯਾਤਰੀਆਂ ਨੇ ਸਫਰ ਕੀਤਾ ਸੀ। ਅਗਲੇ 2 ਦਿਨ ਇਸ ਵਿਚ ਗਿਰਾਵਟ ਦਰਜ ਕੀਤੀ ਗਈ। ਇਹ ਅੰਕੜਾ 02 ਜੂਨ ਨੂੰ ਘੱਟ ਕੇ 657 ਉਡਾਣਾਂ ਅਤੇ 60,085 ਯਾਤਰੀਆਂ ਅਤੇ 03 ਜੂਨ ਨੂੰ 641 ਉਡਾਣਾਂ ਅਤੇ 59,291 ਯਾਤਰੀਆਂ 'ਤੇ ਆ ਗਿਆ। ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਸਰਕਾਰ ਨੇ 25 ਮਾਰਚ ਤੋਂ ਦੇਸ਼ ਵਿਚ ਘਰੇਲੂ ਉਡਾਣਾਂ ਦੇ ਸੰਚਾਲਨ 'ਤੇ ਰੋਕ ਲਗਾ ਦਿੱਤੀ ਸੀ। ਕੌਮਾਂਤਰੀ ਉਡਾਣਾਂ ਦਾ ਸੰਚਾਲਨ 22 ਮਾਰਚ ਤੋਂ ਹੀ ਬੰਦ ਹੈ। ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ਾਂ ਨਾਲ 25 ਮਈ ਤੋਂ ਇਕ-ਤਿਹਾਈ ਘਰੇਲੂ ਯਾਤਰੀ ਉਡਾਣਾਂ ਦੇ ਸੰਚਾਲਨ ਦੀ ਆਗਿਆ ਦਿੱਤੀ ਹੈ।


cherry

Content Editor

Related News