ਘਰੇਲੂ ਉਡਾਣਾਂ ਦੀ ਗਿਣਤੀ 700 ਦੇ ਪਾਰ, ਹਰਦੀਪ ਸਿੰਘ ਪੁਰੀ ਨੇ ਟਵੀਟ ਕਰ ਦਿੱਤੀ ਜਾਣਕਾਰੀ

06/09/2020 3:27:46 PM

ਨਵੀਂ ਦਿੱਲੀ (ਵਾਰਤਾ) : ਘਰੇਲੂ ਯਾਤਰੀ ਜਹਾਜ਼ ਸੇਵਾ 25 ਮਈ ਨੂੰ ਦੁਬਾਰਾ ਸ਼ੁਰੂ ਹੋਣ ਦੇ ਬਾਅਦ 15ਵੇਂ ਦਿਨ ਸੋਮਵਾਰ ਨੂੰ ਪਹਿਲੀ ਵਾਰ ਉਡਾਣਾਂ ਦੀ ਗਿਣਤੀ 700 ਦੇ ਪਾਰ ਪਹੁੰਚ ਗਈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰਕੇ ਦੱਸਿਆ ''ਘਰੇਲੂ ਸੰਚਾਲਨ ਨਵੀਂਆਂ ਉਚਾਈਆਂ ਨੂੰ ਛੂੰਹਦਾ ਜਾ ਰਿਹਾ ਹੈ। 8 ਜੂਨ ਨੂੰ ਕੁੱਲ 703 ਉਡਾਣਾਂ ਰਵਾਨਾ ਹੋਈਆਂ। ਇਨ੍ਹਾਂ ਵਿਚ 69,483 ਯਾਤਰੀਆਂ ਨੇ ਸਫਰ ਕੀਤਾ। ਉਡਾਣਾਂ ਦੁਬਾਰਾ ਸ਼ੁਰੂ ਹੋਣ ਦੇ ਬਾਅਦ ਪਹਿਲੀ ਵਾਰ 1 ਦਿਨ ਵਿਚ 700 ਤੋਂ ਜ਼ਿਆਦਾ ਉਡਾਣਾਂ ਦਾ ਨੇ ਉਡਾਣ ਭਰੀ ਹੈ। ਨਾਲ ਹੀ ਯਾਤਰੀਆਂ ਦੀ ਗਿਣਤੀ ਵੀ ਰਿਕਾਡਰ ਪੱਧਰ 'ਤੇ ਰਹੀ।

PunjabKesari

ਇਸ ਤੋਂ ਪਹਿਲਾਂ 07 ਜੂਨ ਨੂੰ 664 ਉਡਾਣਾਂ ਵਿਚ 64,304 ਯਾਤਰੀ ਆਪਣੀ ਮੰਜ਼ਿਲ ਤੱਕ ਪਹੁੰਚੇ ਸਨ। ਕੋਵਿਡ-19 ਮਹਾਮਾਰੀ 'ਤੇ ਕਾਬੂ ਪਾਉਣ ਲਈ ਸਰਕਾਰ ਨੇ 25 ਮਾਰਚ ਤੋਂ ਦੇਸ਼ ਵਿਚ ਘਰੇਲੂ ਉਡਾਣਾਂ ਦੇ ਸੰਚਾਲਨ 'ਤੇ ਰੋਕ ਲਗਾ ਦਿੱਤੀ ਸੀ। ਕੌਮਾਂਤਰੀ ਉਡਾਣਾਂ ਦਾ ਸੰਚਾਲਨ 22 ਮਾਰਚ ਤੋਂ ਹੀ ਬੰਦ ਹੈ। ਕੇਂਦਰ ਸਰਕਾਰ ਨੇ ਨਵੇਂ ਦਿਸ਼ਾ-ਨਿਰਦੇਸ਼ਾਂ ਨਾਲ 25 ਮਈ ਤੋਂ ਇਕ-ਤਿਹਾਈ ਘਰੇਲੂ ਯਾਤਰੀ ਉਡਾਣਾਂ ਦੇ ਸੰਚਾਲਨ ਦੀ ਆਗਿਆ ਦਿੱਤੀ ਹੈ।


cherry

Content Editor

Related News