ਘਰੇਲੂ ਹਵਾਈ ਕੰਪਨੀਆਂ ਨੂੰ ਹੋ ਸਕਦੈ ਕੁਲ 4230 ਕਰੋਡ਼ ਰੁਪਏ ਦਾ ਘਾਟਾ

12/14/2019 3:21:43 PM

ਨਵੀਂ ਦਿੱਲੀ — ਘਰੇਲੂ ਹਵਾਈ ਕੰਪਨੀਆਂ ਨੂੰ ਵਿੱਤੀ ਸਾਲ 2019-20 ’ਚ ਸਾਂਝੇ ਰੂਪ ਨਾਲ 60 ਕਰੋਡ਼ ਡਾਲਰ (4230 ਕਰੋਡ਼ ਰੁਪਏ) ਤੋਂ ਜ਼ਿਆਦਾ ਦਾ ਘਾਟਾ ਹੋ ਸਕਦਾ ਹੈ, ਜਦੋਂ ਕਿ ਪਹਿਲਾਂ ਕੰਪਨੀਆਂ ਦੇ ਕੁਲ ਮਿਲਾ ਕੇ ਲਾਭ ’ਚ ਰਹਿਣ ਦਾ ਅੰਦਾਜ਼ਾ ਸੀ।

ਹਵਾਬਾਜ਼ੀ ਖੇਤਰ ’ਤੇ ਸਲਾਹ ਦੇਣ ਵਾਲੀ ਕੰਪਨੀ ਸੀ. ਏ. ਪੀ. ਏ. ਨੇ ਜੂਨ ਦੇ ਅਗਾਊਂ ਅੰਦਾਜ਼ੇ ’ਚ ਕਿਹਾ ਸੀ ਕਿ ਭਾਰਤੀ ਹਵਾਈ ਕੰਪਨੀਆਂ ਨੂੰ 2019-20 ’ਚ ਸਾਂਝੇ ਤੌਰ ’ਤੇ 50-70 ਕਰੋਡ਼ ਡਾਲਰ ਦਾ ਸ਼ੁੱਧ ਲਾਭ ਹੋ ਸਕਦਾ ਹੈ। ਸੀ. ਏ. ਪੀ. ਏ. ਇੰਡੀਆ ਦਾ ਵਿੱਤੀ ਸਾਲ 2019-20 ਦਾ ਅੰਦਾਜ਼ਾ ਸਹੀ ਨਿਕਲਿਆ ਤਾਂ ਇਹ ਘਰੇਲੂ ਹਵਾਬਾਜ਼ੀ ਖੇਤਰ ਲਈ 16 ਸਾਲ ਤੋਂ ਜ਼ਿਆਦਾ ਦੀ ਮਿਆਦ ਦਾ ਸਭ ਤੋਂ ਖ਼ਰਾਬ ਸਾਲ ਸਾਬਤ ਹੋਵੇਗਾ। ਫਰਮ ਨੇ ਆਪਣੀ ਇਕ ਤਾਜ਼ਾ ਰਿਪੋਰਟ ’ਚ ਕਿਹਾ ਹੈ ਕਿ ਚਾਲੂ ਵਿੱਤੀ ਸਾਲ ਦੌਰਾਨ ਨਵੰਬਰ ਅੰਤ ਦੇ ਮੁਲਾਂਕਣ ਦੇ ਹਿਸਾਬ ਨਾਲ ਘਰੇਲੂ ਹਵਾਈ ਕੰਪਨੀਆਂ ਨੂੰ ਸਾਂਝੇ ਤੌਰ ’ਤੇ 60 ਕਰੋਡ਼ ਡਾਲਰ ਤੋਂ ਜ਼ਿਆਦਾ ਦਾ ਘਾਟਾ ਝੱਲਣਾ ਪੈ ਸਕਦਾ ਹੈ। ਸੀ. ਏ. ਪੀ. ਏ. ਦੀ ਰਾਏ ’ਚ ਸਥਾਨਕ ਏਅਰਲਾਈਨਾਂ ਜੈੱਟ ਏਅਰਵੇਜ਼ ਦੇ ਬੰਦ ਹੋਣ ਅਤੇ ਈਂਧਣ ਸਸਤਾ ਹੋਣ ਦਾ ਪੂਰਾ ਲਾਭ ਨਹੀਂ ਉਠਾ ਸਕੀਆਂ।


Related News