ਭਾਰਤੀ ਕਰੰਸੀ ਡਾਲਰ ਦੇ ਮੁਕਾਬਲੇ 20 ਪੈਸੇ ਨਰਮ, ਜਾਣੋ ਹੁਣ ਦਾ ਰੇਟ

06/11/2020 3:32:10 PM

ਮੁੰਬਈ— ਘਰੇਲੂ ਸ਼ੇਅਰ ਬਾਜ਼ਾਰਾਂ 'ਚ ਵੱਡੀ ਗਿਰਾਵਟ ਦੇ ਦਬਾਅ 'ਚ ਕਰੰਸੀ ਬਾਜ਼ਾਰ 'ਚ ਰੁਪਏ ਦੀ ਹਾਲਤ ਵੀ ਕਮਜ਼ੋਰ ਹੋ ਗਈ।

ਵੀਰਵਾਰ ਨੂੰ ਭਾਰਤੀ ਕਰੰਸੀ ਯੂ. ਐੱਸ. ਯਾਨੀ ਅਮਰੀਕੀ ਡਾਲਰ ਦੇ ਮੁਕਾਬਲੇ 20 ਪੈਸੇ ਕਮਜ਼ੋਰ ਹੋਈ ਹੈ। ਬਾਜ਼ਾਰ ਜਾਣਕਾਰਾਂ ਨੇ ਕਿਹਾ ਕਿ ਅਮਰੀਕੀ ਡਾਲਰ ਦੇ ਮਜਬੂਤ ਹੋਣ ਅਤੇ ਘਰੇਲੂ ਬਾਜ਼ਾਰ 'ਚ ਕਮਜ਼ੋਰੀ ਦੇ ਰੁਖ਼ ਕਾਰਨ ਨਿਵੇਸ਼ਕਾਂ ਦੀ ਧਾਰਨਾ ਪ੍ਰਭਾਵਿਤ ਹੋਈ।

ਪਿਛਲੇ ਕਾਰੋਬਾਰੀ ਦਿਨ ਭਾਰਤੀ ਕਰੰਸੀ 1 ਪੈਸੇ ਦੀ ਮਜਬੂਤੀ ਨਾਲ 75.59 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਸੀ, ਜਦੋਂ ਕਿ ਅੱਜ 75.79 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਈ ਹੈ।
ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇ ਦਬਾਅ 'ਚ ਰੁਪਿਆ ਅੱਜ 21 ਪੈਸੇ ਦੀ ਗਿਰਾਵਟ ਨਾਲ 75.81 ਦੇ ਪੱਧਰ 'ਤੇ ਖੁੱਲ੍ਹਾ ਸੀ ਅਤੇ ਪੂਰੇ ਦਿਨ ਗਿਰਾਵਟ 'ਚ ਰਿਹਾ। ਇਸ ਦਾ ਦਿਨ ਦਾ ਉੱਚਾ ਪੱਧਰ 75.72 ਰੁਪਏ ਪ੍ਰਤੀ ਡਾਲਰ ਅਤੇ ਹੇਠਲਾ ਪੱਧਰ 75.88 ਰੁਪਏ ਪ੍ਰਤੀ ਡਾਲਰ ਰਿਹਾ। ਕਾਰੋਬਾਰ ਦੀ ਸਮਾਪਤੀ 'ਤੇ ਇਹ 20 ਪੈਸੇ ਡਿੱਗ ਕੇ 75.79 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਕਾਰੋਬਾਰੀਆਂ ਮੁਤਾਬਕ, ਘਰੇਲੂ ਸ਼ੇਅਰ ਬਾਜ਼ਾਰਾਂ 'ਚ ਦੋ ਫੀਸਦੀ ਦੀ ਗਿਰਾਵਟ ਨਾਲ ਭਾਰਤੀ ਕਰੰਸੀ ਦਬਾਅ 'ਚ ਆ ਗਈ। ਹਾਲਾਂਕਿ, ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 'ਚ ਨਰਮੀ ਨਾਲ ਇਸ ਦੀ ਗਿਰਾਵਟ ਕੁਝ ਘੱਟ ਰਹੀ।


Sanjeev

Content Editor

Related News