ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ 13 ਪੈਸੇ ਚੜ੍ਹ ਕੇ ਬੰਦ, ਜਾਣੋ ਨਵਾਂ ਮੁੱਲ

10/07/2020 3:41:48 PM

ਮੁੰਬਈ— ਬੁੱਧਵਾਰ ਨੂੰ ਸਟਾਕਸ ਬਾਜ਼ਾਰਾਂ 'ਚ ਤੇਜ਼ੀ ਦੇ ਰੁਖ਼ ਵਿਚਕਾਰ ਭਾਰਤੀ ਕਰੰਸੀ 13 ਪੈਸੇ ਦੀ ਮਜਬੂਤੀ 'ਚ ਬੰਦ ਹੋਈ, ਜਿਸ ਨਾਲ ਡਾਲਰ ਦੀ ਕੀਮਤ 73.33 ਰੁਪਏ ਰਹਿ ਗਈ।

ਇਸ ਤੋਂ ਪਿਛਲੇ ਦਿਨ ਰੁਪਏ ਨੇ ਡਾਲਰ ਦੇ ਮੁਕਾਬਲੇ 17 ਪੈਸੇ ਦਾ ਨੁਕਸਾਨ ਦਰਜ ਕੀਤਾ ਸੀ ਅਤੇ 73.46 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ।

ਕਾਰੋਬਾਰ ਦੌਰਾਨ ਅੱਜ ਰੁਪਿਆ 73.26 ਦੇ ਉੱਚ ਪੱਧਰ ਅਤੇ 73.57 ਦੇ ਹੇਠਲੇ ਪੱਧਰ ਵਿਚਕਾਰ ਰਿਹਾ। ਉੱਥੇ ਹੀ, ਸਟਾਕਸ ਬਾਜ਼ਾਰ ਦੀ ਗੱਲ ਕਰੀਏ ਤਾਂ ਸੈਂਸੈਕਸ 304 ਅੰਕ ਚੜ੍ਹ ਕੇ 39,878.95 ਦੇ ਪੱਧਰ ਅਤੇ ਨਿਫਟੀ 76.45 ਅੰਕ ਦੀ ਮਜਬੂਤੀ ਨਾਲ 11,738 ਦੇ ਪੱਧਰ 'ਤੇ ਬੰਦ ਹੋਇਆ ਹੈ। ਘਰੇਲੂ ਸ਼ੇਅਰ ਬਾਜ਼ਾਰਾਂ ਦੀ ਤੇਜ਼ੀ ਅਤੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਵੱਲੋਂ ਨਿਵੇਸ਼ ਵਧਣ ਨਾਲ ਰੁਪਏ 'ਚ ਅੱਜ ਲਗਾਤਾਰ ਦੋ ਦਿਨ ਦੀ ਗਿਰਾਵਟ ਰੁਕ ਗਈ। ਕਾਰੋਬਾਰੀਆਂ ਨੇ ਕਿਹਾ ਕਿ ਆਰ. ਬੀ. ਆਈ. ਦੀ ਕਰੰਸੀ ਨੀਤੀ ਕਮੇਟੀ (ਐੱਮ. ਪੀ. ਸੀ.) ਦੇ ਫ਼ੈਸਲੇ 'ਤੇ ਨਿਵੇਸ਼ਕਾਂ ਦੀ ਨਜ਼ਰ ਹੈ। ਰਿਜ਼ਰਵ ਬੈਂਕ ਦੀ ਤਿੰਨ ਦਿਨਾ ਬੈਠਕ ਬੁੱਧਵਾਰ ਤੋਂ ਸ਼ੁਰੂ ਹੋਈ ਹੈ ਅਤੇ ਐੱਮ. ਪੀ. ਸੀ. 9 ਅਕਤੂਬਰ ਨੂੰ ਆਪਣੇ ਫ਼ੈਸਲੇ ਦੀ ਘੋਸ਼ਣਾ ਕਰਨ ਵਾਲੀ ਹੈ।


Sanjeev

Content Editor

Related News