ਡਾਲਰ ਦੇ ਮੁਕਾਬਲੇ ਰੁਪਏ ਨੂੰ 17 ਪੈਸੇ ਦਾ ਨੁਕਸਾਨ, ਜਾਣੋ ਨਵਾਂ ਮੁੱਲ

10/06/2020 5:15:47 PM

ਨਵੀਂ ਦਿੱਲੀ— ਭਾਰਤੀ ਕਰੰਸੀ 'ਚ ਮੰਗਲਵਾਰ ਨੂੰ ਡਾਲਰ ਦੇ ਮੁਕਾਬਲੇ 17 ਪੈਸੇ ਦੀ ਗਿਰਾਵਟ ਦਰਜ ਹੋਈ, ਜਿਸ ਨਾਲ ਡਾਲਰ ਦੀ ਕੀਮਤ 73.46 ਰੁਪਏ ਪ੍ਰਤੀ ਡਾਲਰ ਹੋ ਗਈ।

ਸਟਾਕਸ ਮਾਰਕੀਟ 'ਚ ਤੇਜ਼ੀ ਦੇ ਰੁਖ਼ ਅਤੇ ਡਾਲਰ 'ਚ ਕਮਜ਼ੋਰੀ ਵਿਚਕਾਰ ਵਿਦੇਸ਼ੀ ਕਰੰਸੀ ਬਾਜ਼ਾਰ 'ਚ ਭਾਰਤੀ ਕਰੰਸੀ ਕਾਰੋਬਾਰ ਦੇ ਸ਼ੁਰੂ 'ਚ ਬੜ੍ਹਤ ਨਾਲ 73.17 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹੀ ਸੀ ਪਰ ਕਾਰੋਬਾਰ ਦੌਰਾਨ ਇਹ ਇਸ ਨੂੰ ਬਣਾਈ ਨਹੀਂ ਰੱਖ ਸਕੀ ਅਤੇ ਗਿਰਾਵਟ 'ਚ ਆ ਗਈ।

ਦਿਨ ਦੇ ਕਾਰੋਬਾਰ ਦੌਰਾਨ ਰੁਪਏ ਨੇ 73.15 ਦਾ ਉੱਚ ਪੱਧਰ ਅਤੇ 73.51 ਦਾ ਹੇਠਲਾ ਪੱਧਰ ਛੂਹਿਆ। ਇਸ ਵਿਚਕਾਰ ਦੁਨੀਆ ਦੀ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਦਾ ਸੂਚਕ ਅੰਕ 0.02 ਫੀਸਦੀ ਡਿੱਗ ਕੇ 93.49 ਅੰਕ 'ਤੇ ਸੀ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ, ਵਿਦੇਸ਼ੀ ਸੰਸਥਾਗਤ ਨਿਵੇਸ਼ਕ ਪੂੰਜੀ ਬਾਜ਼ਾਰ 'ਚ ਸ਼ੁੱਧ ਖਰੀਦਦਾਰ ਰਹੇ ਅਤੇ ਉਨ੍ਹਾਂ ਨੇ ਸੋਮਵਾਰ ਨੂੰ 236.71 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਸਨ। ਓਧਰ ਗਲੋਬਲ ਬਾਜ਼ਾਰ 'ਚ ਕੱਚਾ ਤੇਲ 0.51 ਫੀਸਦੀ ਵੱਧ ਕੇ 41.50 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ।

Sanjeev

This news is Content Editor Sanjeev