ਡਾਲਰ ਦੇ ਮੁਕਾਬਲੇ ਰੁਪਏ ''ਚ ਇੰਨੀ ਬੜ੍ਹਤ, ਜਾਣੋ ਅੱਜ ਦਾ ਰੇਟ

07/09/2020 4:01:16 PM

ਮੁੰਬਈ— ਡਾਲਰ ਦੀ ਨਰਮੀ ਤੇ ਘਰੇਲੂ ਸ਼ੇਅਰ ਬਾਜ਼ਾਰਾਂ ਦੀ ਤੇਜ਼ੀ ਦੇ ਦਮ 'ਤੇ ਵੀਰਵਾਰ ਨੂੰ ਕਰੰਸੀ ਬਾਜ਼ਾਰ 'ਚ ਰੁਪਿਆ ਬੜ੍ਹਤ 'ਚ ਰਿਹਾ।

ਕਾਰੋਬਾਰ ਦੀ ਸਮਾਪਤੀ 'ਤੇ ਰੁਪਿਆ ਤਿੰਨ ਪੈਸੇ ਦੀ ਤੇਜ਼ੀ ਨਾਲ 74.99 ਪ੍ਰਤੀ ਡਾਲਰ 'ਤੇ ਬੰਦ ਹੋਇਆ। ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਅਤੇ ਵਿਦੇਸ਼ੀ ਬਾਜ਼ਾਰਾਂ 'ਚ ਡਾਲਰ ਦੀ ਨਰਮੀ ਨੇ ਰੁਪਏ ਨੂੰ ਸਮਰਥਨ ਦਿੱਤਾ। ਹਾਲਾਂਕਿ, ਵਿਦੇਸ਼ੀ ਨਿਵੇਸ਼ਕਾਂ ਦੀ ਨਿਕਾਸੀ ਤੇ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲਿਆਂ 'ਚ ਵਾਧੇ ਨੇ ਰੁਪਏ 'ਤੇ ਨਾਕਾਰਾਤਮਕ ਅਸਰ ਪਾਇਆ।

ਕਾਰੋਬਾਰ ਦੇ ਸ਼ੁਰੂ 'ਚ ਰੁਪਿਆ ਅੱਜ 74.94 'ਤੇ ਖੁੱਲ੍ਹਾ ਪਰ ਬਾਅਦ 'ਚ ਇਸ ਨੇ ਸ਼ੁਰੂਆਤ ਤੇਜ਼ੀ ਗੁਆ ਦਿੱਤੀ ਅਤੇ ਅਖੀਰ 'ਚ ਕੱਲ ਦੇ ਬੰਦ ਪੱਧਰ ਤੋਂ 3 ਪੈਸੇ ਦੀ ਬੜ੍ਹਤ ਨਾਲ 74.99 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਬੁੱਧਵਾਰ ਨੂੰ ਰੁਪਿਆ 75.02 ਰੁਪਏ ਪ੍ਰਤੀ ਡਾਲਰ 'ਤੇ ਰਿਹਾ ਸੀ। ਉਥਲ-ਪੁਥਲ ਭਰੇ ਕਾਰੋਬਾਰ 'ਚ ਰੁਪਿਆ 74.91 ਪ੍ਰਤੀ ਡਾਲਰ ਦੇ ਦਿਨ ਦੇ ਉੱਚੇ ਪੱਧਰ ਅਤੇ 75.07 ਪ੍ਰਤੀ ਡਾਲਰ ਦੇ ਹੇਠਲ ਪੱਧਰ ਦੇ ਦਾਇਰੇ 'ਚ ਰਿਹਾ।

Sanjeev

This news is Content Editor Sanjeev