ਰੁਪਏ ''ਚ ਨਰਮੀ ਨਾਲ ਡਾਲਰ ਫਿਰ ਚੜ੍ਹਿਆ, ਜਾਣੋ ਅੱਜ ਦਾ ਰੇਟ

07/06/2020 3:14:31 PM

ਮੁੰਬਈ— ਸੋਮਵਾਰ ਦੇ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਏ 'ਚ ਨਰਮੀ ਦਰਜ ਕੀਤੀ ਗਈ। ਰੁਪਿਆ ਦੋ ਪੈਸੇ ਡਿੱਗ ਕੇ 74.68 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।

ਇਸ ਤੋਂ ਪਹਿਲਾਂ ਭਾਰਤੀ ਕਰੰਸੀ ਪਿਛਲੇ ਕਾਰੋਬਾਰੀ ਦਿਨ 38 ਪੈਸੇ ਚਮਕ ਕੇ 74.66 ਰੁਪਏ ਪ੍ਰਤੀ ਡਾਲਰ 'ਤੇ ਰਹੀ ਸੀ। ਰੁਪਏ 'ਚ ਅੱਜ ਸ਼ੁਰੂ 'ਚ ਤੇਜ਼ੀ ਰਹੀ। ਇਹ 15 ਪੈਸੇ ਦੀ ਮਜਬੂਤੀ ਨਾਲ 74.53 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਅਤੇ 74.52 ਰੁਪਏ ਪ੍ਰਤੀ ਡਾਲਰ 'ਤੇ ਪਹੁੰਚ ਗਿਆ।
ਕਾਰੋਬਾਰ ਦੌਰਾਨ ਦੁਨੀਆ ਦੀਆਂ ਹੋਰ ਪ੍ਰਮੁੱਖ ਕਰੰਸੀਆਂ ਦੀ ਬਾਸਕਿਟ 'ਚ ਡਾਲਰ ਸੂਚਕ ਅੰਕ ਦੇ ਟੁੱਟਣ ਨਾਲ ਰੁਪਏ ਨੂੰ ਬਲ ਮਿਲਿਆ ਪਰ ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ 'ਚ ਤੇਜ਼ੀ ਨੇ ਇਸ ਨੂੰ ਉਸ ਪੱਧਰ 'ਤੇ ਟਿਕਣ ਨਹੀਂ ਦਿੱਤਾ। ਕਾਰੋਬਾਰ ਵਿਚਕਾਰ ਇਕ ਸਮੇਂ 74.82 ਰੁਪਏ ਪ੍ਰਤੀ ਡਾਲਰ ਤੱਕ ਕਮਜ਼ੋਰ ਪੈਣ ਤੋਂ ਬਾਅਦ ਰੁਪਿਆ ਕਾਰੋਬਾਰ ਦੀ ਸਮਾਪਤੀ 'ਤੇ 74.68 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ। ਘਰੇਲੂ ਸ਼ੇਅਰ ਬਾਜ਼ਾਰਾਂ 'ਚ ਇਕ ਫੀਸਦੀ ਤੋਂ ਜ਼ਿਆਦਾ ਦੀ ਤੇਜ਼ੀ ਨਾਲ ਰੁਪਏ ਦੀ ਗਿਰਾਵਟ ਸੀਮਤ ਰਹੀ।

Sanjeev

This news is Content Editor Sanjeev