ਪ੍ਰਾਪਰਟੀ 'ਚ ਨਿਵੇਸ਼ ਦਾ ITR 'ਚ ਨਹੀਂ ਕੀਤਾ ਜ਼ਿਕਰ ਤਾਂ ਹੋ ਜਾਓ ਸਾਵਧਾਨ

08/18/2017 12:28:47 PM

ਨਵੀਂ ਦਿੱਲੀ—ਇਨਕਮ ਟੈਕਸ ਵਿਭਾਗ ਉਨ੍ਹਾਂ ਲੋਕਾਂ ਦੇ ਖਿਲਾਫ ਵੱਡਾ ਕਦਮ ਚੁੱਕਣ ਦੀ ਸੋਚ ਰਿਹਾ ਹੈ ਜਿਨ੍ਹਾਂ ਨੇ ਪ੍ਰਾਪਰਟੀ 'ਚ ਨਿਵੇਸ਼ ਤਾਂ ਕੀਤਾ ਹੈ ਪਰ ਹੁਣ ਤੱਕ ਇਨਕਮ ਟੈਕਸ ਰਿਟਰਨ ਦਾਖਲ ਨਹੀਂ ਕੀਤੀ। ਟੈਕਸ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਬੇਨਾਮੀ ਸੰਪਤੀ ਦਾ ਮਾਮਲਾ ਹੋ ਸਕਦਾ ਹੈ। 
ਖੰਗਾਲਿਆ ਜਾਵੇਗਾ ਪੁਰਾਣਾ ਡਾਟਾ
ਇਨਕਮ ਟੈਕਸ ਅਧਿਕਾਰੀ ਮੁਤਾਬਕ ਉਨ੍ਹਾਂ ਨੂੰ ਅਜਿਹੇ ਲੋਕਾਂ ਦਾ ਅੰਕੜਾ ਪਤਾ ਚੱਲਿਆ ਹੈ ਜਿਨ੍ਹਾਂ ਨੇ ਪ੍ਰਾਪਰਟੀ 'ਚ ਤਾਂ ਨਿਵੇਸ਼ ਕੀਤਾ ਪਰ ਕਦੇ ਵੀ ਰਿਟਰਨ ਫਾਈਲ ਨਹੀਂ ਕੀਤੀ। ਇਨ੍ਹਾਂ ਪ੍ਰਾਪਰਟੀਆਂ ਨੂੰ ਖਰੀਦਣ 'ਚ ਵਰਤੋਂ ਕੀਤੀ ਗਈ ਰਕਮ ਦੇ ਸਰੋਤ ਦਾ ਪਤਾ ਲਗਾਉਣ ਲਈ ਡਾਟਾ ਖੰਗਾਲਿਆ ਜਾਵੇਗਾ ਅਤੇ ਇਹ ਦੇਖਿਆ ਜਾਵੇਗਾ ਕਿ ਜਿਨ੍ਹਾਂ ਲੋਕਾਂ ਕੋਲ ਇਹ ਪ੍ਰਾਪਰਟੀ ਹੈ ਉਨ੍ਹਾਂ ਇਨ੍ਹਾਂ ਦੇ ਅਸਲੀ ਮਾਲਕ ਹਨ ਜਾਂ ਨਹੀਂ। ਅਧਿਕਾਰੀ ਨੇ ਕਿਹਾ ਕਿ ਐਨਫੋਰਸਮੈਂਟ ਦਾ ਐਕਸ਼ਨ ਉਨ੍ਹਾਂ ਮਾਮਲਿਆਂ 'ਚ ਲਿਆ ਜਾਵੇਗਾ ਜਿਨ੍ਹਾਂ 'ਚ ਠੋਸ ਸਬੂਤ ਹੋਣਗੇ।

ਦੂਜੇ ਮਾਮਲਿਆਂ 'ਚ ਟੈਕਸ ਅਧਿਕਾਰੀ ਸੰਬੰਧਤ ਵਿਅਕਤੀ ਨੂੰ ਪ੍ਰੇਸ਼ਾਨ ਕੀਤੇ ਬਿਨ੍ਹਾਂ ਜਾਂਚ ਕਰਨਗੇ। ਕੁਝ ਮਾਮਲਿਆਂ 'ਚ ਖਰੀਦੀਆਂ ਗਈਆਂ ਪ੍ਰਾਪਰਟੀਆਂ ਐਲਾਨ ਇਨਕਮ ਤੋਂ ਕਿਤੇ ਜ਼ਿਆਦਾ ਹਨ, ਤਾਂ ਕੁਝ 'ਚੋਂ ਇਨਕਮ ਟੈਕਸ ਰਿਟਰਨ ਹੀ ਫਾਈਲ ਨਹੀਂ ਕੀਤੀ ਗਈ ਹੈ। ਟੈਕਸ ਚੋਰਾਂ ਨੂੰ ਫੜਣ ਲਈ ਅਧਿਕਾਰੀ ਡਾਟਾ ਐਨਾਲਿਟਿਕਸ ਦਾ ਸਹਾਰਾ ਲੈ ਰਹੇ ਹਨ ਅਤੇ ਉਹ ਹੁਣ ਦਬੋਚਣ ਲਈ ਕਈ ਸਰੋਤਾਂ ਤੋਂ ਮਿਲੇ ਅੰਕੜਿਆਂ ਦੀ ਚੰਗੀ ਤਰ੍ਹਾਂ ਨਾਲ ਵਰਤੋਂ ਕਰਨ ਲੱਗੇ ਹਨ। 


ਨੋਟਬੰਦੀ ਤੋਂ ਬਾਅਦ ਸ਼ੁਰੂ ਕੀਤੀ ਆਪ੍ਰੇਸ਼ਨ ਕਲੀਨ ਮਨੀ
ਆਪਰੇਸ਼ਨ ਕਲੀਨ ਮਨੀ ਦੇ ਦੂਜੇ ਪੜਾਅ 'ਚ 5.5 ਲੱਖ ਤੋਂ ਜ਼ਿਆਦਾ ਅਜਿਹੇ ਲੋਕਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਨੇ ਆਪਣੀ ਐਲਾਨ ਆਮਦਨੀ ਤੋਂ ਕਿਤੇ ਜ਼ਿਆਦਾ ਕੈਸ਼ ਜਮ੍ਹਾ ਕੀਤਾ ਹੈ। ਨੋਟਬੰਦੀ ਤੋਂ ਬਾਅਦ ਕਈ ਲੋਕਾਂ ਦੀ ਪ੍ਰਾਪਰਟੀ ਦੀ ਖਰੀਦ-ਫਰੋਖਤ ਕਰਨ ਦੀ ਰਿਪੋਰਟ ਵੀ ਅਧਿਕਾਰੀਆਂ ਦੇ ਕੋਲ ਹਨ। ਪਿਛਲੇ ਸਾਲ 8 ਨਵੰਬਰ ਨੂੰ ਨੋਟਬੰਦੀ ਤੋਂ ਬਾਅਦ ਇਨਕਮ ਟੈਕਸ ਵਿਭਾਗ ਨੇ ਆਪ੍ਰੇਸ਼ਨ ਕਲੀਨ ਮਨੀ ਸ਼ੁਰੂ ਕੀਤੀ ਸੀ। ਉਸ ਨੇ ਵੱਡੀ ਮਾਤਰਾ 'ਚ ਕੈਸ਼ ਜਮ੍ਹਾ ਰਕਮ ਦੇ ਈ-ਵੈਰੀਫਿਕੇਸ਼ਨ ਲਈ 10 ਲੱਕ ਲੋਕਾਂ ਨੂੰ ਚਿੰਨ੍ਹ-ਹਿੱਤ ਕੀਤਾ ਹੈ।