DLF ਦੀ ਅਪ੍ਰੈਲ-ਸਤੰਬਰ ’ਚ ਵਿਕਰੀ 16 ਫੀਸਦੀ ਵਧੀ

11/11/2019 12:17:04 AM

ਨਵੀਂ ਦਿੱਲੀ (ਭਾਸ਼ਾ)-ਜ਼ਮੀਨ-ਜਾਇਦਾਦ ਦੇ ਵਿਕਾਸ ਨਾਲ ਜੁਡ਼ੀ ਰਿਅਲਟੀ ਕੰਪਨੀ ਡੀ. ਐੱਲ. ਐੱਫ. ਦੀ ਵਿਕਰੀ ਬੁਕਿੰਗ ਚਾਲੂ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ ’ਚ 16 ਫੀਸਦੀ ਵਧ ਕੇ 1,425 ਕਰੋਡ਼ ਰੁਪਏ ਦੀ ਰਹੀ। ਮੁੱਖ ਰੂਪ ਨਾਲ ਕੰਪਨੀ ਦੇ ਰਹਿਣ ਲਈ ਤਿਆਰ ਮਕਾਨਾਂ ਦੀ ਮੰਗ ਵਧਣ ਨਾਲ ਵਿਕਰੀ ਵਧੀ ਹੈ।

ਡੀ. ਐੱਲ. ਐੱਫ. ਨੇ ਨਿਵੇਸ਼ਕਾਂ ਦੇ ਸਾਹਮਣੇ ਰੱਖੀਆਂ ਗੱਲਾਂ ’ਚ ਕਿਹਾ, ‘‘ਵਿੱਤੀ ਸਾਲ 2019-20 ਲਈ ਵਿਕਰੀ ਟੀਚਾ 2,700 ਕਰੋਡ਼ ਰੁਪਏ ਹੈ। ਸਤੰਬਰ 2019 ਤੱਕ 1,425 ਕਰੋਡ਼ ਰੁਪਏ ਦੀ ਸ਼ੁੱਧ ਵਿਕਰੀ ਹਾਸਲ ਕੀਤੀ ਗਈ ਹੈ।’’ ਕੰਪਨੀ ਨੇ ਪਿਛਲੇ ਮਹੀਨੇ ਕੁਲ 700 ਕਰੋਡ਼ ਰੁਪਏ ਮੁੱਲ ਦੇ 376 ਤਿਆਰ ਲਗਜ਼ਰੀ ਫਲੈਟ ਵੇਚੇ। ਇਹ ਵਿਕਰੀ ਕੰਪਨੀ ਦੀ ਗੁਰੂਗ੍ਰਾਮ ’ਚ ਰਿਹਾਇਸ਼ੀ ਪ੍ਰਾਜੈਕਟ ਸ਼ੁਰੂ ਹੋਣ ਦੇ ਪਹਿਲੇ ਦਿਨ ਹੋਈ। ਹਾਲਾਂਕਿ ਮਕਾਨਾਂ ਦੀ ਮੰਗ ’ਚ ਕਾਫੀ ਨਰਮੀ ਹੈ ਪਰ ਬਿਲਡਰਾਂ ਨੂੰ ਤਿਆਰ ਮਕਾਨਾਂ ਲਈ ਖਰੀਦਦਾਰ ਮਿਲ ਰਹੇ ਹਨ। ਤਿਆਰ ਮਕਾਨਾਂ ਨੂੰ ਨਾ ਸਿਰਫ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਤੋਂ ਛੋਟ ਹੈ ਸਗੋਂ ਉਹ ਜੋਖਮ ਮੁਕਤ ਵੀ ਹਨ।


Karan Kumar

Content Editor

Related News