DLF ਦਾ ਸ਼ੁੱਧ ਲਾਭ ਦਸੰਬਰ ਤਿਮਾਹੀ ''ਚ 24 ਫੀਸਦੀ ਵਧ ਕੇ 414 ਕਰੋੜ ਰੁਪਏ ਹੋਇਆ

02/06/2020 2:03:06 PM

ਨਵੀਂ ਦਿੱਲੀ—ਰਿਐਲਟੀ ਕੰਪਨੀ ਡੀ.ਐੱਲ.ਐੱਫ. ਲਿਮਟਿਡ ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਦਸੰਬਰ ਤਿਮਾਹੀ 'ਚ ਆਮਦਨ 'ਚ ਗਿਰਾਵਟ ਦੇ ਬਾਅਦ ਵੀ 24 ਫੀਸਦੀ ਵਧ ਕੇ 414.01 ਕਰੋੜ ਰੁਪਏ 'ਤੇ ਪਹੁੰਚ ਗਿਆ। ਕੰਪਨੀ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਾਲ ਭਰ ਪਹਿਲਾਂ ਦੀ ਸਮਾਨ ਤਿਮਾਹੀ 'ਚ ਕੰਪਨੀ ਨੂੰ 335.15 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।
ਕੰਪਨੀ ਨੇ ਬੀ.ਐੱਸ.ਈ. ਨੂੰ ਦੱੱਸਿਆ ਕਿ ਪਿਛਲੀ ਤਿਮਾਹੀ ਦੇ ਦੌਰਾਨ ਉਸ ਦੀ ਕੁੱਲ ਆਮਦਨ ਸਾਲ ਭਰ ਪਹਿਲਾਂ ਦੇ 2,405.89 ਕਰੋੜ ਰੁਪਏ ਤੋਂ 36 ਫੀਸਦੀ ਡਿੱਗ ਕੇ 1,533.34 ਕਰੋੜ ਰੁਪਏ 'ਤੇ ਆ ਗਈ। ਕੰਪਨੀ ਨੇ ਕਿਹਾ ਕਿ ਆਮਦਨ 'ਚ ਗਿਰਾਵਟ ਦੇ ਬਾਅਦ ਵੀ ਲਾਭ ਵਧਣ ਦੇ ਕਾਰਨ ਦਸੰਬਰ ਤਿਮਾਹੀ 'ਚ 231 ਕਰੋੜ ਰੁਪਏ ਦੀ ਅਚਾਨਕ ਹੋਈ ਆਮਦਨੀ ਹੈ। ਡੀ.ਐੱਲ.ਐੱਫ. ਨੇ ਕਿਹਾ ਕਿ ਕੰਪਨੀ ਨੂੰ ਗੁਰੂਗ੍ਰਾਮ ਸਥਿਤ ਅਲਟਿਮਾ ਪ੍ਰਾਜੈਕਟ ਲਈ ਚੰਗੀ ਪ੍ਰਕਿਰਿਆ ਮਿਲੀ ਹੈ। ਇਸ ਪ੍ਰਾਜੈਕਟ ਦੇ ਦੂਜੇ ਪੜ੍ਹਾਅ ਨਾਲ ਉਸ ਨੂੰ ਕਰੀਬ 800 ਕਰੋੜ ਰੁਪਏ ਦੀ ਵਿਕਰੀ ਹਾਸਲ ਹੋਈ ਹੈ। ਪ੍ਰਾਜੈਕਟਾਂ ਦੀ 90 ਫੀਸਦੀ ਹਿੱਸੇਦਾਰੀ ਹੁਣ ਤੱਕ ਵਿਕ ਚੁੱਕੀ ਹੈ।
ਕੰਪਨੀਆਂ ਤਿਆਰ ਪ੍ਰਾਜੈਕਟਾਂ ਦੀ ਵਿਕਰੀ 'ਤੇ ਧਿਆਨ ਦੇਣਾ ਜਾਰੀ ਰੱਖੇਗੀ। ਕੰਪਨੀ ਦਾ ਕਿਰਾਇਆ ਇਕਾਈ ਡੀ.ਐੱਲ.ਐੱਫ. ਸਾਈਬਰ ਸਿਟੀ ਡਿਵੈਲਪਰਸ ਲਿਮਟਿਡ ਨੂੰ ਇਸ ਦੌਰਾਨ 278 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਅਤੇ ਇਸ ਦਾ ਰਾਜਸਵ 1,131 ਕਰੋੜ ਰੁਪਏ ਰਿਹਾ। ਡੀ.ਐੱਲ.ਐੱਫ.ਨੇ ਰਿਹਾਇਸ਼ੀ ਕਾਰੋਬਾਰ ਦੇ ਬਾਰੇ 'ਚ ਕਿਹਾ ਕਿ ਅਜੇ ਲਗਜਰੀ ਸ਼੍ਰੇਣੀ 'ਚ ਮੰਗ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 


Aarti dhillon

Content Editor

Related News