50 ਲੱਖ ਸਰਕਾਰੀ ਕਰਮਚਾਰੀਆਂ ਨੂੰ ਦੀਵਾਲੀ ਦਾ ਤੋਹਫਾ, ਮਹਿੰਗਾਈ ਭੱਤਾ 5 ਫੀਸਦੀ ਵਧਿਆ

10/09/2019 2:40:40 PM

ਨਵੀਂ ਦਿੱਲੀ—ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਹੈ। ਬੁੱਧਵਾਰ ਨੂੰ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਡੀ.ਏ. ਭਾਵ ਮਹਿੰਗਾਈ ਭੱਤਾ 5 ਫੀਸਦੀ ਵਧਾਉਣ ਦਾ ਫੈਸਲਾ ਹੋਇਆ ਹੈ। ਡੀ.ਏ.  (ਮਹਿੰਗਾਈ ਭੱਤਾ) 12 ਫੀਸਦੀ ਤੋਂ ਵਧ ਕੇ 17 ਫੀਸਦੀ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫੈਸਲੇ ਨਾਲ 50 ਲੱਖ ਸਰਕਾਰੀ ਕਰਮਚਾਰੀਆਂ ਨੂੰ ਫਾਇਦਾ ਹੋਵੇਗਾ। ਉਧਰ 62 ਲੱਖ ਪੈਨਸ਼ਨਧਾਰਕਾਂ ਨੂੰ ਵੀ ਇਕ ਦਾ ਲਾਭ ਮਿਲੇਗਾ।
ਕੀ ਹੁੰਦਾ ਹੈ ਮਹਿੰਗਾਈ ਭੱਤਾ
ਡੀਅਰਨੈੱਸ ਅਲਾਊਂਸ ਭਾਵ ਮਹਿੰਗਾਈ ਭੱਤਾ ਉਹ ਹੁੰਦਾ ਹੈ ਜੋ ਦੇਸ਼ ਦੇ ਸਰਕਾਰੀ ਕਰਮਚਾਰੀਆਂ ਦੇ ਰਹਿਣ-ਖਾਣੇ ਦੇ ਪੱਧਰ ਨੂੰ ਵਧੀਆ ਬਣਾਉਣ ਲਈ ਦਿੱਤਾ ਜਾਂਦਾ ਹੈ।
ਇਹ ਰਕਮ ਇਸ ਲਈ ਦਿੱਤੀ ਜਾਂਦੀ ਹੈ ਤਾਂ ਜੋ ਮਹਿੰਗਾਈ ਵਧਣ ਦੇ ਬਾਅਦ ਵੀ ਕਰਮਚਾਰੀ ਦੇ ਰਹਿਣ-ਸਹਿਣ ਦੇ ਪੱਧਰ 'ਤੇ ਪੈਸੇ ਦੀ ਵਜ੍ਹਾ ਨਾਲ ਕੋਈ ਪ੍ਰੇਸ਼ਾਨੀ ਨਾ ਹੋਵੇ। ਇਹ ਪੈਸਾ ਸਰਕਾਰੀ ਕਰਮਚਾਰੀਆਂ, ਪਬਲਿਕ ਸੈਕਟਰ ਦੇ ਕਰਮਚਾਰੀਆਂ ਅਤੇ ਪੈਨਸ਼ਨਧਾਰਕਾਂ ਨੂੰ ਦਿੱਤਾ ਜਾਂਦਾ ਹੈ। ਮਹਿੰਗਾਈ ਭੱਤੇ ਦਾ ਕੁਲੈਕਸ਼ਨ ਬੇਸਿਕ ਦੇ ਫੀਸਦੀ ਦੇ ਰੂਪ 'ਚ ਹੁੰਦੀ ਹੈ। ਇਹ ਭੱਤਾ ਕਰਮਚਾਰੀ 'ਤੇ ਮਹਿੰਗਾਈ ਦਾ ਅਸਰ ਘੱਟ ਕਰਨ ਲਈ ਦਿੱਤਾ ਜਾਂਦਾ ਹੈ।
ਸਾਲ 2006 'ਚ ਜਦੋਂ ਛੇਵਾਂ ਵੇਤਨ ਕਮਿਸ਼ਨ ਆਇਆ ਸੀ ਤਾਂ ਬੇਸ ਈਅਰ 2006 ਕਰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਬੇਸ ਈਅਰ 1982 ਸੀ। ਹੁਣ ਸਰਕਾਰ ਨੇ ਉਹ ਵਿਵਸਥਾ ਕਰ ਦਿੱਤੀ ਹੈ ਕਿ ਬੇਸ ਈਅਰ ਹਰ 6 ਸਾਲ 'ਤੇ ਬਦਲਿਆ ਜਾਵੇਗਾ।


Aarti dhillon

Content Editor

Related News