ਦੀਵਾਲੀ ਦੇ ਦਿਨ 1 ਘੰਟੇ ਲਈ ਖੁੱਲ੍ਹਦੇ ਹਨ ਸ਼ੇਅਰ ਬਜ਼ਾਰ, 60 ਸਾਲ ਤੋਂ ਚਲੀ ਆ ਰਹੀ ਹੈ ਪਰੰਪਰਾ

10/26/2019 1:27:47 PM

ਮੁੰਬਈ — ਪ੍ਰਮੁੱਖ ਸ਼ੇਅਰ ਬਜ਼ਾਰ ਬੰਬਈ ਸਟਾਕ ਐਕਸਚੇਂਜ ਅਤੇ ਨੈਸ਼ਨਲ ਸਟਾਕ ਐਕਸਚੇਂਜ 27 ਅਕਤੂਬਰ ਨੂੰ ਐਤਵਾਰ ਹੋਣ ਦੇ ਬਾਵਜੂਦ ਦੀਵਾਲੀ ਦੇ ਮੌਕੇ 'ਤੇ ਇਕ ਘੰਟੇ ਦਾ ਵਿਸ਼ੇਸ਼ ਮਹੂਰਤ ਕਾਰੋਬਾਰੀ ਸੈਸ਼ਨ ਚਲਾਵੇਗੀ। ਇਸ ਦੇ ਨਾਲ ਹੀ ਦੀਵਾਲੀ ਦੇ ਦਿਨ ਇਕ ਨਵੀਂ ਸੰਮਤ ਦੀ ਵੀ ਸ਼ੁਰੂਆਤ ਹੁੰਦੀ ਹੈ। ਸੰਮਤ ਇਕ ਹਿੰਦੂ ਕੈਲੰਡਰ ਸਾਲ ਹੁੰਦਾ ਹੈ। ਇਸ ਦੀਵਾਲੀ ਦੇ ਨਾਲ ਸੰਮਤ 2076 ਦੀ ਸ਼ੁਰੂਆਤ ਹੋਵੇਗੀ। ਮੰਨਿਆ ਜਾਂਦਾ ਹੈ ਕਿ ਮਹੂਰਤ ਕਾਰੋਬਾਰ ਕਰਨਾ ਪੂਰੇ ਸਾਲ ਖੁਸ਼ਹਾਲੀ ਅਤੇ ਸੰਪਤੀ ਦੇ ਲਿਹਾਜ਼ ਨਾਲ ਸ਼ੁੱਭ ਹੁੰਦਾ ਹੈ। ਇਸ ਤੋਂ ਅਗਲੇ ਦਿਨ 28 ਅਕਤੂਬਰ ਨੂੰ ਦੀਵਾਲੀ Balipratipada ਦੇ ਮੌਕੇ 'ਤੇ ਸ਼ੇਅਰ ਬਜ਼ਾਰ ਬੰਦ ਰਹਿਣਗੇ।

1 ਘੰਟੇ ਦੀ ਮਹੂਰਤ ਟ੍ਰੇਡਿੰਗ

ਸਾਲਾਂ ਤੋਂ ਭਾਰਤ ਦੇ ਸਟਾਕ ਐਕਸਚੇਂਜ ਦੀਵਾਲੀ ਦੇ ਦਿਨ ਮਹੂਰਤ ਟ੍ਰੇਡਿੰਗ ਦੀ ਪਰੰਪਰਾ ਨਿਭਾ ਰਹੇ ਹਨ। ਇਸ ਲਈ ਇਸ ਵਾਰ ਦੀਵਾਲੀ ਦੇ ਦਿਨ ਸ਼ਾਮ 6 :15 ਤੋਂ 7:15 ਵਿਚਕਾਰ ਵਿਸ਼ੇਸ਼ ਮਹੂਰਕ ਕਾਰੋਬਾਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਗਲੇ ਦਿਨ Balipratipada ਦੇ ਮੌਕੇ 'ਤੇ 28 ਅਕਤੂਬਰ ਨੂੰ ਬਜ਼ਾਰ ਬੰਦ ਰਹਿਣਗੇ। ਕਹਿਣ ਦਾ ਮਤਲਬ ਹੈ ਕਿ ਹੁਣ ਸ਼ੇਅਰ ਬਜ਼ਾਰ 'ਚ ਮੰਗਲਵਾਰ ਨੂੰ ਹੀ ਆਮ ਵਾਂਗ ਕਾਰੋਬਾਰ ਸ਼ੁਰੂ ਹੋਵੇਗਾ। 

1957 ਤੋਂ ਹੋਈ ਸ਼ੁਰੂਆਤ

ਮਹੂਰਤ ਟ੍ਰੇਡਿੰਗ ਦੀ ਸ਼ੁਰੂਆਤ ਬੰਬਈ ਸਟਾਕ ਐਕਸਚੇਂਜ 'ਤੇ 1957 ਤੋਂ ਹੋਈ ਸੀ। ਨੈਸ਼ਨਲ ਸਟਾਕ ਐਕਸਚੇਂਜ(NSE) 'ਤੇ ਇਸ ਦੀ ਸ਼ੁਰੂਆਤ 1992 ਤੋਂ ਹੋਈ। ਇਸ ਦਿਨ ਨਿਵੇਸ਼ਕ ਦਾ ਜ਼ੋਰ ਸ਼ੇਅਰਾਂ ਦੀ ਖਰੀਦਦਾਰੀ 'ਤੇ ਹੁੰਦਾ ਹੈ ਵੇਚਣਾ ਅਸ਼ੁੱਭ ਮੰਨਿਆ ਜਾਂਦਾ ਹੈ। ਇਸ ਲਈ ਆਮਤੌਰ 'ਤੇ ਇਸ ਸੈਸ਼ਨ 'ਚ ਸੈਂਸੈਕਸ ਅਤੇ ਨਿਫਟੀ ਵਾਧੇ ਨਾਲ ਬੰਦ ਹੁੰਦੇ ਹਨ। ਦੀਵਾਲੀ ਦੇ ਦਿਨ ਖਾਸ ਮਹੂਰਤ 'ਤੇ ਟ੍ਰੇਡਿੰਗ ਦੀ ਸ਼ੁਰੂਆਤ ਕਰਕੇ ਨਿਵੇਸ਼ਕ ਨਵੇਂ ਵਿੱਤੀ ਸਾਲ ਦੇ ਵਧੀਆ ਰਹਿਣ ਦੀ ਇੱਛਾ ਰਖਦੇ ਹਨ।