ITDC ਦੇ ਹੋਟਲ ਅਸ਼ੋਕਾ, ਹੋਟਲ ਸਮਰਾਟ ਦੇ ਵਿਨਿਵੇਸ਼ ਦੀ ਤਿਆਰੀ

10/15/2019 10:34:21 AM

ਨਵੀਂ ਦਿੱਲੀ — ਸਰਕਾਰ ITDC ਦੇ 2 ਮਹੱਤਵਪੂਰਨ ਹੋਟਲ, ਹੋਟਲ ਅਸ਼ੋਕਾ ਅਤੇ ਹੋਟਲ ਸਮਰਾਟ ਦੇ ਵਿਨਿਵੇਸ਼ ਦੀ ਤਿਆਰੀ ਕਰ ਰਹੀ ਹੈ। ਸਰਕਾਰ ਇਸ ਲਈ ਇਕ ਐਡਵਾਇਜ਼ਰ ਦੀ ਨਿਯੁਕਤੀ ਵੀ ਕਰ ਸਕਦੀ ਹੈ। ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ 0000 ਦੇ ਦਿੱਲੀ ਸਥਿਤ ਹੋਟਲ ਅਸ਼ੋਕਾ ਅਤੇ ਹੋਟਲ ਸਮਰਾਟ ਦੇ ਮੋਨੇਟਾਇਜ਼ੇਸ਼ਨ ਵੱਲ ਸਰਕਾਰ ਨੇ ਕਦਮ ਵਧਾ ਦਿੱਤਾ ਹੈ। ਇਨ੍ਹਾਂ ਹੋਟਲਾਂ ਦੇ ਮੋਨੇਟਾਇਜ਼ੇਸ਼ਨ ਲਈ ਇੰਟਰਮੀਨਿਸਟ੍ਰਿਅਲ ਗਰੁੱਪ ਬਣਾਇਆ ਗਿਆ ਹੈ। ਹੋਟਲ ਸਮਰਾਟ ਕੰਪਲੈਕਸ ਅਤੇ ਹੋਟਲ ਅਸ਼ੋਕ ਦੇ ਮੋਨੇਟਾਇਜੇਸ਼ਨ ਲਈ ਜਲਦੀ ਐਡਵਾਇਜ਼ਰ ਨਿਯੁਕਤ ਕੀਤਾ ਜਾਵੇਗਾ। ਐਡਵਾਈਜ਼ਰ ਹੋਟਲ ਦੇ ਮੋਨੇਟਾਇਜ਼ੇਸ਼ਨ ਦੇ ਵੱਖ-ਵੱਖ ਵਿਕਲਪ ਦੱਸੇਗਾ। ਹੋਟਲ ਅਸ਼ੋਕਾ ਨੂੰ ਪੂਰੀ ਤਰ੍ਹਾਂ ਨਾਲ ਵੇਚਣ ਜਾਂ ਲੰਮੇ ਸਮੇਂ ਲਈ ਲੀਜ਼ 'ਤੇ ਦੇਣ ਦਾ ਵਿਕਲਪ ਵੀ ਹੈ।

ਹੋਟਲ ਅਸ਼ੋਕਾ ਦੇ 550 ਕਮਰੇ 4 ਕਨਵੇਂਸ਼ਨ ਹਾਲ ਦਿੱਲੀ ਦੇ ਪ੍ਰਾਈਮ ਲੋਕੇਸ਼ਨ 'ਚ 25 ਏਕੜ 'ਚ ਫੈਲੇ ਹਨ। ਜੇਕਰ ਲੀਜ਼ 'ਤੇ ਦੇਣਾ ਹੋਇਆ ਤਾਂ ਘੱਟੋ-ਘੱਟ 60 ਸਾਲ ਲਈ ਲੀਜ਼ 'ਤੇ ਦੇਣ ਦਾ ਵਿਕਲਪ ਹੈ। ਐਡਵਾਈਜ਼ਰ ਹੋਟਲ ਅਸ਼ੋਕਾ ਅਤੇ ਹੋਟਲ ਸਮਰਾਟ ਦੀ ਖਾਲੀ ਜ਼ਮੀਨ 'ਤੇ ਨਵੇਂ ਨਿਰਮਾਣ ਦੇ ਕਾਨੂੰਨੀ ਪਹਿਲੂਆਂ ਦੀ ਸਮੀਖਿਆ ਕਰੇਗਾ। ਐਡਵਾਈਜ਼ਰ ਹੋਟਲ ਦੇ ਰੀਕੰਸਟਰੱਕਸ਼ਨ ਦੇ ਕਾਨੂੰਨੀ ਪਹਿਲੂਆਂ ਦੀ ਵੀ ਸਮੀਖਿਆ ਕਰੇਗਾ। ਐਡਵਾਈਜ਼ਰ ਨੇ ਮਹੀਨੇ ਭਰ ਦੇ ਅੰਦਰ ਹੀ ਆਪਣੇ ਸਿਫਾਰਸ਼ ਦੇਣੀ ਹੋਵੇਗੀ। ਐਡਵਾਈਜ਼ਰ ਦੀ ਸਿਫਾਰਸ਼ ਦੇ ਆਧਾਰ 'ਤੇ ਹੀ ਸਰਕਾਰ ਆਖਰੀ ਫੈਸਲਾ ਲਵੇਗੀ।