ਡਿਸ਼ ਟੀ.ਵੀ. ਨੂੰ ਚੌਥੀ ਤਿਮਾਹੀ 'ਚ ਹੋਇਆ 1,316 ਕਰੋੜ ਰੁਪਏ ਦਾ ਘਾਟਾ

05/25/2019 12:11:40 AM

ਨਵੀਂ ਦਿੱਲੀ—ਐੱਸੇਸ ਸਮੂਹ ਦੀ ਡੀ.ਟੀ.ਐੱਚ. ਕੰਪਨੀ ਡਿਸ਼ ਟੀ.ਵੀ. ਇੰਡੀਆ ਲਿਮਟਿਡ ਨੂੰ ਮਾਰਚ 'ਚ ਖਤਮ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ 1,316.30 ਕਰੋੜ ਰੁਪਏ ਦਾ ਘਾਟਾ ਹੋਇਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 2017-18 ਦੀ ਇਸ ਤਿਮਾਹੀ 'ਚ ਕੰਪਨੀ ਨੂੰ 118.21 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਸਮੀਖਿਆ ਅਧੀਨ 'ਚ ਉਸ ਦੀ ਆਮਦਨ 1,398.75 ਕਰੋੜ ਰੁਪਏ ਰਹੀ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 1,532.37 ਕਰੋੜ ਰੁਪਏ ਸੀ। ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਨਤੀਜਿਆਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਸ ਦੌਰਾਨ ਕੰਪਨੀ ਨੇ ਵੀਡੀਓਕਾਨ ਡੀ.2ਐੱਚ. ਲਿਮਟਿਡ ਦਾ ਰਲੇਵਾਂ ਕੀਤਾ ਹੈ। ਕੰਪਨੀ ਦਾ ਕੁੱਲ ਖਰਚ ਇਸ ਦੌਰਾਨ 1,490.72 ਕਰੋੜ ਰੁਪਏ ਰਿਹਾ। ਵਿੱਤੀ ਸਾਲ 2018-19 'ਚ ਕੰਪਨੀ ਨੂੰ 1,163.41 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ। ਹਾਲਾਂਕਿ 2017-18 'ਚ ਉਸ ਨੂੰ 84.90 ਕਰੋੜ ਰੁਪਏ ਦਾ ਲਾਭ ਹੋਇਆ ਸੀ। ਕੰਪਨੀ ਦੀ 2018-19 'ਚ ਆਮਦਨ 6,166.13 ਕਰੋੜ ਰੁਪਏ ਰਹੀ ਜੋ 2017-18 'ਚ 4,634.16 ਕਰੋੜ ਰੁਪਏ ਸੀ।

Karan Kumar

This news is Content Editor Karan Kumar