ਦੀਵਾਲੀ ਤੋਹਫਾ, ਟੂ-ਵ੍ਹੀਲਰਾਂ ''ਤੇ ਲੱਗੀ ਭਾਰੀ ਡਿਸਕਾਊਂਟ ਦੀ ਝੜੀ

09/25/2019 3:55:17 PM

ਨਵੀਂ ਦਿੱਲੀ—  ਮੋਟਰਸਾਈਕਲ-ਸਕੂਟਰ ਖਰੀਦਦਾਰਾਂ ਨੂੰ ਦੁਸਹਿਰਾ-ਦੀਵਾਲੀ ਦਾ ਵੱਡਾ ਤੋਹਫਾ ਮਿਲਣ ਜਾ ਰਿਹਾ ਹੈ। ਤਿਉਹਾਰੀ ਸੀਜ਼ਨ ਨੂੰ ਸ਼ਾਨਦਾਰ ਬਣਾਉਣ ਅਤੇ ਵਿਕਰੀ ਨੂੰ ਵਧਾਉਣ ਲਈ ਕੰਪਨੀਆਂ ਡਿਸਕਾਊਂਟ ਦੇਣ ਲਈ ਪੱਬਾਂ ਭਾਰ ਹਨ। ਫਿਲਹਾਲ ਕੁੱਝ ਵੱਲੋਂ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਤੇ ਜਲਦ ਹੀ ਹੋਰ ਦਿੱਗਜ ਵੀ ਇਹ ਝੜੀ ਲਾਉਣ ਵਾਲੇ ਹਨ। ਜਾਣਕਾਰੀ ਮੁਤਾਬਕ, ਬਾਈਕ ਨਿਰਮਾਤਾ ਵੱਧ ਤੋਂ ਵੱਧ 12 ਫੀਸਦੀ ਤਕ ਤਿਉਹਾਰੀ ਡਿਸਕਾਊਂਟ ਦੇਣ ਦੀ ਯੋਜਨਾ ਬਣਾ ਰਹੇ ਹਨ। ਉੱਥੇ ਹੀ, ਡੀਲਰਾਂ ਵੱਲੋਂ ਵੀ 2-3 ਫੀਸਦੀ ਵਾਧੂ ਛੋਟ ਦਿੱਤੀ ਜਾ ਸਕਦੀ ਹੈ, ਯਾਨੀ ਕੁੱਲ ਮਿਲਾ ਕੇ ਟੂ-ਵ੍ਹੀਲਰਾਂ 'ਤੇ 15 ਫੀਸਦੀ ਤਕ ਡਿਸਕਾਊਂਟ ਮਿਲ ਸਕਦਾ ਹੈ।

 

 

ਬਜਾਜ ਨੇ ਸੋਮਵਾਰ ਤੋਂ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ, ਜਦੋਂ ਕਿ ਹੀਰੋ ਮੋਟੋ ਕਾਰਪ ਅਤੇ ਟੀ. ਵੀ. ਐੱਸ. ਮੋਟਰ ਸਤੰਬਰ ਅੰਤ 'ਚ ਡਿਸਕਾਊਂਟ ਸ਼ੁਰੂ ਕਰ ਸਕਦੇ ਹਨ। ਇਸ ਦੀ ਜਣਕਾਰੀ ਰੱਖਣ ਵਾਲੇ ਸੂਤਰਾਂ ਮੁਤਾਬਕ, ਡਿਸਕਾਊਂਟ ਤੋਂ ਇਲਾਵਾ ਗਾਹਕਾਂ ਨੂੰ ਪੰਜ ਸਾਲ ਦੀ ਵਾਰੰਟੀ ਮੁਫਤ ਮਿਲ ਸਕਦੀ ਹੈ, ਨਾਲ ਹੀ ਬਾਈਕ ਖਰੀਦਦਾਰਾਂ ਨੂੰ ਘੱਟੋ-ਘੱਟ ਡਾਊਨ ਪੇਮੈਂਟ ਕਰਨ ਦੀ ਸੁਵਿਧਾ ਮਿਲੇਗੀ।

ਬਜਾਜ ਵੱਲੋਂ ਵੱਧ ਤੋਂ ਵੱਧ 5,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਕੰਪਨੀ ਵੱਲੋਂ ਪਲਸਰ-150 ਨਿਓਨ, ਪਲੈਟੀਨਾ-110, ਸੀਟੀ 100 'ਤੇ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਡੀਲਰ ਵੀ ਸਟਾਕ ਕੱਢਣ ਲਈ 1-3 ਫੀਸਦੀ ਤਕ ਛੋਟ ਆਪਣੇ ਵੱਲੋਂ ਦੇ ਰਹੇ ਹਨ। ਉੱਥੇ ਹੀ, ਹੀਰੋ ਮੋਟੋ ਕਾਰਪ ਤੇ ਟੀ. ਵੀ. ਐੱਸ. ਨੇ ਡੀਲਰਾਂ ਨੂੰ ਸੂਚਨਾ ਦਿੱਤੀ ਹੈ ਕਿ ਸਤੰਬਰ ਅੰਤ ਤਕ ਉਨ੍ਹਾਂ ਕੋਲ ਤਿਉਹਾਰੀ ਡਿਸਕਾਊਂਟ ਦੀ ਲਿਸਟ ਪਹੁੰਚ ਜਾਵੇਗੀ। ਵਾਹਨਾਂ ਦੀ ਵਿਕਰੀ 'ਚ ਲਗਾਤਾਰ 10 ਮਹੀਨੇ ਰਹੀ ਗਿਰਾਵਟ ਤੇ ਬੀ. ਐੱਸ.-6 ਲਾਗੂ ਹੋਣ 'ਚ ਬਚੇ ਤਕਰੀਬਨ 6 ਮਹੀਨਿਆਂ ਵਿਚਕਾਰ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਡਿਸਕਾਊਂਟ ਪਹਿਲਾਂ ਨਾਲੋਂ ਕਾਫੀ ਵੱਧ ਹੋਵੇਗਾ। ਮੌਜੂਦਾ ਸਮੇਂ ਹੀਰੋ ਮੋਟੋ ਕਾਰਪ ਤੇ ਟੀ. ਵੀ. ਐੱਸ. ਵੱਲੋਂ ਕੁਝ ਮਾਡਲਾਂ 'ਤੇ 1 ਤੋਂ 5 ਫੀਸਦੀ ਤਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ।


Related News