ਅਮਰਪਾਲੀ ਦੇ CMD, ਡਾਇਰੈਕਟਰਾਂ ਨੇ ਖਰੀਦਦਾਰਾਂ ਦੇ ਪੈਸੇ ਨਾਲ ਖਰੀਦੇ ਗਹਿਣੇ, ਘਰ ਤੇ ਲਗਜ਼ਰੀ ਕਾਰਾਂ

05/03/2019 3:56:06 PM

ਨਵੀਂ ਦਿੱਲੀ — ਅਮਰਪਾਲੀ ਦੇ ਚੀਫ ਮੈਨੇਜਿੰਗ ਡਾਇਰੈਕਟਰ ਅਨਿਲ ਸ਼ਰਮਾ ਅਤੇ ਹੋਰ ਡਾਇਰੈਕਟਰ ਰੀਅਲ ਅਸਟੇਟ ਕੰਪਨੀ ਨੂੰ ਨਿੱਜੀ ਜਗੀਰ ਦੇ ਤੌਰ 'ਤੇ ਚਲਾ ਰਹੇ ਸਨ। ਫੋਰੈਂਸਿਕ ਆਡੀਟਰਸ ਨੇ ਹਾਈ ਕੋਰਟ ਨੂੰ ਦੱਸਿਆ ਕਿ ਖਰੀਦਦਾਰਾਂ ਦੇ ਪੈਸੇ ਦਾ ਇਸਤੇਮਾਲ ਵਿਆਹ 'ਚ ਲਗਾ ਦਿੱਤਾ ਗਿਆ। ਇਸ ਤੋਂ ਇਲਾਵਾ ਇਨ੍ਹਾਂ ਪੈਸਿਆਂ ਦਾ ਇਸਤੇਮਾਲ ਲਗਜ਼ਰੀ ਕਾਰਾਂ, ਘਰ, ਗਹਿਣੇ, ਸ਼ੇਅਰ ਅਤੇ ਮਿਊਚੁਅਲ ਫੰਡ ਆਦਿ ਖਰੀਦਣ ਲਈ ਕੀਤਾ ਗਿਆ।ਆਡਿਟਰਸ ਨੇ ਅਮਰਪਾਲੀ ਗਰੁੱਪ ਦੀਆਂ 46 ਰਜਿਸਟਰਡ ਕੰਪਨੀਆਂ ਅਤੇ ਬਹੁਤ ਸਾਰੀਆਂ ਸੀ ਸ਼ੇਲ(ਫਰਜ਼ੀ) ਕੰਪਨੀਆਂ ਦੇ ਨਿਰਦੇਸ਼ਕਾਂ ਅਤੇ ਬੈਂਕ ਖਾਤਿਆਂ ਦੀ ਜਾਂਚ ਦੇ ਬਾਅਦ ਰਿਪੋਰਟ ਜਮ੍ਹਾ ਕਰਵਾਈ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਖਰੀਦਦਾਰਾਂ ਦੇ 3,500 ਕਰੋੜ ਰੁਪਏ ਨੂੰ ਨਿਰਮਾਣ ਕਾਰਜਾਂ 'ਤੇ ਲਗਾਉਣ ਦੀ ਬਜਾਏ ਆਪਣੇ ਨਿੱਜੀ ਕੰਮਾਂ ਲਈ ਖਰਚ ਕੀਤਾ ਗਿਆ ਹੈ।

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਸ਼ਰਮਾ ਅਤੇ ਡਾਇਰੈਕਟਰ ਸ਼ਿਵ ਪ੍ਰਿਆ ਨੂੰ ਨੋਟਬੰਦੀ ਦੇ ਸਮੇਂ ਨਕਦ 12 ਕਰੋੜ ਰੁਪਏ ਅਸਪੱਸ਼ਟ ਰਾਸ਼ੀ ਦੇ ਤੌਰ 'ਤੇ ਮਿਲੇ ਸਨ। 2500 ਸਫ਼ਿਆ ਦੀ ਰਿਪੋਰਟ 'ਚ ਆਡਿਟਰਸ ਦਾ ਕਹਿਣਾ ਹੈ ਕਿ ਡਾਇਰੈਕਟਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਦਾ ਲਾਭ ਪਹੁੰਚਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ਰਮਾ ਅਤੇ ਚਾਰ ਡਾਇਰੈਕਟਰ ਨੂੰ ਗੈਰਕਾਨੂੰਨੀ ਤਰੀਕੇ ਨਾਲ ਪ੍ਰੋਫੈਸ਼ਨਲ ਫੀਸ ਦੇ ਤੌਰ 'ਤੇ 67 ਕਰੋੜ ਰੁਪਏ ਮਿਲੇ ਜਦੋਂਕਿ ਉਨ੍ਹਾਂ ਨੂੰ ਕੰਪਨੀ ਤੋਂ ਤਨਖਾਹ ਮਿਲਦੀ ਸੀ ਅਤੇ ਉਹ ਅਜਿਹੀ ਕਿਸੇ ਫੀਸ ਦੇ ਹੱਕਦਾਰ ਨਹੀਂ ਸਨ।

ਰਿਪੋਰਟ ਵਿਚ ਕਿਹਾ ਗਿਆ ਹੈ, ' ਇਕ ਵਿਅਕਤੀ ਜਾਂ ਤਾਂ ਕੰਪਨੀ ਦਾ ਕਰਮਚਾਰੀ ਹੋ ਸਕਦਾ ਹੈ ਜਾਂ ਫਿਰ ਉਸਨੂੰ ਪ੍ਰੋਫੈਸ਼ਨ ਸੇਵਾ ਪ੍ਰਦਾਨ ਕਰ ਸਕਦਾ ਹੈ।' ਹਾਲਾਂਕਿ ਕੋਈ ਵੀ ਵਿਅਕਤੀ ਇਕ ਹੀ ਸਮੇਂ ਤਨਖਾਹ ਅਤੇ ਪ੍ਰੋਫੈਸ਼ਨਲ ਫੀਸ ਨਹੀਂ ਲੈ ਸਕਦਾ ਹੈ। ਅਮਰਪਾਲੀ ਸਮੂਹ ਕੋਲੋਂ ਡਾਇਰੈਕਟਰਸ ਨੂੰ ਬਹੁਤ ਵੱਡੀ ਰਾਸ਼ੀ ਪ੍ਰੋਫੈਸ਼ਨਲ ਚਾਰਜ ਦੇ ਤੌਰ 'ਤੇ ਮਿਲੀ ਸੀ ਜਿਸ ਲਈ ਨਾ ਤਾਂ ਕੋਈ ਅਜਿਹਾ ਸਮਝੌਤਾ ਸੀ ਅਤੇ ਨਾ ਹੀ ਸੇਵਾ ਦਾ ਕੋਈ ਸਬੂਤ ਉਨ੍ਹਾਂ ਨੂੰ ਪ੍ਰਦਾਨ ਕੀਤਾ ਗਿਆ ਸੀ।'

ਵਕੀਲਾਂ ਨੂੰ ਫੀਸ 'ਚ ਮਿਲੇ ਫਲੈਟ, ਪੇਂਟਹਾਊਸ

ਰਿਪੋਰਟ ਵਿਚ ਦੱਸਿਆ ਗਿਆ ਕਿ ਅਮਰਪਾਲੀ ਸਮੂਹ ਦੇ ਵਕੀਲਾਂ ਨੂੰ ਫੀਸ ਦੇ ਤੌਰ 'ਤੇ ਫਲੈਟ ਅਤੇ ਪੇਂਟਹਾਊਸ ਦਿੱਤੇ ਗਏ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਕਾਨੂੰਨ ਦਾ ਉਲੰਘਣ ਹੈ। ਹੁਣ ਵਕੀਲਾਂ ਨੂੰ ਇਹ ਫਲੈਟ ਅਤੇ ਪੇਂਟਹਾਊਸ ਵਾਪਸ ਕਰਨ ਲਈ ਕਿਹਾ ਜਾ ਰਿਹਾ ਹੈ।

ਬੇਟੀ ਦੇ ਵਿਆਹ ਲਈ ਨਿਵੇਸ਼ਕਾਂ ਦੇ 1.38 ਕਰੋੜ ਉਡਾਏ

ਪੈਸਿਆਂ ਦੇ ਭੁਗਤਾਨ ਦਾ ਡਾਇਰੈਕਟਰਾਂ ਦੇ ਨਾਮ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਰਿਪੋਰਟ ਮੁਤਾਬਕ, 'ਪ੍ਰੋਫੈਸ਼ਨਲ ਫੀਸ ਦਾ ਉਦੇਸ਼ ਹਾਊਸਿੰਗ ਲੋਨ, ਕਾਰ , ਗਹਿਣੇ ਖਰੀਦਣ ਸਮੇਤ ਕਈ ਵਿਅਕਤੀਗਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕੀਤਾ ਗਿਆ। ਇਨ੍ਹਾਂ ਉਦੇਸ਼ਾਂ ਲਈ ਡਾਇਰੈਕਟਰਾਂ ਨੇ ਫਲੈਟ ਬਣਾਉਣ ਲਈ ਮਿਲੇ ਪੈਸੇ ਨੂੰ ਆਪਣੇ ਵਿਅਕਤੀਗਤ ਖਾਤਿਆਂ 'ਚ ਡਾਇਵਰਟ ਕੀਤਾ। ਆਡਿਟਰਾਂ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਸਾਲ 2008 ਤੋਂ ਲੈ ਕੇ 2016 ਦੇ ਵਿਚ ਕੰਪਨੀ ਤੋਂ ਸੈਲਰੀ ਦੇ ਰੂਪ ਵਿਚ ਸ਼ਰਮਾ ਨੂੰ 52 ਕਰੋੜ ਰੁਪਏ ਅਤੇ ਸ਼ਿਵਪ੍ਰਿਆ ਨੂੰ 35.91 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ। ਸ਼ਰਮਾ ਨੇ ਕੰਪਨੀ ਦੇ 1.38 ਕਰੋੜ ਰੁਪਏ ਆਪਣੀ ਬੇਟੀ ਦੇ ਵਿਆਹ ਲਈ ਖਰਚ ਕਰ ਦਿੱਤੇ।