ਦੇਸ਼ ਨੂੰ 2-ਜੀ ਮੁਕਤ ਬਣਾਉਣ ’ਤੇ ਕੰਮ ਕਰੇਗੀ ਜੀਓ

11/20/2019 1:32:00 AM

ਨਵੀਂ ਦਿੱਲੀ (ਇੰਟ.)-ਦੇਸ਼ ਭਰ ’ਚ ਡਾਟਾ ਖਪਤ ਅਤੇ 4-ਜੀ ਕਵਰੇਜ ’ਚ ਭਾਰੀ ਵਾਧੇ ਨੂੰ ਵੇਖਦਿਆਂ ਅਜੇ ਵੀ 40 ਮਿਲੀਅਨ ਤੋਂ ਜ਼ਿਆਦਾ ਭਾਰਤੀ ਖਪਤਕਾਰ ਹਨ, ਜਿਨ੍ਹਾਂ ਨੂੰ ਨਵੀਆਂ ਤਕਨੀਕਾਂ ਦਾ ਲਾਭ ਨਹੀਂ ਮਿਲਿਆ ਹੈ। ਅਸੀਂ ਮੰਨਦੇ ਹਾਂ ਕਿ ‘ਡਿਜੀਟਲ ਇੰਡੀਆ’ ਮਿਸ਼ਨ ਦੇ ਉਤਸ਼ਾਹੀ ਮਕਸਦਾਂ ਨੂੰ ਸਿਰਫ ਉਦੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਦੋਂ ਭਾਰਤ ਨੂੰ ਘੱਟ ਸਮੇਂ ’ਚ ‘2-ਜੀ ਮੁਕਤ’ ਬਣਾਇਆ ਜਾ ਸਕੇ। ਸਰਕਾਰ ਅਤੇ ਟਰਾਈ ਨੂੰ ਪਾਲਿਸੀ ਦੇ ਮਾਧਿਅਮ ਨਾਲ ਇਸ ਨੂੰ ਲਾਜ਼ਮੀ ਕਰਨਾ ਚਾਹੀਦਾ ਹੈ। ਇਸ ਲਈ ਉਦਯੋਗ ਪੱਧਰ ’ਤੇ ਲਗਾਤਾਰ ਨਿਵੇਸ਼ ਦੀ ਲੋੜ ਹੁੰਦੀ ਹੈ। ਪੂਰੇ ਉਦਯੋਗ ਨੂੰ ਇਕ ਮੋੜ ’ਤੇ ਇਕੱਠਿਆਂ ਆਉਣ ਅਤੇ ਭਾਰਤੀ ਨਾਗਰਿਕਾਂ ਦੀਆਂ ਇੱਛਾਵਾਂ ਅਤੇ ਦੇਸ਼ ਦੇ ਡਿਜੀਟਲ ਏਜੰਡੇ ਨੂੰ ਪੂਰਾ ਕਰਨ ਲਈ ਮਿਆਰਾਂ ਨੂੰ ਵਧਾਉਣ ਦੀ ਜ਼ਰੂਰਤ ਹੈ।

Karan Kumar

This news is Content Editor Karan Kumar