ਡੀਜ਼ਲ ਦੀਆਂ ਕੀਮਤਾਂ ''ਚ ਆਈ ਗਿਰਾਵਟ, ਜਾਣੋ ਪੈਟਰੋਲ ਦੇ ਕੀ ਹਨ ਭਾਅ

08/30/2019 11:23:20 AM

ਨਵੀਂ ਦਿੱਲੀ—ਸ਼ੁੱਕਰਵਾਰ ਭਾਵ 30 ਅਗਸਤ 2019 ਨੂੰ ਪੈਟਰੋਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ ਪਰ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ | ਇਸ ਤੋਂ ਪਹਿਲਾਂ ਵੀਰਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਆਈ ਹੈ | ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਭਾਵ ਸ਼ੁੱਕਰਵਾਰ ਨੂੰ ਪੈਟਰੋਲ 72.01 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ | ਉੱਧਰ ਡੀਜ਼ਲ ਪੰਜ ਪੈਸਿਆਂ ਦੀ ਗਿਰਾਵਟ ਦੇ ਨਾਲ 65.25 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ | 
ਮੁੰਬਈ 'ਚ ਪੈਟਰੋਲ 77.67 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ ਜਦੋਂਕਿ ਡੀਜ਼ਲ ਪੰਜ ਪੈਸਿਆਂ ਦੀ ਗਿਰਾਵਟ ਦੇ ਨਾਲ 68.41 ਰੁਪਏ ਪ੍ਰਤੀ ਲੀਟਰ 'ਤੇ ਹੈ | 
ਕੋਲਕਾਤਾ 'ਚ ਪੈਟਰੋਲ ਦੀ ਕੀਮਤ 74.71 ਰੁਪਏ ਪ੍ਰਤੀ ਲੀਟਰ ਹੈ ਜਦੋਂਕਿ ਡੀਜ਼ਲ ਪੰਜ ਪੈਸਿਆਂ ਦੀ ਗਿਰਾਵਟ ਦੇ ਬਾਅਦ 67.63 ਰੁਪਏ ਪ੍ਰਤੀ ਦੇ ਹਿਸਾਬ ਨਾਲ ਵਿਕ ਰਿਹਾ ਹੈ | ਚੇਨਈ 'ਚ ਪੈਟਰੋਲ 74.81 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਪੰਜ ਪੈਸੇ ਡਿੱਗ ਕੇ 68.94 ਰੁਪਏ ਪ੍ਰਤੀ ਲੀਟਰ ਦੇ ਭਾਅ ਨਾਲ ਵਿਕ ਰਿਹਾ ਹੈ | ਸਾਰੀਆਂ ਤੇਲ ਕੰਪਨੀਆਂ ਦੇ ਪੈਟਰੋਲ ਪੰਪਾਂ 'ਤੇ ਤੇਲ ਦੀਆਂ ਕੀਮਤਾਂ ਇਕੋਂ ਜਿਹੀਆਂ ਹੀ ਹਨ | ਤੇਲ ਦੀਆਂ ਕੀਮਤਾਂ ਹਰ ਰੋਜ਼ ਕੌਮਾਂਤਰੀ ਬਾਜ਼ਾਰ ਦੇ ਰੁਖ ਦੇ ਹਿਸਾਬ ਨਾਲ ਬਦਲਦੀਆਂ ਹਨ | ਕੀਮਤਾਂ 'ਚ ਬਦਲਾਅ ਹਰ ਰੋਜ਼ ਸਵੇਰੇ ਛੇ ਵਜੇ ਹੁੰਦਾ ਹੈ | ਇਸ ਲਈ ਪੈਟਰੋਲ ਪੰਪ 'ਤੇ ਜਾਣ ਤੋਂ ਪਹਿਲਾਂ ਇਕ ਵਾਰ ਪੈਟਰੋਲ ਦੀਆਂ ਕੀਮਤਾਂ ਚੈੱਕ ਜ਼ਰੂਰ ਕਰ ਲਓ |


Aarti dhillon

Content Editor

Related News