ਦਿੱਲੀ 'ਚ 82 ਰੁ: ਦੇ ਰਿਕਾਰਡ 'ਤੇ ਡੀਜ਼ਲ, ਮਹਿੰਗਾਈ ਵਧਣ ਦਾ ਖ਼ਦਸ਼ਾ

07/27/2020 10:00:02 AM

ਨਵੀਂ ਦਿੱਲੀ—  ਦੇਸ਼ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸੋਮਵਾਰ ਨੂੰ ਸਥਿਰ ਰਹੀਆਂ। ਦਿੱਲੀ 'ਚ ਡੀਜ਼ਲ ਦੀ ਕੀਮਤ ਰਿਕਾਰਡ ਪੱਧਰ 'ਤੇ ਟਿਕੀ ਰਹੀ। ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕੀਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਅੱਜ ਡੀਜ਼ਲ ਦੀ ਕੀਮਤ 81.94 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਪੱਧਰ ‘ਤੇ ਰਹੀ।  ਜਲੰਧਰ 'ਚ ਡੀਜ਼ਲ ਦੀ ਕੀਮਤ 75.16 ਰੁਪਏ ਪ੍ਰਤੀ ਲਿਟਰ ਰਹੀ, ਜਦੋਂ ਕਿ ਪੈਟਰੋਲ 81.63 ਰੁਪਏ ਪ੍ਰਤੀ ਲਿਟਰ 'ਚ ਵਿਕਿਆ।

ਮੁੰਬਈ 'ਚ ਡੀਜ਼ਲ ਦੀ ਕੀਮਤ 80.11 ਰੁਪਏ ਪ੍ਰਤੀ ਲਿਟਰ, ਕੋਲਕਾਤਾ ਅਤੇ ਚੇਨਈ 'ਚ ਡੀਜ਼ਲ ਦੀ ਕੀਮਤ ਕ੍ਰਮਵਾਰ: 77.04 ਰੁਪਏ ਅਤੇ 78.86 ਰੁਪਏ ਪ੍ਰਤੀ ਲਿਟਰ ਰਹੀ। ਦਿੱਲੀ 'ਚ ਪੈਟਰੋਲ ਦੀ ਕੀਮਤ 80.43 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਹੀ, ਜੋ 27 ਅਕਤੂਬਰ 2018 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ। ਉੱਥੇ ਹੀ, ਕੋਲਕਾਤਾ, ਮੁੰਬਈ ਅਤੇ ਚੇਨਈ 'ਚ ਪੈਟਰੋਲ ਕੀਮਤਾਂ ਕ੍ਰਮਵਾਰ: 82.10 ਰੁਪਏ, 87.19 ਰੁਪਏ ਅਤੇ 83.63 ਰੁਪਏ ਪ੍ਰਤੀ ਲਿਟਰ 'ਤੇ ਬਰਕਰਾਰ ਰਹੀਆਂ।
ਪੈਟਰੋਲ ਡੀਲਰਜ਼ ਐਸੋਸੀਏਸ਼ਨ ਮੁਤਾਬਕ (ਡੀ. ਪੀ. ਡੀ. ਏ.), ਰਾਸ਼ਟਰੀ ਰਾਜਧਾਨੀ 'ਚ ਡੀਜ਼ਲ 'ਤੇ ਮੌਜੂਦਾ ਸਮੇਂ 30 ਫੀਸਦੀ ਵੈਟ ਹੈ, ਜੋ ਪਹਿਲਾਂ 16.75 ਹੁੰਦਾ ਫੀਸਦੀ ਸੀ। ਦਿੱਲੀ ਸਰਕਾਰ ਨੇ 5 ਮਈ 2020 ਨੂੰ ਪੈਟਰੋਲ 'ਤੇ ਵੀ ਵੈਟ 27 ਫੀਸਦੀ ਤੋਂ ਵਧਾ ਕੇ 30 ਫੀਸਦ ਕਰ ਦਿੱਤਾ ਸੀ।

Shyna

This news is Content Editor Shyna