DHFL ਨੇ ਪੇਸ਼ ਦੀ ਹੱਲ ਯੋਜਨਾ, ਰੱਖੇ ਕਰਜ਼ ਨੂੰ ਸ਼ੇਅਰ ''ਚ ਬਦਲਣ ਦਾ ਪ੍ਰਸਤਾਵ

09/29/2019 11:10:38 AM

ਨਵੀਂ ਦਿੱਲੀ—ਕਰਜ਼ ਦੇ ਬੋਝ ਹੇਠ ਦਬੀ ਰਿਹਾਇਸ਼ ਵਿੱਤ ਖੇਤਰ ਦੀ ਕੰਪਨੀ ਡੀ.ਐੱਚ.ਐੱਫ.ਐੱਲ. ਨੇ ਹੱਲ ਯੋਜਨਾ ਦਾ ਮਸੌਦਾ ਪੇਸ਼ ਕੀਤਾ ਹੈ। ਇਸ 'ਚੋਂ ਉਸ ਨੇ ਬਕਾਇਆ ਕਰਜ਼ ਨੂੰ ਸ਼ੇਅਰ 'ਚ ਬਦਲਣ ਦਾ ਪ੍ਰਸਤਾਵ ਰੱਖਿਆ ਹੈ। ਇਸ 'ਤੇ ਨਿਵੇਸ਼ਕਾਂ ਅਤੇ ਬੈਂਕਾਂ ਨੂੰ ਮਨਜ਼ੂਰੀ ਮਿਲਣੀ ਬਾਕੀ ਹੈ। ਡੀ.ਐੱਚ.ਐੱਫ.ਐੱਲ. 'ਚ ਵਾਧਵਾਨ ਪਰਿਵਾਰ ਦੀ 39 ਫੀਸਦੀ ਤੋਂ ਜ਼ਿਆਦਾ ਹਿੱਸੇਦਾਰੀ ਹੈ। ਪਰਿਵਾਰ ਨੇ ਇਸ ਸੰਕਟ ਤੋਂ ਬਾਹਰ ਆਉਣ ਦੇ ਕਈ ਤਰੀਕਿਆਂ 'ਤੇ ਵਿਚਾਰ ਕਰਨ ਦੇ ਬਾਅਦ ਇਹ ਪ੍ਰਸਤਾਵ ਕੀਤਾ ਹੈ। ਇਸ ਤੋਂ ਪਹਿਲਾਂ ਉਹ ਗਰੁੱਪ ਦੀਆਂ ਇਕਾਈਆਂ 'ਚ ਹਿੱਸੇਦਾਰੀ ਵਿਕਰੀ ਤੋਂ ਲੈ ਕੇ ਮੁੱਖ ਕੰਪਨੀ 'ਚ ਆਪਣੀ ਹਿੱਸੇਦਾਰੀ ਵੇਚਣ ਤੱਕ 'ਤੇ ਵਿਚਾਰ ਕਰ ਚੁੱਕਾ ਹੈ।
ਡੀ.ਐੱਚ.ਐੱਫ.ਐੱਲ. ਦਾ ਵਿੱਤੀ ਸੰਕਤ ਪਿਛਲੇ ਸਾਲ ਦੇ ਅੰਤ 'ਚ ਆਈ.ਐੱਲ.ਐੱਫ.ਐੱਸ. ਦੇ ਦੀਵਾਲੀਆ ਹੋਣ ਦੇ ਬਾਅਦ ਸਾਹਮਣੇ ਆਇਆ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਉਸ ਨੇ 27 ਸਤੰਬਰ ਨੂੰ ਇਕ ਮੀਟਿੰਗ 'ਚ ਹੱਲ ਦਾ ਮਸੌਦਾ ਪੇਸ਼ ਕੀਤਾ ਹੈ। ਅਜੇ ਇਸ 'ਤੇ ਬੈਂਕਾਂ, ਵਿੱਤੀ ਸੰਸਥਾਨਾਂ, ਮਿਊਚੁਅਲ ਫੰਡ ਕੰਪਨੀਆਂ, ਬੀਮਾ ਕੰਪਨੀਆਂ ਅਤੇ ਹੋਰ ਸੰਸਥਾਗਤ ਬਾਂਡਧਾਰਕਾਂ ਸਮੇਤ ਹੋਰ ਸਾਰੇ ਸੰਸਥਾਗਤ ਕਰਜ਼ਦਾਤਾਵਾਂ ਤੋਂ ਮਨਜ਼ੂਰੀ ਲਈ ਜਾਣੀ ਬਾਕੀ ਹੈ। ਕੰਪਨੀ ਨੇ ਕਰਜ਼ਦਾਤਾਵਾਂ ਦੇ ਸਾਹਮਣੇ ਉਸ 'ਤੇ ਬਕਾਇਆ ਕਰਜ਼ ਦੇ ਬਦਲੇ 54 ਰੁਪਏ ਪ੍ਰਤੀ ਸ਼ੇਅਰ ਦੇ ਭਾਅ ਨਾਲ ਕੰਪਨੀ 'ਚ 51 ਫੀਸਦੀ ਹਿੱਸੇਦਾਰੀ ਲੈਣ ਦਾ ਪ੍ਰਸਤਾਵ ਰੱਖਿਆ ਹੈ।


Aarti dhillon

Content Editor

Related News