DHFL ਧੋਖਾਧੜੀ : ਕੰਪਨੀ ਦੇ ਪ੍ਰਮੋਟਰਾਂ ਨੇ ਕੀਤਾ 12,773 ਕਰੋੜ ਦਾ ਹੇਰਫੇਰ

01/30/2020 4:11:07 PM

ਨਵੀਂ ਦਿੱਲੀ — ਕਰਜ਼ ਸੰਕਟ ਦਾ ਸਾਹਮਣਾ ਕਰ ਰਹੇ ਦੀਵਾਨ ਹਾਊਸਿੰਗ ਫਾਇਨਾਂਸ (ਡੀਐਚਐਫਐਲ) ਨੇ 12,773 ਕਰੋੜ ਰੁਪਏ ਦੇ ਕਰਜ਼ੇ ਆਪਣੇ ਪ੍ਰਮੋਟਰਾਂ ਨਾਲ ਜੁੜੀਆਂ 90 ਫਰਜ਼ੀ ਕੰਪਨੀਆਂ ਨੂੰ ਗੈਰਕਨੂੰਨੀ  ਢੰਗ ਨਾਲ ਟਰਾਂਸਫਰ ਕੀਤੇ ਸਨ। ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਨੁਸਾਰ ਕੰਪਨੀ ਨੇ ਸਾਲ 2010 ਅਤੇ 2015 ਵਿਚਕਾਰ ਪ੍ਰਚੂਨ ਕਰਜ਼ਿਆਂ ਦੀ ਆੜ ਵਿਚ ਕਰੀਬ 1 ਲੱਖ ਜਾਅਲੀ ਗਾਹਕਾਂ ਦੇ ਨਾਮ 'ਤੇ ਇਸ ਰਕਮ ਦੀ ਹੇਰਾਫੇਰੀ ਕੀਤੀ ਸੀ। ਈ.ਡੀ., ਮਾਫੀਆ ਦੇ ਕਿੰਗਪਿਨ ਇਕਬਾਲ ਮੈਨਨ (ਇਕਬਾਲ ਮਿਰਚੀ) ਨੂੰ ਪੈਸੇ ਦੇਣ ਵਿਚ ਡੀਐਚਐਫਐਲ ਦੇ ਪ੍ਰਮੋਟਰਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਈ.ਡੀ. ਨੇ ਕਿਹਾ ਕਿ ਕਪਿਲ ਵਧਾਵਨ ਨੇ ਮਨੀ ਲਾਂਡਰਿੰਗ ਦੇ ਜ਼ਰੀਏ ਇਨ੍ਹਾਂ ਅਣਪਛਾਤੇ ਲੈਣ-ਦੇਣ ਵਿਚ ਅਹਿਮ ਭੂਮਿਕਾ ਨਿਭਾਈ ਸੀ।

DHFL ਦੇ ਵਹੀਖਾਤੇ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ 2,186 ਕਰੋੜ ਰੁਪਏ(12,770 ਕਰੋੜ ਰੁਪਏ 'ਚ) 5 ਕੰਪਨੀਆਂ- ਫੇਥ ਰੀਅਲਟਰਸ, ਮਾਰਵਲ ਟਾਊਨਸ਼ਿਪ, ਏਬਲ ਰੀਅਲਟੀ, ਪੋਜ਼ੀਡਾਨ ਰੀਅਲਟੀ ਅਤੇ ਰੇਂਡਨ ਰੀਅਲਟਰਸ ਨੂੰ ਦਿੱਤੇ ਗਏ ਸਨ। ਈ.ਡੀ. ਨੇ ਕਿਹਾ ਕਿ ਵਧਾਵਨ ਨੇ ਸਭ ਤੋਂ ਪਹਿਲਾਂ 0000 ਤੋਂ ਪੰਜ ਜਾਅਲੀ ਕੰਪਨੀਆਂ ਨੂੰ ਇਕ ਵੱਡੀ ਰਕਮ ਦੀ ਹੇਰਾਫੇਰੀ ਕੀਤੀ ਅਤੇ ਬਾਅਦ ਵਿਚ DHFL ਤੋਂ ਲਈ ਗਈ ਰਕਮ ਨੂੰ ਛੁਪਾਉਣ ਲਈ ਇਨ੍ਹਾਂ ਕੰਪਨੀਆਂ ਦਾ ਰਲੇਵਾਂ ਸਨਬਲਿੰਕ ਰਿਅਲ ਅਸਟੇਟ ਦੇ ਨਾਲ ਕਰ ਦਿੱਤਾ। ਜਾਂਚ ਏਜੰਸੀਆਂ ਨੇ ਕਿਹਾ ਕਿ ਇਹ ਪੰਜ ਕੰਪਨੀਆਂ ਅਤੇ ਸਨਬਲਿੰਕ ਇਕ-ਦੂਜੇ ਨਾਲ ਜੁੜੀਆਂ ਹਨ ਰਕਮ ਦਾ ਸਰੋਤ ਲੁਕਾਉਣ ਲਈ ਵਧਾਵਨ ਨੇ ਇਸ ਦਾ ਇਸਤੇਮਾਲ ਕੀਤਾ ਹੈ। ਇਹ ਲੋਨ 2010 ਤੋਂ 2016 ਵਿਚਕਾਰ ਵੰਡੇ ਅਤੇ ਇਧਰ-ਓਧਰ ਕੀਤੇ ਗਏ। ਇਹ ਉਸ ਸਮੇਂ ਹੋਇਆ ਜਦੋਂ ਵਧਾਵਨ ਦੇ ਭਰਾ ਅਤੇ DHFL ਦੇ ਪ੍ਰਮੋਟਰ ਧੀਰਜ ਵਧਾਵਨ ਨੇ ਸਨਬਲਿੰਕ ਦੇ ਨਾਮ 'ਤੇ ਮੁੰਬਈ ਦੇ ਵਰਲੀ 'ਚ ਮਿਰਚੀ ਕੋਲੋਂ ਤਿੰਨ ਜਾਇਦਾਦ ਖਰੀਦੀਆਂ।