DHFL : ਨਿਪਟਾਰੇ ਲਈ 4 ਮਹੀਨੇ ਦੀ ਸਮੇਂ-ਸੀਮਾ

12/04/2019 11:04:21 AM

ਨਵੀਂ ਦਿੱਲੀ—ਬੈਂਕਾਂ ਨੇ ਦੀਵਾਨ ਹਾਊਸਿੰਗ ਫਾਈਨੈਂਸ ਲਿਮਟਿਡ (ਡੀ.ਐੱਚ.ਐੱਫ.ਐੱਲ.) ਕੇਸ ਦੇ ਰਜਿਲੂਸ਼ਨ ਲਈ ਚਾਰ ਮਹੀਨੇ ਦੀ ਯੋਜਨਾ ਦਿੱਤੀ ਹੈ। ਪ੍ਰੋਸੈੱਸ ਨਾਲ ਜੁੜੇ ਸੂਤਰਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਹ ਇਨਸਾਲਵੈਂਸੀ ਐਂਡ ਬੈਂਕਰਸਪੀ ਕੋਡ ਲਾਗੂ ਹੋਣ ਦੇ ਬਾਅਦ ਫਾਈਨੈਂਸ਼ਲ ਸਰਵਿਸੇਜ਼ ਸੈਕਟਰ ਦਾ ਸਭ ਵੱਡਾ ਬੈਂਕਰਸਪੀ ਕੇਸ ਹੈ। ਟਾਈਮਲਾਈਨ ਨੂੰ ਲੈ ਕੇ ਲੈਂਡਰਸ ਪਹਿਲਾਂ ਹੀ ਬੈਂਕਿੰਗ ਰੈਗੂਲੇਟਰ ਆਰ.ਬੀ.ਆਈ. ਦੇ ਨਾਲ ਡਿਸਕਸ ਕਰ ਚੁੱਕੇ ਹਨ।
ਆਰ.ਬੀ.ਆਈ. ਨੇ ਨਹੀਂ ਦਿੱਤਾ ਜਾਵਾਬ
ਰਿਜ਼ਰਵ ਬੈਂਕ ਕਿਸੇ ਤਰ੍ਹਾਂ ਦੇ ਮੁਕੱਦਮੇਬਾਜ਼ੀ 'ਚ ਫਸੇ ਬਿਨ੍ਹਾਂ ਮਾਮਲੇ ਦਾ ਨਿਪਟਾਰਾ ਕਰਵਾਉਣ ਦੇ ਪੱਖ 'ਚ ਹੈ। ਸਰਕਾਰ ਨੇ ਇਨਸਾਲਵੈਂਸੀ ਐਂਡ ਬੈਂਕਰਸਪੀ ਕੋਡ 'ਚ ਸੰਸ਼ੋਧਨ ਕਰਕੇ ਫਾਈਨੈਂਸ਼ਲ ਸਰਵਿਸੇਜ਼ ਕੰਪਨੀਆਂ ਨੂੰ ਪਹਿਲੀ ਵਾਰ ਇਸ ਦੇ ਦਾਇਰੇ 'ਚ ਲਿਆਉਣ ਦਾ ਕੰਮ ਕੀਤਾ ਹੈ। ਇਸ ਬਾਰੇ 'ਚ ਆਰ.ਬੀ.ਆਈ. ਤੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਖਬਰ ਲਿਖੇ ਜਾਣ ਤੱਕ ਨਹੀਂ ਮਿਲ ਪਾਇਆ ਸੀ।
ਮਾਮਲਾ ਕੋਰਟ ਨਾ ਲਿਜਾਣ ਦੀ ਕੋਸ਼ਿਸ਼
ਇਸ ਪ੍ਰੋਸੈੱਸ 'ਚ ਸ਼ਾਮਲ ਐਗਜ਼ੀਕਿਊਟਿਵ ਨੇ ਕਿਹਾ ਕਿ ਅਗਲੇ ਤਿੰਨ ਚਾਰ ਮਹੀਨਿਆਂ ਦਾ ਨਿਪਟਾਰਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਮਾਮਲਾ ਕੋਰਟ 'ਚ ਲਟਕਿਆ ਤਾਂ ਇੰਪਲਾਈ ਦਾ ਹੌਂਸਲਾ ਟੁੱਟੇਗਾ ਅਤੇ ਨੌਕਰੀ ਛੱਡਣ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਲੈਂਡਰਸ ਕੰਪਨੀ 'ਚ ਪ੍ਰਮੋਟਰਸ ਦੀ ਹਿੱਸੇਦਾਰੀ ਘੱਟੋ ਘੱਟ ਰੱਖਣ ਅਤੇ ਬਾਹਰੀ ਨਿਵੇਸ਼ਕਾਂ ਤੋਂ ਇਕਵਟੀ ਇਨਵੈਸਟਮੈਂਟ ਕਰਵਾਉਣ ਦੀ ਸੰਭਾਵਨਾ ਤਲਾਸ਼ ਰਹੇ ਹਨ।
ਇੰਪਲਾਈ ਨੂੰ ਦਿੱਤਾ ਜਾ ਰਿਹੈ ਇੰਸੈਂਟਿਵ
ਬੈਂਕਾਂ 'ਚ ਉਨ੍ਹਾਂ ਸਟਾਫ ਨੂੰ ਇੰਸੈਂਟਿਵ ਦੇ ਕੇ ਬਣਾਏ ਰੱਖਣ ਦੀ ਕੋਸ਼ਿਸ਼ ਹੋ ਰਹੀ ਹੈ ਜੋ ਬਾਰੋਅਰਸ ਨੂੰ ਜਾਣਦੇ ਹਨ ਤਾਂ ਜੋ ਉਨ੍ਹਾਂ ਨੂੰ ਬਕਾਇਆ ਰਕਮ ਤੇਜ਼ੀ ਨਾਲ ਰਿਕਵਰ ਕਰਨ 'ਚ ਮਿਲ ਸਕਣ। ਲੈਂਡਰਸ ਨੇ ਕੰਪਨੀ ਦੇ 40,000 ਕਰੋੜ ਰੁਪਏ ਦੇ ਸਕਿਓਰੀਟਾਈਜ਼ਡ ਲੋਨ ਖਰੀਦੇ ਹੋਏ ਹਨ। ਕੰਪਨੀ 'ਚ ਇੰਪਲਾਈਜ਼ ਦੀ ਸ਼ਾਰਟੇਜ਼ ਹੋਣ 'ਤੇ ਰਿਕਵਰੀ ਪ੍ਰੋਸੈੱਸ 'ਚ ਪ੍ਰੇਸ਼ਾਨੀ ਆਵੇਗੀ।

Aarti dhillon

This news is Content Editor Aarti dhillon