DGGI ਨੇ ਰਿਲਾਇੰਸ ਜਨਰਲ ਇੰਸ਼ੋਰੈਂਸ ਨੂੰ ਭੇਜੇ 922 ਕਰੋੜ ਰੁਪਏ ਦੇ ਕਾਰਨ ਦੱਸੋ ਨੋਟਿਸ, ਜਾਣੋ ਕਿਉਂ

10/09/2023 1:09:08 PM

ਨਵੀਂ ਦਿੱਲੀ (ਭਾਸ਼ਾ) - ਰਿਲਾਇੰਸ ਕੈਪੀਟਲ ਲਿਮਟਿਡ ਦੀ ਸਹਾਇਕ ਕੰਪਨੀ ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ (ਆਰ. ਜੀ. ਆਈ. ਸੀ.) ਨੂੰ ਜੀ. ਐੱਸ. ਟੀ. ਖੁਫੀਆ ਡਾਇਰੈਕਟੋਰੇਟ ਜਨਰਲ (ਡੀ. ਜੀ. ਜੀ. ਆਈ.) ਨੇ 922.58 ਕਰੋੜ ਰੁਪਏ ਦੀ ਰਾਸ਼ੀ ਲਈ ਕਈ ਕਾਰਨ ਦੱਸੋ ਨੋਟਿਸ ਭੇਜੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੰਪਨੀ ਨੂੰ ਗੁਡਸ ਐਂਡ ਸਰਵਿਸਿਜ਼ ਟੈਕਸ ਖੁਫੀਆ ਡਾਇਰੈਕਟੋਰੇਟ ਜਨਰਲ ਇੰਟੈਲੀਜੈਂਸ (ਡੀ. ਜੀ. ਜੀ. ਆਈ.) ਤੋਂ 4 ਨੋਟਿਸ ਮਿਲੇ ਹਨ।

ਇਹ ਵੀ ਪੜ੍ਹੋ : ਰਿਲਾਇੰਸ ਰਿਟੇਲ ਦੇ ਜੀਓਮਾਰਟ ਨੇ MS ਧੋਨੀ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ

ਦੱਸ ਦੇਈਏ ਕਿ ਉਕਤ ਨੋਟਿਸਾਂ ’ਚ ਰੀ-ਬੀਮਾ ਅਤੇ ਸਹਿ-ਬੀਮਾ ਵਰਗੀਆਂ ਸੇਵਾਵਾਂ ਤੋਂ ਪੈਦਾ ਹੋਏ ਮਾਲੀਏ ’ਤੇ ਕ੍ਰਮਵਾਰ 478.84 ਕਰੋੜ ਰੁਪਏ, 359.70 ਕਰੋੜ ਰੁਪਏ, 78.66 ਕਰੋੜ ਰੁਪਏ ਅਤੇ 5.38 ਕਰੋੜ ਰੁਪਏ ਦੇ ਜੀ. ਐੱਸ. ਟੀ. (ਗੁੱਡਜ਼ ਐਂਡ ਸਰਵਿਸਿਜ਼ ਟੈਕਸ) ਦੀ ਮੰਗ ਕੀਤੀ ਗਈ ਹੈ। ਇਕ ਟੈਕਸ ਮਾਹਿਰ ਅਨੁਸਾਰ ਆਰ. ਜੀ. ਆਈ. ਸੀ. ਦੇ ਆਡੀਟਰਾਂ ਨੂੰ 30 ਸਤੰਬਰ ਨੂੰ ਖ਼ਤਮ ਤਿਮਾਹੀ ਨਤੀਜਿਆਂ ’ਚ ਅਚਨਚੇਤ ਦੇਣਦਾਰੀ ਵਜੋਂ ਇਸ ਰਾਸ਼ੀ ਦੀ ਜਾਣਕਾਰੀ ਦੇਣੀ ਹੋਵੇਗੀ। ਆਰ. ਜੀ. ਆਈ. ਸੀ. ਐੱਨ. ਸੀ. ਐੱਲ. ਟੀ. ਕਰਜ਼ਾ ਸਮਾਧਾਨ ਪ੍ਰਕਿਰਿਆ ਦਾ ਸਾਹਮਣਾ ਕਰ ਰਹੀ ਹੈ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur