DGFT ਨੇ ਐੱਨ95 ਮਾਸਕ ਦਾ ਬਰਾਮਦ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ਕੀਤੀ ਪੇਸ਼

08/31/2020 10:14:52 PM

ਨਵੀਂ ਦਿੱਲੀ- ਐੱਨ95 ਮਾਸਕ ਦਾ ਬਰਾਮਦ ਲਾਇਸੈਂਸ ਸਿਰਫ ਅਜਿਹੇ ਬਰਾਦਮਗਾਰਾਂ ਨੂੰ ਦੇਣ 'ਤੇ ਵਿਚਾਰ ਕੀਤਾ ਜਾਵੇਗਾ, ਜਿਹੜੇ 7 ਤੋਂ 9 ਸਤੰਬਰ ਤੱਕ ਆਨਲਾਈਨ ਅਪਲਾਈ ਕਰਨਗੇ। 
ਵਣਜ ਮੰਤਰਾਲੇ ਨੇ ਸੋਮਵਾਰ ਨੂੰ ਇਸ ਸਬੰਧ ਵਿਚ ਜਾਣਕਾਰੀ ਜਾਰੀ ਕੀਤੀ। ਮੰਤਰਾਲੇ ਦੀ ਜਾਣਕਾਰੀ ਮੁਤਾਬਕ ਡਾਇਰੈਕਟੋਰੇਟ ਡੀ. ਜੀ. ਐੱਫ. ਟੀ. ਐੱਨ95 ਜਾਂ ਐੱਫ. ਐੱਫ. ਪੀ2 ਮਾਸਕ ਬਰਾਮਦ ਦੀ ਇਜਾਜ਼ਤ ਦੇਣ ਬਾਰੇ ਵਿਚਾਰ ਕਰੇਗਾ ਜੋ ਉਪਰੋਕਤ ਮਿਤੀ ਵਿਚ ਆਨਲਾਈਨ ਅਪਲਾਈ ਕਰਨਗੇ। 

ਇਹ ਬਰਾਮਦ ਲਾਇਸੈਂਸ ਪ੍ਰਾਪਤ ਕਰਨ ਦੀ ਪ੍ਰਕਿਰਿਆ ਦਾ ਇਕ ਹਿੱਸਾ ਹੈ। ਹਰ ਮਹੀਨੇ ਸਿਰਫ 50 ਲੱਖ ਮਾਸਕ ਬਰਾਮਦ ਕਰਨ ਦੀ ਇਜਾਜ਼ਤ ਹੋਵੇਗੀ। ਅਗਸਤ ਅਤੇ ਸਤੰਬਰ ਵਿਚ ਕੁਲ ਇਕ ਕਰੋੜ ਐੱਨ95 ਜਾਂ ਐੱਫ. ਐੱਫ. ਪੀ2 ਮਾਸਕ ਨੂੰ  ਵਿਚ ਬਰਾਮਦ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। 

Sanjeev

This news is Content Editor Sanjeev