ਹੁਣ ਤੈਅ ਸਮੇਂ 'ਚ ਹੋਵੇਗਾ ਹਵਾਈ ਯਾਤਰੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ, DGCA ਕਰੇਗਾ ਨਿਗਰਾਨੀ

11/13/2019 1:37:45 PM

ਨਵੀਂ ਦਿੱਲੀ—ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਉਪਭੋਕਤਾ ਸ਼ਿਕਾਇਤਾਂ ਦੀ ਨਿਗਰਾਨੀ ਕਰਨ ਦਾ ਫੈਸਲਾ ਕੀਤਾ ਹੈ। ਡੀ.ਜੀ.ਸੀ.ਏ. ਇਹ ਵੀ ਤੈਅ ਕਰੇਗਾ ਕਿ ਸ਼ਿਕਾਇਤਾਂ ਦੀ ਤੈਅ ਸੀਮਾ ਦੇ ਅੰਦਰ ਨਿਪਟਾਰਾ ਹੋਵੇ। ਡੀ.ਜੀ.ਸੀ.ਏ. ਦੇ ਇਕ ਅਧਿਕਾਰ ਨੇ ਦੱਸਿਆ ਕਿ ਡੀ.ਜੀ.ਸੀ.ਏ. 'ਚ ਇਕ ਵਿੰਗ ਹੈ, ਜੋ ਕਿਰਾਏ ਦੀ ਨਿਗਰਾਨੀ ਕਰਦੀ ਹੈ। ਇਸ ਨੂੰ ਹੁਣ ਸਾਡੇ ਪਲੇਟਫਾਰਮ ਜਾਂ ਹਵਾਬਾਜ਼ੀ ਮੰਤਰਾਲੇ ਦੇ ਪੋਰਟਲ ਏਅਰਸੇਵਾ 'ਤੇ ਆਉਣ ਵਾਲੀਆਂ ਸ਼ਿਕਾਇਤਾਂ 'ਤੇ ਕਰੀਬੀ ਨਜ਼ਰ ਰੱਖਣ ਦਾ ਜ਼ਿੰਮਾ ਦਿੱਤਾ ਗਿਆ ਹੈ। ਇਸ 'ਚ ਸ਼ਿਕਾਇਤਾਂ ਦੇ ਨਿਸ਼ਚਿਤ ਸਮੇਂ ਦੇ ਅੰਦਰ ਨਿਪਟਾਉਣ 'ਚ ਮਦਦ ਮਿਲੇਗੀ। ਇਹ ਕਦਮ ਉਪਭੋਕਤਾਵਾਂ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਗਿਆ ਹੈ।


ਲਗਾਤਾਰ ਵਧ ਰਹੀਆਂ ਸ਼ਿਕਾਇਤਾਂ
ਅਧਿਕਾਰੀ ਨੇ ਕਿਹਾ ਕਿ ਭਾਰਤੀ ਹਵਾਬਾਜ਼ੀ ਕੰਪਨੀਆਂ ਦੇਸ਼ ਭਰ 'ਚ ਨਵੀਂਆਂ ਉਡਾਣਾਂ ਸ਼ੁਰੂ ਕਰ ਰਹੀ ਹੈ। ਪਹਿਲੀ ਵਾਰ ਹਵਾਈ ਸਫਰ ਕਰਨ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਇਨ੍ਹਾਂ ਸਭ ਦੇ ਚੱਲਦੇ ਉਪਭੋਕਤਾਵਾਂ ਦੀਆਂ ਸ਼ਿਕਾਇਤ ਲਗਾਤਾਰ ਵਧ ਰਹੀਆਂ ਹਨ। ਸੂਤਰ ਨੇ ਦੱਸਿਆ ਕਿ ਇਨ੍ਹਾਂ 'ਚ ਕਈ ਸ਼ਿਕਾਇਤਾਂ ਸਹੀ ਨਹੀਂ ਹੁੰਦੀਆਂ। ਸਾਡੇ ਦਖਲ ਨਾਲ ਉਪਭੋਕਤਾਵਾਂ ਨੂੰ ਦੋ ਪਾਸੇ ਤੋਂ ਮਦਦ ਮਿਲੇਗੀ। ਪਹਿਲਾਂ ਤਾਂ ਉਨ੍ਹਾਂ ਦੀ ਸ਼ਿਕਾਇਤ ਨੂੰ ਤੈਅ ਸਮੇਂ ਦੇ ਅੰਦਰ ਸੁਲਝਾਇਆ ਜਾਵੇਗਾ। ਦੂਜੇ ਪਾਸੇ ਉਨ੍ਹਾਂ ਨੂੰ ਭਰੋਸਾ ਹੋਵੇਗਾ ਕਿ ਉਨ੍ਹਾਂ ਦੀ ਗੱਲ ਸੁਣੀ ਜਾ ਰਹੀ ਹੈ।


ਸਤੰਬਰ 'ਚ ਮਿਲੀ 700 ਤੋਂ ਜ਼ਿਆਦਾ ਸ਼ਿਕਾਇਤਾਂ
ਡੀ.ਜੀ.ਸੀ.ਏ. ਦੇ ਸਤੰਬਰ ਮਹੀਨੇ ਦੇ ਡਾਟਾ ਮੁਤਾਬਕ ਏਅਰਲਾਇੰਸ ਨੇ ਡੀ.ਜੀ.ਸੀ.ਏ. ਨੂੰ ਦੱਸਿਆ ਕਿ ਉਨ੍ਹਾਂ ਨੂੰ ਯਾਤਰੀਆਂ ਨਾਲ ਸੰਬੰਧਤ 701 ਸ਼ਿਕਾਇਤਾਂ ਮਿਲੀਆਂ ਹਨ। ਇਸ ਦੌਰਾਨ ਪ੍ਰਤੀ 10,000 ਯਾਤਰੀਆਂ 'ਤੇ ਸ਼ਿਕਾਇਤ ਦੀ ਗਿਣਤੀ 0.61 ਰਹੀ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਮਾਧਿਅਮਾਂ ਤੋਂ ਮਿਲਣ ਵਾਲੀਆਂ ਸ਼ਿਕਾਇਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਯਾਤਰੀ ਏਅਰਪੋਰਟ 'ਤੇ ਸਰਵਿਸ ਨੂੰ ਲੈ ਕੇ ਵੀ ਸ਼ਿਕਾਇਤ ਕਰਦੇ ਹਨ। ਉਡਾਣ ਮੰਤਰਾਲੇ ਦੇ ਏਅਰਸੇਵਾ ਪੋਰਟਲ 'ਤੇ ਢੇਰਾਂ ਸ਼ਿਕਾਇਤਾਂ ਮਿਲਦੀਆਂ ਹਨ। ਹਾਲਾਂਕਿ ਕਈ ਥਾਵਾਂ ਤੋਂ ਉਨ੍ਹਾਂ ਦਾ ਸਮਾਂ ਦੇ ਅੰਦਰ ਨਿਪਟਾਰਾ ਨਹੀਂ ਹੋ ਪਾਉਂਦਾ ਹੈ। ਹਾਲਾਂਕਿ ਅਧਿਕਾਰੀਆਂ ਨੂੰ ਭਰੋਸਾ ਹੈ ਕਿ ਡੀ.ਜੀ.ਸੀ.ਏ. ਦੇ ਦਖਲ ਨਾਲ ਪੂਰੀ ਪ੍ਰਕਿਰਿਆ ਨੂੰ ਸਮਾਂਬੰਧ ਤਰੀਕੇ ਨਾਲ ਨਿਪਟਾਇਆ ਜਾ ਸਕੇਗਾ।

Aarti dhillon

This news is Content Editor Aarti dhillon