DGCA ਨੇ ਇੰਡੀਗੋ ਦੇ ਤਿੰਨ ਪਾਇਲਟ ਅਤੇ ਦੋ ਇੰਜੀਅਰਾਂ ਨੂੰ ਕੀਤਾ ਮੁਅੱਤਲ

09/18/2019 5:27:09 PM

ਮੁੰਬਈ — ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ(DGCA) ਨੇ ਮਾਰਚ ਤੋਂ ਲੈ ਕੇ ਹੁਣ ਤੱਕ ਹੋਈਆਂ ਵੱਖ-ਵੱਖ ਘਟਨਾਵਾਂ 'ਚ ਏ320 ਨਿਓ ਜਹਾਜ਼ਾਂ ਦੇ ਪ੍ਰੈਟ ਅਤੇ ਵਿਟਨੀ ਇੰਜਣਾਂ 'ਚ ਵਾਈਬ੍ਰੇਸ਼ਨ(ਕੰਬਣ) ਦੀ ਸੂਚਨਾ ਨਾ ਦੇਣ ਦੇ ਕਾਰਨ ਇੰਡੀਗੋ ਦੇ ਤਿੰਨ ਪਾਇਲਟਾਂ ਅਤੇ ਦੋ ਜਹਾਜ਼ ਦੇ ਸਾਂਭ-ਸੰਭਾਲ ਇੰਜੀਅਨਰਾਂ ਨੂੰ ਮੁਅੱਤਲ ਕਰ ਦਿੱਤਾ ਹੈ। 

DGCA ਦੇ ਇਕ ਅਧਿਕਾਰੀ ਨੇ ਕਿਹਾ, ' ਤਿੰਨ ਪਾਇਲਟਾਂ ਕੈਪਟਨ ਕ੍ਰਿਸ਼ਣ ਅਰਜੁਨ ਰੈੱਡੀ, ਕੈਪਟਨ ਸੰਜੇ ਗੁਪਤਾ ਅਤੇ ਕੈਪਟਨ ਪੰਕੁਲ ਨਾਗ ਨੂੰ ਆਪਣੇ ਏ320 ਨਿਓ ਜਹਾਜ਼ਾਂ ਦੇ ਪੀ.ਡਬਲਯੂ ਇੰਜਣਾਂ 'ਚ ਹੋਏ ਵਾਈਬ੍ਰੇਸ਼ਨ ਦੇ ਬਾਰੇ 'ਚ ਨਾ ਦੱਸਣ ਦੇ ਦੋਸ਼ 'ਚ ਮੁਅੱਤਲ ਕਰ ਦਿੱਤਾ ਗਿਆ ਹੈ।' ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਨਾਗ ਨੂੰ ਤਿੰੰਨ ਮਹੀਨੇ ਲਈ ਮੁਅੱਤਲ ਕੀਤਾ ਗਿਆ ਹੈ ਜਦੋਂਕਿ ਰੈੱਡੀ ਅਤੇ ਗੁਪਤਾ ਨੂੰ ਸੰਬੰਧਿਤ ਘਟਨਾਵਾਂ ਦੀ ਤਾਰੀਖ ਤੋਂ ਲੈ ਕੇ 6 ਮਹੀਨੇ ਦੀ ਮਿਆਦ ਤੱਕ ਮੁਅੱਤਲ ਕੀਤਾ ਗਿਆ ਹੈ।

ਗੋਏਅਰ ਅਤੇ ਇੰਡੀਗੋ ਦੇ PW ਇੰਜਣ ਵਾਲੇ ਏ320 ਨਿਓ ਜਹਾਜ਼ਾਂ 'ਚ 2016 ਤੋਂ ਹੀ ਜ਼ਮੀਨ ਦੇ ਨਾਲ-ਨਾਲ ਹਵਾ 'ਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਨਤੀਜੇ ਵਜੋਂ ਕੁਝ ਜਹਾਜ਼ਾਂ ਦੀ ਓਪਰੇਟਿੰਗ ਬੰਦ ਕਰਨੀ ਪਈ। ਇਨ੍ਹਾਂ ਜਹਾਜ਼ਾਂ ਨੂੰ 2016 'ਚ ਸ਼ਾਮਲ ਕੀਤਾ ਗਿਆ ਸੀ।