ਕੋਰੋਨਾ ਮਹਾਮਾਰੀ ਦੇ ਬਾਵਜੂਦ 181 ਨਵੀਆਂ ਕੰਪਨੀਆਂ ਨੇ 10 ਹਜ਼ਾਰ ਤੋਂ ਵੱਧ ਪੈਦਾ ਕੀਤੀਆਂ ਨੌਕਰੀਆਂ

03/18/2022 11:44:24 PM

ਤਿਰੂਵਨੰਤਪੁਰਮ-ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਬਾਵਜੂਦ ਸੂਬੇ 'ਚ ਸੂਚਨਾ ਤਕਨਾਲੋਜੀ ਉਦਯੋਗ 'ਚ ਮਹੱਤਵਪੂਰਨ ਵਾਧਾ ਹੋਇਆ ਹੈ। ਇਸ ਦੌਰਾਨ ਆਈ.ਟੀ. ਪਾਰਕ 'ਚ 181 ਨਵੀਆਂ ਕੰਪਨੀਆਂ ਖੁੱਲੀਆਂ ਅਤੇ 10,000 ਤੋਂ ਜ਼ਿਆਦਾ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ।

ਇਹ ਵੀ ਪੜ੍ਹੋ : ਯੂਕ੍ਰੇਨ ਸੰਕਟ : ਸ਼ੀ ਜਿਨਪਿੰਗ ਨਾਲ ਗੱਲਬਾਤ ਕਰਨਗੇ ਜੋਅ ਬਾਈਡੇਨ, ਰੂਸ ਨੂੰ ਲੈ ਕੇ ਹੋ ਸਕਦੀ ਹੈ ਚਰਚਾ

ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਵਿਕਾਸ ਨਾਲ ਜੁੜੀਆਂ ਗਤੀਵਿਧੀਆਂ, ਆਈ.ਟੀ. ਪਾਰਕਾਂ 'ਤੇ ਧਿਆਨ ਅਤੇ ਸਰਕਾਰ ਵੱਲੋਂ ਦਿੱਤੀਆਂ ਗਈਆਂ ਵੱਖ-ਵੱਖ ਰਿਆਇਤਾਂ ਨੇ ਨਾ ਸਿਰਫ਼ ਮੌਜੂਦਾ ਉੱਦਮੀਆਂ ਨੂੰ ਬਰਕਰਾਰ ਰੱਖਣ 'ਚ ਮਦਦ ਕੀਤੀ ਸਗੋਂ ਨਵੀਆਂ ਕੰਪਨੀਆਂ ਨੂੰ ਵੀ ਆਰਕਸ਼ਿਤ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੌਰਾਨ, 181 ਕੰਪਨੀਆਂ ਟੈਕਨੋਪਾਰਕ 'ਚ 41, ਕੋਚੀ ਸਥਿਤ ਇੰਫੋਪਾਰਕ 'ਚ 100 ਅਤੇ ਕੋਝੀਕੋਡ 'ਚ ਸਾਈਬਰ ਪਾਰਕ 'ਚ 40 ਨੇ ਕੰਮਕਾਜ ਸ਼ੁਰੂ ਕੀਤੇ।

ਇਹ ਵੀ ਪੜ੍ਹੋ : ਯੂਕ੍ਰੇਨ ਨੂੰ ਹੋਰ ਹਥਿਆਰਾਂ ਦੀ ਲੋੜ ਹੈ : ਚੈੱਕ ਪੀ.ਐੱਮ. ਫਿਆਲਾ

ਉਨ੍ਹਾਂ ਕਿਹਾ ਕਿ ਸੂਬੇ 'ਚ ਇਨ੍ਹਾਂ ਕੰਪਨੀਆਂ ਦੇ ਆਉਣ ਨਾਲ 10,400 ਨੌਕਰੀਆਂ ਦੇ ਮੌਕੇ ਪੈਦਾ ਹੋਏ ਹਨ। ਵਿਜਯਨ ਨੇ ਜਾਰੀ ਕਈ ਨਿਰਮਾਣ ਗਤੀਵਿਧੀਆਂ ਅਤੇ ਖੇਤਰ 'ਚ ਨਵੇਂ ਪ੍ਰੋਜੈਕਟਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹਾਲ ਹੀ 'ਚ ਪੇਸ਼ ਸੂਬੇ ਦੇ ਬਜਟ 'ਚ ਆਈ.ਟੀ. ਖੇਤਰ ਦੇ ਲਈ ਕਈ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ। ਇਸ 'ਚ ਕਨੂੰਰ 'ਚ ਨਵਾਂ ਆਈ.ਟੀ. ਪਾਰਕ, ਕੋਲਮ 'ਚ ਪੰਜ ਲੱਖ ਵਰਗ ਫੁੱਟ 'ਚ ਆਈ.ਟੀ. ਸੁਵਿਧਾ ਕੇਂਦਰ ਅਤੇ ਸੈਟੇਲਾਈਟ ਆਈ.ਟੀ. ਪਾਰਕ ਸ਼ਾਮਲ ਹੈ।

ਇਹ ਵੀ ਪੜ੍ਹੋ :  ਮਿਆਂਮਾਰ 'ਚ ਜੇਲ੍ਹ ਤੋੜਨ ਦੀ ਕੋਸ਼ਿਸ਼ ਅਸਫ਼ਲ, ਗੋਲੀਬਾਰੀ 'ਚ 7 ਕੈਦੀਆਂ ਦੀ ਮੌਤ ਤੇ 12 ਜ਼ਖਮੀ

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar