ਭਾਰਤ ਦੀ ਵਿਦੇਸ਼ੀ ਮੁਦਰਾ ਖਰੀਦ ''ਚ ਵਰਣਨਯੋਗ ਵਾਧਾ : ਅਮਰੀਕਾ

10/18/2017 3:34:58 PM

ਵਾਸ਼ਿੰਗਟਨ—ਅਮਰੀਕਾ ਦੇ ਵਿੱਤ ਵਿਭਾਗ ਨੇ ਕਿਹਾ ਕਿ ਭਾਰਤ ਦੀ ਸ਼ੁੱਧ ਵਿਦੇਸ਼ੀ ਮੁਦਰਾ ਖਰੀਦ ਦੇ ਪੱਧਰ 'ਚ ਵਰਣਨਯੋਗ ਵਾਧਾ ਹੋਇਆ ਹੈ। ਵਿੱਤ ਵਿਭਾਗ ਨੇ ਅਮਰੀਕੀ ਸੰਸਦ ਮੈਂਬਰ ਨੂੰ ਕਿਹਾ ਕਿ ਉਹ ਭਾਰਤ ਦੀ ਵਿਦੇਸ਼ੀ ਮੁਦਰਾ ਵਿਨਿਯਮ ਅਤੇ ਵੱਡੀਆਂ ਆਰਥਿਕ ਨੀਤੀਆਂ ਦੀ ਨੇੜੇ ਤੋਂ ਨਿਗਰਾਗੀ ਕਰੇਗਾ। ਵਿਭਾਗ ਨੇ ਕਾਂਗਰਸ 'ਚ ਪੇਸ਼ ਆਪਣੀ 2017 ਦੀ ਪਹਿਲੀ ਛਿਮਾਹੀ ਦੀ ਰਿਪੋਰਟ 'ਚ ਕਿਹਾ ਕਿ ਭਾਰਤ ਦੀ ਵਿਦੇਸ਼ੀ ਮੁਦਰਾ ਖਰੀਦ 'ਚ ਵਰਣਨਯੋਗ ਵਾਧਾ ਹੋਇਆ ਹੈ ਅਤੇ ਇਹ ਜੂਨ 2017 ਤੱਕ ਚਾਰ ਤਿਮਾਹੀਆਂ 'ਚ ਕਰੀਬ 42 ਅਰਬ ਡਾਲਰ ਜਾਂ ਘਰੇਲੂ ਸਕਲ ਘਰੇਲੂ ਉਤਪਾਦ (ਜੀ. ਡੀ. ਪੀ.) ਦੇ 1.8 ਫੀਸਦੀ ਤੱਕ ਪਹੁੰਚ ਗਈ ਹੈ। ਅਮਰੀਕਾ ਦੇ ਮੁੱਖ ਵਪਾਰਕ ਹਿੱਸੇਦਾਰਾਂ ਦੀਆਂ ਵਿਦੇਸ਼ੀ ਵਿਨਿਯਮ ਨੀਤੀਆਂ 'ਤੇ ਕਾਂਗਰਸ 'ਚ ਪੇਸ਼ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਦਾ ਅਮਰੀਕਾ ਦੇ ਨਾਲ ਵਸਤੂਆਂ ਦਾ ਵਰਣਨਯੋਗ ਵਪਾਰ ਬਚਤ ਹੈ। ਜੂਨ 2017 ਤੱਕ ਚਾਰ ਤਿਮਾਹੀਆਂ 'ਚ ਇਹ 23 ਅਰਬ ਡਾਲਰ ਸੀ। ਵਿੱਤ ਵਿਭਾਗ ਨੇ ਕਿਹਾ ਕਿ ਉਹ ਭਾਰਤ ਦੇ ਵਿਦੇਸ਼ੀ ਵਿਨਿਯਮ ਅਤੇ ਵੱਡੀ ਆਰਥਿਕ ਨੀਤੀਆਂ ਦੀ ਨੇੜੇ ਤੋਂ ਨਿਗਰਾਨੀ ਕਰੇਗਾ।