ਜਮ੍ਹਾ ਬੀਮਾ ਵਧਣ ਨਾਲ ਬੈਂਕ ਦੇ ਬਹੀ-ਖਾਤੇ ''ਤੇ ਅਸਰ ਨਹੀਂ ਪਵੇਗਾ:RBI

02/06/2020 3:53:43 PM

ਮੁੰਬਈ—ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਬੀ ਕਾਨੂੰਨਗੋ ਨੇ ਵੀਰਵਾਰ ਨੂੰ ਕਿਹਾ ਕਿ ਜਮ੍ਹਾ ਬੀਮਾ ਪੰਜ ਗੁਣਾ ਵਧ ਕੇ 5 ਲੱਖ ਰੁਪਏ ਕਰਨ ਨਾਲ ਬੈਂਕਾਂ ਦੇ ਬਹੀ ਖਾਤੇ 'ਤੇ ਅਸਰ ਨਹੀਂ ਪਵੇਗਾ। ਹਾਲ ਹੀ 'ਚ ਪੀ.ਐੱਮ.ਸੀ. ਬੈਂਕ ਸਮੇਤ ਕਈ ਸਹਿਕਾਰੀ ਬੈਂਕਾਂ ਦੇ ਅਸਫਲ ਹੋਣ ਨੂੰ ਦੇਖਦੇ ਹੋਏ ਬਜਟ 'ਚ ਜਮ੍ਹਾ ਬੀਮਾ ਅਤੇ ਪ੍ਰਕਿਰਿਆ ਗਾਰੰਟੀ ਨਿਯਮ (ਡੀ.ਆਈ.ਸੀ.ਜੀ.ਸੀ.) ਨੂੰ ਬੀਮਾ ਦਾਇਰਾ ਇਕ ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਨੂੰ ਮਨਜ਼ੂਰੀ ਦਿੱਤੀ ਗਈ। ਕਾਨੂੰਨਗੋ ਨੇ ਮੌਦਰਿਕ ਨੀਤੀ ਸਮੀਖਿਆ ਦੇ ਬਾਅਦ ਕਿਹਾ ਕਿ ਜਮ੍ਹਾ ਬੀਮਾ ਦੀ ਸਮੀਖਿਆ ਨਾਲ ਬੈਂਕ ਦੇ ਬਹੀ ਖਾਤਿਆਂ 'ਤੇ ਬਹੁਤ ਅਸਰ ਨਹੀਂ ਹੋਵੇਗਾ।
ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ (ਪੀ.ਐੱਮ.ਸੀ.) ਬੈਂਕ 'ਚ ਸੰਕਟ ਨੂੰ ਦੇਖਦੇ ਹੋਏ ਜਮ੍ਹਾ ਬੀਮਾ ਦਾਇਰਾ ਵਧਾਉਣ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਰਿਜ਼ਰਵ ਬੈਂਕ ਦੀ ਪੂਰਨ ਸਬਸਿਡੀ ਡੀ.ਆਈ.ਸੀ.ਜੀ.ਸੀ.ਜਮ੍ਹਾ 'ਤੇ ਬੀਮਾ ਦਾਇਰਾ ਉਪਲੱਬਧ ਕਰਵਾਉਂਦਾ ਹੈ। ਫਿਲਹਾਲ ਡੀ.ਆਈ.ਸੀ.ਜੀ.ਸੀ. ਜਮ੍ਹਾਕਰਤਾ ਨੂੰ ਇਕ ਲੱਖ ਰੁਪਏ ਦਾ ਜਮ੍ਹਾ ਬੀਮਾ ਉਪਲੱਬਧ ਕਰਵਾਉਂਦਾ ਹੈ। ਫਿਲਹਾਲ ਡੀ.ਆਈ.ਸੀ.ਜੀ.ਸੀ. ਜਮ੍ਹਾਕਰਤਾਵਾਂ ਨੂੰ ਇਕ ਲੱਖ ਰੁਪਏ ਦਾ ਜਮ੍ਹਾ ਬੀਮਾ ਉਪਲੱਬਧ ਕਰਵਾਉਂਦਾ ਹੈ। ਭਾਵੇਂ ਹੀ ਖਾਤਾਧਾਰਕ ਦੇ ਖਾਤੇ 'ਚ ਕਿੰਨਾ ਵੀ ਪੈਸਾ ਕਿਉਂ ਨਹੀਂ ਜਮ੍ਹਾ ਹੋਵੇ। ਇਸ ਵਿਵਸਥਾ ਦੇ ਤਹਿਤ ਜੇਕਰ ਬੈਂਕ ਕਿਸੇ ਕਾਰਨ ਨਾਲ ਅਸਫਲ ਹੁੰਦਾ ਹੈ ਜਾਂ ਉਸ ਦਾ ਤਰਲੀਕਰਨ ਹੁੰਦਾ ਹੈ ਤਾਂ ਜਮ੍ਹਾਕਰਤਾ ਨੂੰ ਇਕ ਲੱਖ ਰੁਪਿਆ ਮਿਲਣ ਦੀ ਗਾਰੰਟੀ ਹੁੰਦੀ ਹੈ।

 


Aarti dhillon

Content Editor

Related News