ਤਿਉਹਾਰੀ ਸੀਜ਼ਨ ਮੌਕੇ ਵਾਹਨਾਂ ਦੀ ਮੰਗ ''ਚ ਆਈ ਤੇਜ਼ੀ, ਸਤੰਬਰ ''ਚ 20 ਫ਼ੀਸਦੀ ਵਧੀ ਵਿਕਰੀ

10/09/2023 12:05:27 PM

ਨਵੀਂ ਦਿੱਲੀ (ਭਾਸ਼ਾ) - ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਦੇ ਨਾਲ ਹੀ ਦੇਸ਼ 'ਚ ਵਾਹਨਾਂ ਦੀ ਵਿਕਰੀ 'ਚ ਭਾਰੀ ਵਾਧਾ ਹੋਇਆ ਹੈ। ਸਤੰਬਰ ਮਹੀਨੇ 'ਚ ਦੇਸ਼ ਭਰ 'ਚ ਵਾਹਨਾਂ ਦੀ ਵਿਕਰੀ 'ਚ 20 ਫ਼ੀਸਦੀ ਵਾਧਾ ਹੋਇਆ ਹੈ। ਫੈਡਰੇਸ਼ਨ ਆਫ ਵਹੀਕਲ ਡੀਲਰ ਐਸੋਸੀਏਸ਼ਨ (FADA) ਨੇ ਸੋਮਵਾਰ ਨੂੰ ਕਿਹਾ ਕਿ ਸਤੰਬਰ 'ਚ ਕੁੱਲ ਵਾਹਨ ਰਜਿਸਟ੍ਰੇਸ਼ਨ ਦਾ ਅੰਕੜਾ 18,82,071 ਯੂਨਿਟ ਤੱਕ ਪਹੁੰਚ ਗਿਆ ਹੈ। ਸਤੰਬਰ, 2022 ਵਿੱਚ ਇਹ 15,63,735 ਯੂਨਿਟ ਸੀ। FADA ਦੇ ਪ੍ਰਧਾਨ ਮਨੀਸ਼ ਰਾਜ ਸਿੰਘਾਨੀਆ ਨੇ ਕਿਹਾ ਕਿ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਸਤੰਬਰ 'ਚ ਵਾਹਨਾਂ ਦੀ ਵਿਕਰੀ 'ਚ ਵਾਧਾ ਵਿਆਪਕ ਪੱਧਰ 'ਤੇ ਹੋਇਆ ਹੈ। 

ਇਹ ਵੀ ਪੜ੍ਹੋ : ਰਿਲਾਇੰਸ ਰਿਟੇਲ ਦੇ ਜੀਓਮਾਰਟ ਨੇ MS ਧੋਨੀ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ

ਦੱਸ ਦੇਈਏ ਕਿ ਇਸ ਸਾਲ ਜਿੱਥੇ ਦੋਪਹੀਆ ਵਾਹਨਾਂ ਦੀ ਵਿਕਰੀ 22 ਫ਼ੀਸਦੀ ਵਧੀ ਹੈ, ਉਥੇ ਤਿੰਨ ਪਹੀਆ ਵਾਹਨਾਂ ਦੀ ਪ੍ਰਚੂਨ ਵਿਕਰੀ 49 ਫ਼ੀਸਦੀ ਵਧੀ ਹੈ। ਯਾਤਰੀ ਵਾਹਨਾਂ ਦੀ ਵਿਕਰੀ 19 ਫ਼ੀਸਦੀ ਵਧੀ ਹੈ, ਜਦੋਂ ਕਿ ਵਪਾਰਕ ਵਾਹਨਾਂ ਦੀ ਵਿਕਰੀ 5 ਫ਼ੀਸਦੀ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਮਹੀਨੇ ਟਰੈਕਟਰਾਂ ਦੀ ਵਿਕਰੀ ਵਿੱਚ ਨਿਸ਼ਚਿਤ ਤੌਰ ’ਤੇ 10 ਫ਼ੀਸਦੀ ਦੀ ਗਿਰਾਵਟ ਆਈ ਹੈ। ਅੰਕੜਿਆਂ ਦੇ ਅਨੁਸਾਰ ਵਾਹਨਾਂ ਦੀ ਰਜਿਸਟ੍ਰੇਸ਼ਨ ਸਾਲ-ਦਰ-ਸਾਲ 19 ਫ਼ੀਸਦੀ ਤੋਂ ਵੱਧ ਕੇ ਪਿਛਲੇ ਮਹੀਨੇ 3,32,248 ਯੂਨਿਟ ਹੋ ਗਈ, ਕਿਉਂਕਿ ਉਪਲਬਧਤਾ ਵਿੱਚ ਸੁਧਾਰ ਹੋਇਆ ਹੈ, ਜਦੋਂ ਕਿ ਸਤੰਬਰ, 2022 ਵਿੱਚ ਇਹ 2,79,137 ਯੂਨਿਟ ਸੀ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਸਿਰਫ਼ 603 ਰੁਪਏ 'ਚ ਮਿਲੇਗਾ ਗੈਸ ਸਿਲੰਡਰ

ਸਿੰਘਾਨੀਆ ਨੇ ਕਿਹਾ ਕਿ ਪਿਛਲੇ ਮਹੀਨੇ ਨਵੇਂ ਉਤਪਾਦਾਂ ਦੀ ਸ਼ੁਰੂਆਤ ਕਾਰਨ ਵਾਹਨਾਂ ਦੀ ਮੰਗ ਵਧੀ ਹੈ। ਸਮੀਖਿਆ ਅਧੀਨ ਮਹੀਨੇ ਦੋਪਹੀਆ ਵਾਹਨਾਂ ਦੀ ਪ੍ਰਚੂਨ ਵਿਕਰੀ 22 ਫ਼ੀਸਦੀ ਵਧ ਕੇ 13,12,101 ਇਕਾਈ ਹੋ ਗਈ, ਜੋ ਸਤੰਬਰ, 2022 ਵਿੱਚ 10,78,286 ਇਕਾਈ ਸੀ। ਇਸ ਦੇ ਨਾਲ ਹੀ ਵਪਾਰਕ ਵਾਹਨਾਂ ਦੀ ਰਜਿਸਟ੍ਰੇਸ਼ਨ ਪੰਜ ਫ਼ੀਸਦੀ ਵਧ ਕੇ 80,804 ਯੂਨਿਟ ਹੋ ਗਈ। ਤਿੰਨ ਪਹੀਆ ਵਾਹਨਾਂ ਦੀ ਵਿਕਰੀ ਸਤੰਬਰ 2022 ਵਿੱਚ 68,937 ਯੂਨਿਟਾਂ ਦੇ ਮੁਕਾਬਲੇ 49 ਫ਼ੀਸਦੀ ਵਧ ਕੇ 1,02,426 ਯੂਨਿਟ ਹੋ ਗਈ। ਟਰੈਕਟਰਾਂ ਦੀ ਵਿਕਰੀ ਸਤੰਬਰ 2022 ਵਿੱਚ 60,321 ਯੂਨਿਟ ਤੋਂ ਘਟ ਕੇ 54,492 ਯੂਨਿਟ ਰਹਿ ਗਈ।

ਇਹ ਵੀ ਪੜ੍ਹੋ - ਸੋਨਾ ਖ਼ਰੀਦਣ ਦੇ ਚਾਹਵਾਨਾਂ ਲਈ ਸੁਨਹਿਰੀ ਮੌਕਾ, ਘਟੀਆਂ ਕੀਮਤਾਂ, ਜਾਣੋ ਅੱਜ ਦਾ ਭਾਅ

ਸਿੰਘਾਨੀਆ ਨੇ ਦੱਸਿਆ ਕਿ 14 ਅਕਤੂਬਰ ਨੂੰ ਸ਼ਰਾਧ ਦੀ ਸਮਾਪਤੀ ਹੋ ਰਹੀ ਹੈ। ਇਸ ਤੋਂ ਬਾਅਦ ਨਵਰਾਤਰੀ ਸ਼ੁਰੂ ਹੋਵੇਗੀ। ਅਸੀਂ 42 ਦਿਨਾਂ ਦੀ ਕੁੱਲ ਤਿਉਹਾਰੀ ਮਿਆਦ ਵਿੱਚ ਵਿਕਰੀ ਨੂੰ ਲੈ ਕੇ ਆਸ਼ਾਵਾਦੀ ਹਾਂ। “ਸਾਨੂੰ ਉਮੀਦ ਹੈ ਕਿ ਇਹ ਤਿਉਹਾਰੀ ਸੀਜ਼ਨ ਆਟੋ ਰਿਟੇਲ ਸੈਕਟਰ ਲਈ ਬਹੁਤ ਵਧੀਆ ਰਹੇਗਾ।” FADA ਨੇ ਪਿਛਲੇ ਮਹੀਨੇ ਦੇਸ਼ ਭਰ ਦੇ 1,440 ਖੇਤਰੀ ਟਰਾਂਸਪੋਰਟ ਦਫ਼ਤਰਾਂ (RTOs) ਵਿੱਚੋਂ 1,352 ਤੋਂ ਵਾਹਨ ਰਜਿਸਟ੍ਰੇਸ਼ਨ ਡੇਟਾ ਇਕੱਤਰ ਕੀਤਾ ਹੈ।

ਇਹ ਵੀ ਪੜ੍ਹੋ : ਅਕਤੂਬਰ ਮਹੀਨੇ ਹੋਵੇਗੀ ਛੁੱਟੀਆਂ ਦੀ ਬਰਸਾਤ, 15 ਦਿਨ ਬੰਦ ਰਹਿਣਗੇ ਬੈਂਕ, ਵੇਖੋ ਪੂਰੀ ਸੂਚੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

rajwinder kaur

This news is Content Editor rajwinder kaur