25 ਫੀਸਦੀ ਵਧੀ ਪੁਰਾਣੀਆਂ ਕਾਰਾਂ ਦੀ ਮੰਗ

07/24/2020 1:10:56 AM

ਨਵੀਂ ਦਿੱਲੀ  (ਭਾਸ਼ਾ)–ਪੁਰਾਣੀਆਂ ਜਾਂ ਸੈਕੇਂਡ ਹੈਂਡ ਯਾਤਰੀ ਕਾਰਾਂ ਦੇ ਬਾਜ਼ਾਰ ’ਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ। ਇਕ ਰਿਪੋਰਟ ਮੁਤਾਬਕ ਇਸ ਸਾਲ ਅਪ੍ਰੈਲ-ਜੁਲਾਈ ਦੀ ਮਿਆਦ ’ਚ ਪੁਰਾਣੀ ਕਾਰਾਂ ਦੇ ਬਾਜ਼ਾਰ ਨੇ ਵਾਧਾ ਦਰਜ ਕੀਤਾ ਹੈ। ਉਥੇ ਹੀ ਇਸ ਮਹੀਨੇ ਅਜਿਹੇ ਵਾਹਨਾਂ ਦੀ ਮੰਗ ਫਰਵਰੀ ਦੀ ਤੁਲਨਾ ’ਚ 25 ਫੀਸਦੀ ਵਧੀ ਹੈ। ਪੁਰਾਣੇ ਸਾਮਾਨਾਂ ਦੀ ਵਿਕਰੀ ਦੇ ਖਪਤਕਾਰ ਤੋਂ ਖਪਤਕਾਰ ਮਾਰਕੀਟਪਲੇਸ ਓ. ਐੱਲ. ਐਕਸ. ਮੁਤਾਬਕ ਜੁਲਾਈ ’ਚ ਪੁਰਾਣੀਆਂ ਕਾਰਾਂ ’ਚ ਸਭ ਤੋਂ ਵੱਧ ਮੰਗ ਸੇਡਾਨ ਦੀ ਰਹੀ ਹੈ। ਉਸ ਤੋਂ ਬਾਅਦ ਐੱਸ. ਯੂ. ਵੀ. ਅਤੇ ਹੈਚਬੈਕ ਦਾ ਨੰਬਰ ਆਉਂਦਾ ਹੈ।

ਓ. ਐੱਲ. ਐਕਸ. ਦੇ ‘ਆਟੋ ਨੋਟ’ ਦੇ ਚੌਥੇ ਐਡੀਸ਼ਨ ’ਚ ਕਿਹਾ ਗਿਆ ਹੈ ਕਿ ਜਿਥੋਂ ਤੱਕ ਖਪਤਕਾਰ ਧਾਰਣਾ ਦੀ ਗੱਲ ਹੈ। ਇਸ ਸਰਵੇਖਣ ’ਚ 55 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਅਗਲੇ 6 ਮਹੀਨੇ ’ਚ ਆਪਣੇ ਨਿੱਜੀ ਵਾਹਨ ਦੇ ਇਸਤੇਮਾਲ ਦੀ ਯੋਜਨਾ ਬਣਾ ਰਹੇ ਹਨ। ਇਸ ਮੰਗ ’ਚ ਗੈਰ-ਮਹਾਨਗਰਾਂ ਦੀ ਅਹਿਮ ਭੂਮਿਕਾ ਹੋਵੇਗੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸੈਕੇਂਡ ਹੈਂਡ ਵਾਹਨਾਂ ਦੀ ਮੰਗ ਵਧਣ ਦਾ ਇਕ ਕਾਰਣ ਸਾਫ-ਸਫਾਈ ਨੂੰ ਲੈ ਕੇ ਚਿੰਤਾ ਨਹੀਂ ਹੈ ਸਗੋਂ ਹੁਣ ਲੋਕਾਂ ਨੂੰ ਨਿੱਜੀ ਵਾਹਨ ਖਰੀਦਣ ਦਾ ਬਜਟ ਵੀ ਘੱਟ ਹੋ ਗਿਆ ਹੈ।

ਉਦਯੋਗ ਦੇ ਅੰਕੜਿਆਂ ਮੁਤਾਬਕ ਮਾਤਰਾ ਦੇ ਹਿਸਾਬ ਨਾਲ ਪੁਰਾਣੀਆਂ ਕਾਰਾਂ ਦਾ ਬਾਜ਼ਾਰ ਨਵੀਆਂ ਕਾਰਾਂ ਦੀ ਤੁਲਨਾ ’ਚ 30 ਫੀਸਦੀ ਵੱਧ ਹੈ। ਰਿਪੋਰਟ ’ਚ ਹਾਲਾਂਕਿ ਕਿਹਾ ਗਿਆ ਹੈ ਕਿ ਹੁਣ ਸਾਫ-ਸਫਾਈ ਦੀ ਚਿੰਤਾ ਕਾਰਣ ਕੈਬ ਸੇਵਾਵਾਂ ਸਮੇਤ ਜਨਤਕ ਟ੍ਰਾਂਸਪੋਰਟ ਨੂੰ ਲੈ ਕੇ ਪਹਿਲ ਘਟੀ ਹੈ। ਸਰਵੇਖਣ ’ਚ ਸ਼ਾਮਲ 55 ਫੀਸਦੀ ਲੋਕਾਂ ਦਾ ਕਹਿਣਾ ਸੀ ਕਿ ਉਹ ਭਵਿੱਖ ’ਚ ਆਪਣੀ ਨਿੱਜੀ ਕਾਰ ਰਾਹੀਂ ਸਫਰ ਕਰਨਾ ਚਾਹੁਣਗੇ। ਕੋਵਿਡ-19 ਤੋਂ ਪਹਿਲਾਂ ਅਜਿਹਾ ਕਹਿਣ ਵਾਲਿਆਂ ਦੀ ਗਿਣਤੀ 48 ਫੀਸਦੀ ਸੀ।


Karan Kumar

Content Editor

Related News