ਦੁਨੀਆ ਭਰ ’ਚ ਡਾਇਮੰਡ ਦੀ ਮੰਗ ਵਧੀ, ਫਿਰ ਵੀ ਉਦਯੋਗ ਨੂੰ ਕਰਨਾ ਪੈ ਰਿਹੈ ਸੰਕਟ ਦਾ ਸਾਹਮਣਾ

09/17/2021 11:01:46 AM

ਨਵੀਂ ਦਿੱਲੀ (ਇੰਟ.) – ਦੇਸ਼ ’ਚ ਇਕ ਪਾਸੇ ਬੇਰੋਜ਼ਗਾਰੀ ਵੱਡੀ ਮਸਲਾ ਹੈ ਅਤੇ ਦੂਜੇ ਪਾਸੇ ਗੁਜਰਾਤ ਦੇ ਸੂਰਤ ਦਾ ਹਾਲ ਇਹ ਹੈ ਕਿ ਇੱਥੋਂ ਦੀ ਡਾਇਮੰਡ ਇੰਡਸਟਰੀ ਮਜ਼ਦੂਰਾਂ ਦੀ ਭਾਰੀ ਕਮੀ ਨਾਲ ਜੂਝ ਰਹੀ ਹੈ। ਕੋਰੋਨਾ ਦੀ ਪਹਿਲੀ ਲਹਿਰ ਦੇ ਸਮੇਂ ਪਲਾਇਨ ਕਰ ਗਏ ਡਾਇਮੰਡ ਉਦਯੋਗ ਦੇ ਲੱਖਾਂ ਵਰਕਰ ਹੁਣ ਤੱਕ ਵਾਪਸ ਨਹੀਂ ਪਰਤੇ ਹਨ। ਜ਼ਿਕਰਯੋਗ ਹੈ ਕਿ ਦੁਨੀਆ ’ਚ ਔਸਤਨ ਹਰ 15 ’ਚੋਂ 14 ਗੁਜਰਾਤ ਦੇ ਸੂਰਤ ਦੇ ਕਾਰਖਾਨਿਆਂ ’ਚ ਤਰਾਸ਼ੇ ਜਾਂਦੇ ਹਨ। ਸੂਰਤ ਡਾਇਮੰਡ ਕਾਰਖਾਨਿਆਂ ’ਚ ਤਿਆਰ ਹੋਣ ਵਾਲੇ ਹੀਰੇ ਦੇਸ਼ ਅਤੇ ਦੁਨੀਆ ਭਰ ਦੇ ਵੱਖ-ਵੱਖ ਇਲਾਕਿਆਂ ’ਚ ਭੇਜੇ ਜਾਂਦੇ ਹਨ।
ਪੂਰੇ ਗੁਜਰਾਤ ’ਚ ਕਰੀਬ ਇਕ ਕਰੋੜ ਲੋਕ ਅਸਿੱਧੇ ਤੌਰ ’ਤੇ ਡਾਇਮੰਡ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਜਦ ਕਿ 15 ਤੋਂ 16 ਲੱਖ ਲੋਕ ਸਿੱਧੇ ਤੌਰ ’ਤੇ ਡਾਇਮੰਡ ਉਦਯੋਗ ਨਾਲ ਜੁੜੇ ਹਨ। ਸੂਰਤ ਸ਼ਹਿਰ ਡਾਇਮੰਡ ਦਾ ਹੱਬ ਹੈ। ਇੱਥੋਂ ਦੇ ਕਾਰਖਾਨਿਆਂ ’ਚ ਰਫ ਡਾਇਮੰਡ ਤਰਾਸ਼ ਕੇ ਚਮਕਾਏ ਜਾਂਦੇ ਹਨ। ਮਜ਼ਦੂਰਾਂ ਦੇ ਵਾਪਸ ਨਾ ਪਰਤਣ ਕਾਰਨ ਪ੍ਰੋਡਕਸ਼ਨ ’ਚ ਭਾਰੀ ਕਮੀ ਆਈ ਹੈ।

ਇਹ ਵੀ ਪੜ੍ਹੋ : Zee Entertainment 'ਚ ਵਿਵਾਦ ਵਿਚਾਲੇ ਰਾਕੇਸ਼ ਝੁਨਝੁਨਵਾਲਾ ਨੇ ਖ਼ਰੀਦੀ ਹਿੱਸੇਦਾਰੀ, ਕਮਾਏ 20 ਕਰੋੜ

ਮਜ਼ਦੂਰਾਂ ਨੂੰ ਵਾਪਸ ਲਿਆਉਣ ਲਈ ਸੰਗਠਨ ਕਰ ਰਹੇ ਕੋਸ਼ਿਸ਼

ਸੂਰਤ ਦੇ ਡਾਇਮੰਡ ਉਦਯੋਗਪਤੀ, ਸੂਰਤ ਡਾਇਮੰਡ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਜੇਮਸ ਐਂਡ ਜਿਊਲਰੀ ਐਕਸਪੋਰਟ ਪ੍ਰਮੋਸ਼ਨ ਕਾਊਂਸਲ (ਜੀ. ਜੇ. ਈ. ਪੀ.ਸੀ.) ਦੇ ਰਿਜ਼ਨਲ ਚੇਅਰਮੈਨ ਦਿਨੇਸ਼ ਭਾਈ ਨਾਵਡੀਆ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਤੋਂ ਬਾਅਦ ਦੁਨੀਆ ਭਰ ’ਚ ਡਾਇਮੰਡ ਦੀ ਮੰਗ ਵਧੀ ਹੈ ਪਰ ਅਜਿਹੇ ਸਮੇਂ ’ਚ ਸੂਰਤ ਦੀਆਂ ਡਾਇਮੰਡ ਫੈਕਟਰੀਆਂ ’ਚ ਮਜ਼ਦੂਰਾਂ ਦੀ 25 ਫੀਸਦੀ ਦੀ ਕਮੀ ਹੋ ਗਈ ਹੈ। ਅਜਿਹੇ ’ਚ ਮਜ਼ਦੂਰਾਂ ਨੂੰ ਵਾਪਸ ਲਿਆਉਣ ਅਤੇ ਨਵੇਂ ਮਜ਼ਦੂਰਾਂ ਨੂੰ ਤਿਆਰ ਕਰਨ ਲਈ ਡਾਇਮੰਡ ਉਦਯੋਗ ਦੇ ਸੰਗਠਨ ਕਾਫੀ ਕੋਸ਼ਿਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਦੁਨੀਆ ਦੀ ਸਭ ਤੋਂ ਵੱਡੀ ਕਰਜ਼ਦਾਰ ਰੀਅਲ ਅਸਟੇਟ ਕੰਪਨੀ ‘ਐਵਰਗ੍ਰਾਂਡੇ’ ਬਣੀ ਚੀਨੀ ਅਰਥਵਿਵਸਥਾ ਲਈ ਖਤਰਾ

ਮਨਰੇਗਾ ਵੀ ਇਕ ਕਾਰਨ

ਕੋਰੋਨਾ ਕਾਲ ਨੇ ਹਰ ਕਿਸੇ ਇਨਸਾਨ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਹੈ। ਡਾਇਮੰਡ ਉਦਯੋਗ ਨਾਲ ਜੁੜੇ ਮਜ਼ਦੂਰਾਂ ਦੀ ਜ਼ਿੰਦਗੀ ’ਚ ਵੀ ਬਦਲਾਅ ਦੇਖੇ ਜਾ ਰਹੇ ਹਨ। ਸੂਰਤ ’ਚ ਮਜ਼ਦੂਰਾਂ ਦੀ ਕਮੀ ਕਾਰਨ ਕੇਂਦਰ ਸਰਕਾਰ ਦੀ ਮਨਰੇਗਾ ਯੋਜਨਾ ਨੂੰ ਵੀ ਮੰਨਿਆ ਜਾ ਰਿਹਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜੋ ਮਜ਼ਦੂਰ ਲਾਕਡਾਊਨ ਦੇ ਸਮੇਂ ਆਪਣੇ ਪਿੰਡ ਗਏ ਸਨ, ਉਨ੍ਹਾਂ ਨੂੰ ਉੱਥੇ ਉਨ੍ਹਾਂ ਦੇ ਸੂਬਿਆਂ ’ਚ ਹੀ ਸਰਕਾਰ ਦੀ ਮਨਰੇਗਾ ਯੋਜਨਾ ਦੇ ਤਹਿਤ ਕੰਮ ਮਿਲ ਰਿਹਾ ਹੈ। ਕੁਝ ਮਜ਼ਦੂਰ ਤੀਜੀ ਲਹਿਰ ਆਉਣ ਦੇ ਖਦਸ਼ੇ ਨੂੰ ਦੇਖਦੇ ਹੋਏ ਸੂਰਤ ਨਹੀਂ ਪਰਤਣਾ ਚਾਹੁੰਦੇ। ਮਜ਼ਦੂਰਾਂ ਨੂੰ ਵਾਪਸ ਲਿਆਉਣ ਲਈ ਸੂਰਤ ਦੇ ਡਾਇਮੰਡ ਉਦਯੋਗ ਨਾਲ ਜੁੜੇ ਸੰਗਠਨ ਡਾਇਮੰਡ ਕਾਰਖਾਨਿਆਂ ਦੇ ਮਾਲਕਾਂ ਨੂੰ ਤਨਖਾਹ ਵਧਾਉਣ ਅਤੇ ਹੋਰ ਸਹੂਲਤਾਂ ਦੇਣ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਣਗੀਆਂ ਘੱਟ! ਮੰਤਰੀ ਪੱਧਰ ਦੀ ਕਮੇਟੀ ਲੈ ਸਕਦੀ ਹੈ ਵੱਡਾ ਫੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਕ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Harinder Kaur

This news is Content Editor Harinder Kaur