ਹਰਸਿਮਰਤ ਦੀ ਕਿੰਨੂ ਉਤਪਾਦਕ ਕਿਸਾਨਾਂ ਲਈ ਵਿਸ਼ੇਸ਼ ਟਰੇਨ ਦੀ ਮੰਗ

08/10/2020 8:41:54 PM

ਚੰਡੀਗੜ੍ਹ— ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸੋਮਵਾਰ ਨੂੰ ਰੇਲ ਮੰਤਰੀ ਪਿਊਸ਼ ਗੋਇਲ ਨੂੰ ਕਿਹਾ ਕਿ ਉਹ ਪੰਜਾਬ, ਰਾਜਸਥਾਨ ਅਤੇ ਹਰਿਆਣਾ ਦੇ ਕਿੰਨੂ ਫਲ ਉਗਾਉਣ ਵਾਲੇ ਕਿਸਾਨਾਂ ਦੇ ਫਾਇਦੇ ਲਈ ਅਬੋਹਰ ਤੋਂ ਬੇਂਗਲੁਰੂ ਅਤੇ ਕੋਲਕਾਤਾ ਲਈ ਦੋ ਸਮਰਪਿਤ 'ਕਿਸਾਨ' ਟਰੇਨਾਂ ਸ਼ੁਰੂ ਕਰਨ।

ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਰੈਫੀਜਰੇਟਡ ਬੋਗੀਆਂ ਵਾਲੀ 'ਕਿਸਾਨ ਗੱਡੀਆਂ' ਨੂੰ ਦਸੰਬਰ ਅਤੇ ਮਾਰਚ ਵਿਚਕਾਰ ਫਸਲ ਦੇ ਮੌਸਮ ਦੌਰਾਨ ਚਲਾਉਣਾ ਚਾਹੀਦਾ ਹੈ।

ਹਰਸਿਮਰਤ ਨੇ ਰੇਲ ਮੰਤਰੀ ਨੂੰ ਲਿਖੇ ਪੱਤਰ 'ਚ ਕਿਹਾ, ''ਕਿੰਨੂ ਦੀ ਖੇਤੀ ਦਾ ਕਲਸਟਰ, ਜਿਸ 'ਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਨੇੜਲੇ ਖੇਤਰ ਸ਼ਾਮਲ ਹਨ, ਇਕ ਲੱਖ ਹੈਕਟੇਅਰ 'ਚ ਫੈਲਿਆ ਹੋਇਆ ਹੈ।'' ਉਨ੍ਹਾਂ ਕਿਹਾ ਕਿ ਪੰਜਾਬ 'ਚ ਅਬੋਹਰ ਸ਼ਹਿਰ ਕਿੰਨੂ ਦੇ ਇਕੱਤਰਤਾ ਲਈ ਕੇਂਦਰ ਵਜੋਂ ਕੰਮ ਕਰਦਾ ਹੈ ਅਤੇ ਹਰ ਸਾਲ 25 ਲੱਖ ਟਨ ਉਤਪਾਦਨ ਨੂੰ ਸੰਭਾਲਣ ਦਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਅਬੋਹਰ ਤੋਂ ਆਉਣ ਵਾਲੀਆਂ ਕਿਸਾਨ ਟਰੇਨਾਂ ਦੱਖਣੀ ਅਤੇ ਪੂਰਬੀ ਸੂਬਿਆਂ 'ਚ ਕਿੰਨੀ ਲਿਜਾ ਸਕਦੀਆਂ ਹਨ, ਜਿੱਥੇ ਫਲਾਂ ਦਾ ਵੱਡਾ ਬਾਜ਼ਾਰ ਹੈ। ਉਨ੍ਹਾਂ ਕਿਹਾ ਕਿ ਇਸ ਫਲ ਦਾ ਸਭ ਤੋਂ ਵੱਡਾ ਬਾਜ਼ਾਰ ਬੇਂਗਲੁਰੂ ਅਤੇ ਕੋਲਕਾਤਾ 'ਚ ਹੈ, ਜਦੋਂ ਕਿ ਬੰਗਲਾਦੇਸ਼ ਨੂੰ ਵੀ ਕਿੰਨੂ ਦੀ ਬਰਾਮਦ ਕੀਤੀ ਜਾਂਦੀ ਹੈ। ਕੇਂਦਰੀ ਮੰਤਰੀ ਨੇ ਰੇਲਵੇ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਇਸ ਖੇਤਰ ਦੇ ਕਿਸਾਨਾਂ ਅਤੇ ਵਪਾਰੀਆਂ ਤੋਂ ਇਹ ਸਮਝਣ ਦਾ ਮੌਕਾ ਮਿਲਿਆ ਹੈ ਕਿ ਕਿਸਾਨ ਰੇਲ ਗੱਡੀਆਂ ਪੂਰੀ ਸਮਰੱਥਾ ਨਾਲ ਵਰਤੀਆਂ ਜਾਣਗੀਆਂ ਅਤੇ ਰੇਲ ਮੰਤਰਾਲੇ ਲਈ ਵੀ ਲਾਹੇਵੰਦ ਉੱਦਮ ਸਿੱਧ ਹੋਣਗੀਆਂ।


Sanjeev

Content Editor

Related News