ਲਾਕਡਾਊਨ ਦੌਰਾਨ ਵੀ LPG ਸਿਲੈਂਡਰ ਦੀ ਡਿਲਿਵਰੀ ਰਹੇਗੀ ਜਾਰੀ

03/27/2020 10:19:50 PM

ਨਵੀਂ ਦਿੱਲੀ — ਐੱਲ.ਪੀ.ਜੀ. ਗਾਹਕ ਧਿਆਨ ਦੇਣ। ਜੇਕਰ ਲਾਕਡਾਊਨ ਦੌਰਾਨ ਤੁਹਾਡੇ ਘਰ ਦਾ ਸਿਲੈਂਡਰ ਖਤਮ ਹੋ ਗਿਆ ਹੈ ਤਾਂ ਫਿਕਰ ਨਾ ਕਰੋ। ਹਰ ਸੂਬੇ 'ਚ ਹਰ ਹਾਲ 'ਚ ਐਲ.ਪੀ.ਜੀ. ਸਿਲੈਂਡਰ ਪਹਿਲਾਂ ਵਾਂਗ ਹੀ ਮਿਲੇਗਾ। ਇੰਡੀਅਨ ਆਇਲ ਕਾਰਪੋਰੇਸ਼ਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਦਹਵਾਸੀ ਦੀ ਹਾਲਤ 'ਚ ਨਾ ਆਉਣ ਅਤੇ ਇਸ ਦੇ ਚੱਲਦੇ ਜ਼ਰੂਰਤ ਤੋਂ ਜ਼ਿਆਦਾ ਸਿਲੈਂਡਰ ਨਾ ਖਰੀਦਣ। ਲਾਕਡਾਊਨ ਦੀ ਹਾਲਤ 'ਚ ਵੀ ਐਲ.ਪੀ.ਜੀ. ਸਿਲੈਂਡਰ ਪਹਿਲਾਂ ਵਾਂਗ ਹੀ ਉਪਲਬੱਧ ਰਹਿਣਗੇ।
ਇੰਡੀਅਨ ਆਇਲ ਕਾਰਪੋਰੇਸ਼ਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਕਹਿਰ COVID-19 pandemicਕ ਤੋਂ ਨਿਜੱਠਣ ਲਈ ਸੂਬੇ 'ਚ ਲਾਕਡਾਊਨ ਕਾਰਨ ਲੋਕਾਂ 'ਚ ਘਬਰਾਹਟ ਦਾ ਮਾਹੌਲ ਹੈ। ਇਸ ਦੇ ਚੱਲਦੇ ਪੂਰੇ ਪੂਰਬੀ ਉੱਤਰੀ ਖੇਤਰ 'ਚ ਨਾਰਥ ਈਸਟ ਐਲ.ਪੀ.ਜੀ. ਸਿਲੈਂਡਰ ਦੀ ਮੰਗ ਵਧੀ ਹੈ। ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਜੀ ਰਮੇਸ਼ ਨੇ ਇਕ ਬਿਆਨ 'ਚ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲੇ ਕਹਿਰ ਕਾਰਨ ਪੂਰਬੀ ਉੱਤਰੀ ਦੇ ਸੱਤ ਸੂਬਿਆਂ ਨਾਰਥ ਈਸਟ ਸਟੇਟ 'ਚ ਘਰੇਲੂ ਗੈਸ ਸਿਲੈਂਡਰ ਦੀ ਮੰਗ 'ਚ ਜ਼ਬਰਦਸਤ ਵਾਧਾ ਹੋਇਆ ਹੈ।

ਡਿਸਟ੍ਰੀਬਿਊਟਰਸ ਅਤੇ ਪਾਰਟਨਰਸ ਨੂੰ ਦਿੱਤੇ ਨਿਰਦੇਸ਼
ਇੰਡੀਅਨ ਆਇਲ ਕਾਰਪੋਰੇਸ਼ਨ ਦੇ ਸਾਰੇ ਡਿਸਟ੍ਰੀਬਿਊਟਰਸ ਵੀ ਆਪਣੇ ਪਾਰਟਨਰਸ ਨੂੰ ਗੈਸ ਸਿਲੈਂਡਰ ਦੀ ਡਿਲਿਵਰੀ ਨਿਰਵਿਘਨ ਰੂਪ ਨਾਲ ਕਰ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ, 'ਅਸੀਂ ਇਹ ਇੰਸ਼ਯੋਰ ਕਰ ਰਹੇ ਹਾਂ ਕਿ ਇੰਡੀਅਨ ਆਇਲ ਦੇ ਸਾਰੇ ਕਰਮਚਾਰੀ ਇਨ੍ਹਾਂ ਦਿਨੀਂ ਹਰੇਕ ਤਰ੍ਹਾਂ ਦੇ ਸੁਰੱਖਿਆਤਮਕ ਉਪਾਅ ਦਾ ਲਾਜ਼ਮੀ ਤੌਰ 'ਤੇ ਪਾਲਣ ਕਰਨ ਅਤੇ ਸਾਡੇ ਪਾਰਟਨਰ ਵੀ ਸਿਲੈਂਡਰ ਦੀ ਲਗਾਤਾਰ ਡਿਲਿਵਰੀ ਕਰਦੇ ਰਹੇ ਤਾਂਕਿ ਆਮ ਜਨਤਾ ਨੂੰ ਸਮੇਂ 'ਤੇ ਗੈਸ ਸਿਲੈਂਡਰ ਪ੍ਰਾਪਤ ਹੋ ਸਕੇ।'


Inder Prajapati

Content Editor

Related News