ਕੋਰੋਨਾ ਦੇ ਟੀਕੇ ’ਚ ਦੇਰੀ ਅਰਥਵਿਵਸਥਾ ’ਤੇ ਪੈ ਸਕਦੀ ਹੈ ਭਾਰੀ,  ਘੱਟ ਸਕਦੀ ਹੈ ਭਾਰਤ ਦੀ GDP

07/14/2020 6:46:59 PM

ਮੁੰਬਈ – ਕੋਵਿਡ-19 ਦਾ ਟੀਕਾ ਆਉਣ ’ਚ ਜੇ ਲੰਮਾ ਸਮਾਂ ਲਗਦਾ ਹੈ ਤਾਂ ਇਸ ਦਾ ਅਸਰ ਦੇਸ਼ ਦੀ ਅਰਥਵਿਵਸਥਾ ਯਾਨੀ ਇਕੋਨੋਮੀ ’ਤੇ ਜਿਆਦਾ ਪੈ ਸਕਦਾ ਹੈ। ਕੌਮਾਂਤਰੀ ਬ੍ਰੋਕਿੰਗ ਕੰਪਨੀ ਬੈਂਕ ਆਫ ਅਮਰੀਕਾ ਸਿਕਿਓਰਿਟੀਜ਼ ਮੁਤਾਬਕ ਜੇ ਟੀਕਾ ਆਉਣ ’ਚ ਲੰਮਾ ਸਮਾਂ ਲੱਗਾ ਤਾਂ ਭਾਰਤੀ ਅਰਥਵਿਵਸਥਾ ਯਾਨੀ ਜੀ. ਡੀ. ਪੀ. 2020-21 ’ਚ 7.5 ਫੀਸਦੀ ਤੱਕ ਸੁੰਗੜਨ ਦਾ ਅਨੁਮਾਨ ਹੈ। ਹਾਲਾਂਕਿ ਹਾਲਾਤ ਜੇ ਉਮੀਦ ਮੁਤਾਬਕ ਰਹਿੰਦੇ ਹਨ ਤਾਂ ਉਦੋਂ ਬ੍ਰੋਕਿੰਗ ਕੰਪਨੀ ਨੇ ਭਾਰਤੀ ਅਰਥਵਿਵਸਥਾ ’ਚ 4 ਫੀਸਦੀ ਗਿਰਾਵਟ ਦਾ ਅਨੁਮਾਨ ਲਗਾਇਆ ਗਿਆ ਹੈ।

ਕੰਪਨੀ ਦੇ ਅਰਥਸ਼ਾਸਤਰੀਆਂ ਨੇ ਇਕ ਹਫਤੇ ਦੇ ਅੰਦਰ ਹੀ ਦੇਸ਼ ਦੀ ਅਸਲ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਵਾਧੇ ਨੂੰ ਲੈ ਕੇ ਆਪਣੇ ਅਨੁਮਾਨ ਨੂੰ ਸੋਧਿਆ ਹੈ। ਰਿਪੋਰਟ ਮੁਤਾਬਕ ਦੇਸ਼ ’ਚ ਆਰਥਿਕ ਗਤੀਵਿਧੀਆਂ ’ਚ ਆਈ ਗਿਰਾਵਟ ਕਾਰਣ ਜੇ ਉਮੀਦ ਮੁਤਾਬਕ ਸਥਿਤੀ ਰਹਿੰਦੀ ਹੈ ਤਾਂ ਵੀ ਅਰਥਵਿਵਸਥਾ 4 ਫੀਸਦੀ ਸੁੰਗੜਨ ਦਾ ਅਨੁਮਾਨ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕਈ ਵਿਸ਼ਲੇਸ਼ਕਾਂ ਨੇ ਭਾਰਤੀ ਅਰਥਵਿਵਸਥਾ ’ਚ ਚਾਲੂ ਵਿੱਤੀ ਸਾਲ ਦੌਰਾਨ 5 ਫੀਸਦੀ ਤੱਕ ਗਿਰਾਵਟ ਆਉਣ ਦਾ ਅਨੁਮਾਨ ਪ੍ਰਗਟਾਇਆ ਹੈ।

ਇਹ ਵੀ ਦੇਖੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਨਿੱਜੀ ਹਸਪਤਾਲਾਂ 'ਚ ਵੀ ਸਸਤਾ ਹੋਵੇਗਾ 'ਕੋਰੋਨਾ' ਦਾ ਇਲਾਜ

ਟੀਕੇ ਨੂੰ ਲੈ ਕੇ ਕੋਈ ਸਮਾਂ-ਹੱਦ ਨਹੀਂ

ਰਿਪੋਰਟ ’ਚ ਕਿਹਾਗਿਆ ਹੈ ਕਿ ਕੋਰੋਨਾ ਵਾਇਰਸ ਦਾ ਟੀਕਾ ਖੋਜੇ ਜਾਣ ਨੂੰ ਲੈ ਕੇ ਕੌਮਾਂਤਰੀ ਅਤੇ ਘਰੇਲੂ ਦੋਹਾਂ ਥਾਵਾਂ ’ਤੇ ਕਈ ਪੱਧਰਾਂ ’ਤੇ ਯਤਨ ਕੀਤੇ ਜਾ ਰਹੇ ਹਨ ਪਰ ਟੀਕਾ ਤਿਆਰ ਹੋਣ ਨੂੰ ਲੈ ਕੇ ਹਾਲੇ ਤੱਕ ਕਿਸੇ ਸਮਾਂ-ਹੱਦ ਦਾ ਐਲਾਨ ਨਹੀਂ ਕੀਤਾ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਜੇ ਕੌਮਾਂਤਰੀ ਅਰਥਵਿਵਸਥਾ ਨੂੰ ਕੋਵਿਡ-19 ਦੇ ਟੀਕੇ ਦਾ ਇੰਤਜ਼ਾਰ ਇਕ ਸਾਲ ਤੱਕ ਕਰਨਾ ਪੈਂਦਾ ਹੈ ਤਾਂ ਦੇਸ਼ ਦੀ ਅਸਲ ਜੀ. ਡੀ. ਪੀ. 7.5 ਫੀਸਦੀ ਤੱਕ ਡਿਗ ਸਕਦੀ ਹੈ। ਮਾਹਰਾਂ ਨੇ ਅਨੁਮਾਨ ਜਤਾਇਆ ਕਿ ਦੇਸ਼ ’ਚ ਆਰਥਿਕ ਹਾਲਾਤ ਨੂੰ ਬਿਹਤਰ ਬਣਾਉਣ ਲਈ 2020-21 ’ਚ ਭਾਰਤੀ ਰਿਜ਼ਰਵ ਬੈਂਕ ਨੀਤੀਗਤ ਦਰਾਂ ’ਚ 2 ਫੀਸਦੀ ਦੀ ਹੋਰ ਕਟੌਤੀ ਕਰ ਸਕਦਾ ਹੈ।

ਇਹ ਵੀ ਦੇਖੋ :  ਕੋਰੋਨਾ ਦੀ ਦਵਾਈ ਲਈ ਵਧੀ ਉਮੀਦ, BioNTech ਅਤੇ Pfizer ਦੀ ਦਵਾਈ ਚੌਥੇ ਪੜਾਅ 'ਚ ਪਹੁੰਚੀ


Harinder Kaur

Content Editor

Related News