FDI ਨਿਯਮਾਂ ’ਚ ਦਿੱਤੀ ਢਿੱਲ, ਖੰਡ ਨਿਰਯਾਤ ’ਤੇ ਸਬਸਿਡੀ ਦੀ ਮਿਲੀ ਰਾਹਤ

08/29/2019 4:47:56 PM

ਮੁੰਬਈ — ਕੇਂਦਰੀ ਮੰਤਰੀ ਮੰਡਲ ਨੇ ਕਈ ਖੇਤਰਾਂ ’ਚ ਵਿਦੇਸ਼ੀ ਨਿਵੇਸ਼(FDI) ਨਿਯਮਾਂ ’ਚ ਢਿੱਲ ਦੇਣ ਦੇ ਪ੍ਰਸਤਾਵ ਨੂੰ ਅੱਜ ਮਨਜ਼ੂਰੀ ਦੇ ਦਿੱਤੀ। ਸਿੰਗਲ ਬ੍ਰਾਂਡ ਪ੍ਰਚੂਨ ਖੇਤਰ ਲਈ FDI ਨਿਯਮਾਂ ਨੂੰ ਅਸਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਠੇਕਾ ਨਿਰਮਾਣ( ਕੰਟਰੈਕਟ ਮੈਨੂਫੈਕਚਰਿੰਗ ਅਤੇ ਕੋਲਾ ਮਾਈਨਿੰਗ ਅਤੇ ਸਬੰਧਤ ਬੁਨਿਆਦੀ ਢਾਂਚੇ ’ਚ ਆਟੋਮੈਟਿਕ ਕਲੀਅਰੈਂਸ ਰੂਟ ਦੁਆਰਾ 100 ਫੀਸਦੀ FDI ਦੀ ਆਗਿਆ ਹੋਵੇਗੀ। ਹਾਲਾਂਕਿ ਹੁਣ ਡਿਜੀਟਲ ਮੀਡੀਆ ’ਚ 26 ਫੀਸਦੀ FDI ਲਈ ਆਗਿਆ ਲੈਣੀ ਹੋਵੇਗੀ। ਇਸ ਤੋਂ ਪਹਿਲਾਂ FDI ਦੀ ਕੋਈ ਹੱਦ ਨਹੀਂ ਸੀ। ਸਿੰਗਲ ਬ੍ਰਾਂਡ ਪ੍ਰਚੂਨ ’ਚ FDI ਲਈ ਮੰਤਰੀ ਮੰਡਲ ਨੇ ਲਾਜ਼ਮੀ ਤੌਰ ’ਤੇ 30 ਫੀਸਦੀ ਘਰੇਲੂ ਖਰੀਦ ਦੀ ਪਰਿਭਾਸ਼ਾ ਦੇ ਵਿਸਥਾਰ ਨੂੰ ਮਨਜ਼ੂਰੀ ਦਿੱਤੀ ਹੈ। ਮੰਤਰੀ ਮੰਡਲ ਨੇ ਨਾਲ ਹੀ ਸਿੰਗਲ ਬ੍ਰਾਂਡ ਪ੍ਰਚੂਨ ਕਾਰੋਬਾਰ ਦੇ ਤਹਿਤ ਆਨਲਾਈਨ ਪ੍ਰਚੂਨ ਵਿਕਰੀ ਦੀ ਆਗਿਆ ਦੇ ਦਿੱਤੀ ਹੈ। ਇਸ ਮਾਮਲੇ ’ਚ ਪਹਿਲੇ ਸਟੋਰ ਖੋਲ੍ਹਣ ਦੀ ਲਾਜ਼ਮਤਾ ਤੋਂ ਵੀ ਛੋਟ ਦਿੱਤੀ ਗਈ ਹੈ। 

ਮੰਤਰੀ ਮੰਡਲ ਦੀ ਬੈਠਕ ਦੇ ਬਾਅਦ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ, ‘ ਦੁਨੀਆਭਰ ’ਚ FDI ਦੀ ਰਫਤਾਰ ਘੱਟ ਹੋਈ ਹੈ। ਇਸ ਸਥਿਤੀ ’ਚ ਵੀ ਸਾਨੂੰ ਉਮੀਦ ਹੈ ਕਿ ਇਨ੍ਹਾਂ ਘੋਸ਼ਨਾਵਾਂ ਦੇ ਬਾਅਦ ਅਸੀਂ ਆਪਣੀ ਮਜ਼ਬੂਤ

ਸਥਿਤੀ ਬਰਕਰਾਰ ਰੱਖਾਂਗੇ। ਨਿਵੇਸ਼ਕ ਪੂਰੀ ਦੁਨੀਆ ’ਚ ਨਿਰਮਾਣ ਕੇਂਦਰ ਖੋਲ੍ਹਣਾ ਚਾਹੁੰਦੇ ਹਨ। ਉਹ ਭਾਰਤੀ ਬਜ਼ਾਰਾਂ ਅਤੇ ਨਿਰਯਾਤ ਲਈ ਭਾਰਤ ’ਚ ਆਪਣੇ ਉਤਪਾਦ ਬਣਾਉਣਾ ਚਾਹੁੰਦੇ ਹਨ। 

ਖੰਡ ਨਿਰਯਾਤ ’ਤੇ 6,268 ਕਰੋੜ ਰੁਪਏ ਦੀ ਸਬਸਿਡੀ

ਕੇਂਦਰੀ ਮੰਤਰੀ ਮੰਡਲ ਨੇ ਅਕਤੂਬਰ ਤੋਂ ਸ਼ੁਰੂ ਹੋ ਰਹੇ ਮਾਰਕੀਟਿੰਗ ਸਾਲ ਲਈ 60 ਲੱਖ ਟਨ ਖੰਡ ਦੇ ਨਿਰਯਾਤ ਲਈ 6,268 ਕਰੋੜ ਰੁਪਏ ਦੇ ਨਿਰਯਾਤ ਸਬਸਿਡੀ ਦਿੱਤੇ ਜਾਣ ਦੇ ਪ੍ਰਸਤਾਵ ਨੂੰ ਅੱਜ ਮਨਜ਼ੂਰੀ ਦੇ ਦਿੱਤੀ। ਇਸ ਨਾਲ ਖੰਡ ਮਿੱਲਾਂ ਨੂੰ ਘਰੇਲੂ ਵਾਧੂ ਭੰਡਾਰ ਨੂੰ ਘੱਟ ਕਰਨ ਅਤੇ ਗੰਨਾ ਕਿਸਾਨਾਂ ਨੂੰ ਬਕਾਇਆ ਚੁਕਾਉਣ ’ਚ ਮਦਦ ਮਿਲੇਗੀ। 


Related News