ਸਰਕਾਰੀ ਨੌਕਰੀਆਂ ’ਚ ਵੱਡੀ ਗਿਰਾਵਟ, ਸੂਬਿਆਂ ਦਾ ਵੀ ਬੁਰਾ ਹਾਲ

10/01/2020 6:37:52 PM

ਨਵੀਂ ਦਿੱਲੀ, (ਇੰਟ.)– ਸਰਕਾਰੀ ਨੌਕਰੀਆਂ ’ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਕੇਂਦਰ ਦੇ ਨਾਲ-ਨਾਲ ਸੂਬਿਆਂ ਦਾ ਵੀ ਬੁਰਾ ਹਾਲ ਹੈ। ਮੌਜੂਦਾ ਵਿੱਤੀ ਸਾਲ ’ਚ ਹਾਇਰਿੰਗ ਤਿੰਨ ਸਾਲ ਦੇ ਹੇਠਲੇ ਪੱਧਰ ’ਤੇ ਹੈ। ਇਸ ਵਿੱਤੀ ਸਾਲ ਦੇ ਸ਼ੁਰੂਆਤੀ 4 ਮਹੀਨਿਆਂ ਦੀ ਗੱਲ ਕਰੀਏ ਤਾਂ ਬੀਤੇ ਸਾਲ ਦੇ ਮੁਕਾਬਲੇ ਕੇਂਦਰੀ ਨੌਕਰੀਆਂ ਦਾ ਔਸਤ 50 ਫੀਸਦੀ ਹੀ ਹੈ, ਜਦੋਂ ਕਿ ਸੂਬਾ ਸਰਕਾਰਾਂ ਦੀਆਂ ਨੌਕਰੀਆਂ ’ਚ ਵੀ ਪਿਛਲੇ ਸਾਲ ਦੇ ਮੁਕਾਬਲੇ 60 ਫੀਸਦੀ ਹੀ ਭਰਤੀਆਂ ਹੋਈਆਂ ਹਨ। ਨੈਸ਼ਨਲ ਪੈਂਸ਼ਨ ਸਰਵਿਸ (ਐੱਨ. ਪੀ. ਐੱਸ.) ਦੇ ਮੁਤਾਬਕ ਵਿੱਤੀ ਸਾਲ 2020-21 ’ਚ ਸਰਕਾਰੀ ਨੌਕਰੀਆਂ ’ਚ ਸਭ ਤੋਂ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। 

ਕੋਰੋਨਾ ਵਾਇਰਸ ਦੇ ਭਾਰਤੀ ਅਰਥਵਿਵਸਥਾ ’ਤੇ ਪ੍ਰਭਾਵ ਕਾਰਣ ਨਾ ਸਿਰਫ ਪ੍ਰਾਈਵੇਟ ਖੇਤਰ ’ਚ ਨੌਕਰੀਆਂ ਜਾ ਰਹੀਆਂ ਹਨ ਸਗੋਂ ਕੇਂਦਰ ਅਤੇ ਸੂਬਾ ਸਰਕਾਰਾਂ ਵੀ ਨੌਕਰੀਆਂ ’ਚ ਕਟੌਤੀ ਕਰ ਰਹੀਆਂ ਹਨ। ਮੌਜੂਦਾ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਭਾਰਤੀ ਅਰਥਵਿਵਸਥਾ ’ਚ 24 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਸੀ। ਇਸ ਗਿਰਾਵਟ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਕੇਂਦਰੀ ਡਿਪਾਰਟਮੈਂਟ ਅਤੇ ਮੰਤਰਾਲਾ ਨੂੰ ਆਉਣ ਵਾਲੇ ਕੁਝ ਸਮੇਂ ’ਚ ਕੋਈ ਨਵੀਂ ਨੌਕਰੀ ਨਾ ਕੱਢਣ ਦਾ ਹਦਾਇਤ ਵੀ ਦਿੱਤੀ ਹੈ।

ਐੱਨ. ਪੀ. ਐੱਸ. ’ਚ ਹਰ ਮਹੀਨੇ ਜੁੜ ਰਹੇ ਸਿਰਫ 5,250 ਕਰਮਚਾਰੀ-
ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਨੈਸ਼ਨਲ ਪੈਂਸ਼ਨ ਸਕੀਮ (ਐੱਨ. ਪੀ. ਐੱਸ.) ਵਿਚ ਮੌਜੂਦਾ ਵਿੱਤੀ ਸਾਲ ’ਚ ਹਰ ਮਹੀਨੇ ਸਿਰਫ 5,250 ਨਵੇਂ ਕਰਮਚਾਰੀ ਜੁੜ ਰਹੇ ਹਨ, ਜਦੋਂ ਕਿ 2019-20 ’ਚ ਹਰ ਮਹੀਨੇ 9,900 ਨਵੇਂ ਕਰਮਚਾਰੀ ਜੁੜੇ ਸਨ। 2018-19 ਇਹ ਅੰਕੜਾ 9,200 ਸੀ ਅਤੇ 2017-18 ’ਚ ਇਹ ਅੰਕੜਾ 11,000 ਸੀ। ਇਸ ਤੋਂ ਸਪੱਸ਼ਟ ਹੈ ਕਿ ਸਾਲ 2020-21 ’ਚ ਐੱਨ. ਪੀ. ਐੱਸ. ’ਚ ਨਿਊ ਸਬਸਕ੍ਰਾਈਬਰਸ ਐਡੀਸ਼ਨ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। 

ਮਈ ਤੋਂ ਜੁਲਾਈ ਤੱਕ ਦਾ ਔਸਤਨ ਮਾਸਿਕ ਐਡੀਸ਼ਨ ਸਿਰਫ 3500 ਸੀ। 2020-21 ’ਚ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਹਰ ਮਹੀਨੇ 26,144 ਨਵੀਆਂ ਨੌਕਰੀਆਂ ਦਿੱਤੀਆਂ, ਜਦੋਂ ਕਿ 2019-20 ’ਚ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਹਰ ਮਹੀਨੇ ਔਸਤਨ 41,333 ਨਵੀਆਂ ਨੌਕਰੀਆਂ ਦਿੱਤੀਆਂ ਸਨ। 2018-19 ’ਚ ਇਹ ਅੰਕੜਾ 45,208 ਸੀ। ਜੇ ਇਨ੍ਹਾਂ 4 ਮਹੀਨਿਆਂ ’ਚ ਵ੍ਹਾਈਟ ਕਾਲਰ ਨੌਕਰੀਆਂ ਦੇ ਜਾਣ ਦੇ ਅੰਕੜਿਆਂ ਨੂੰ ਵੀ ਜੋੜ ਲਈਏ ਤਾਂ ਸਥਿਤੀ ਹੋਰ ਗੰਭੀਰ ਹੋ ਜਾਂਦੀ ਹੈ। ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨੋਮੀ (ਸੀ. ਐੱਮ. ਆਈ. ਈ.) ਦੇ ਮੁਤਾਬਕ ਮੌਜੂਦਾ ਵਿੱਤੀ ਸਾਲ ਦੇ ਮਈ ਤੋਂ ਅਗਸਤ ਤੱਕ ਲਗਭਗ 60 ਲੱਖ ਇੰਜੀਨੀਅਰ, ਟੀਚਰ, ਅਕਾਊਂਟੈਂਟ ਅਤੇ ਐਨਾਲਿਸਟ ਵਰਗੇ ਪ੍ਰੋਫੈਸ਼ਨਲਸ ਆਪਣੀ ਨੌਕਰੀ ਗੁਆ ਚੁੱਕੇ ਹਨ।


Sanjeev

Content Editor

Related News