ਪੂੰਜੀ ਲਾਭ ਟੈਕਸ ''ਤੇ ਫੈਸਲੇ ਲਈ ਇਕ ਸਾਲ ਹੋਰ ਉਡੀਕ ਕਰਨੀ ਹੋਵੇਗੀ: ਸੀਤਾਰਮਨ

02/08/2020 9:59:04 AM

ਮੁੰਬਈ—ਵਿੱਤੀ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੂੰਜੀ ਲਾਭ ਟੈਕਸ (ਐੱਲ.ਟੀ.ਸੀ.ਟੀ.) 'ਤੇ ਫੈਸਲੇ ਲਈ ਉਨ੍ਹਾਂ ਦਾ ਮੰਤਰਾਲੇ ਇਕ ਸਾਲ ਹੋਰ ਉਡੀਕ ਕਰੇਗਾ। ਐੱਲ.ਟੀ.ਜੀ.ਸੀ. ਖਤਮ ਨਹੀਂ ਕਰਨ ਨੂੰ ਲੈ ਕੇ ਆਲੋਚਨਾਵਾਂ ਦੇ ਵਿਚਕਾਰ ਉਨ੍ਹਾਂ ਨੇ ਇਹ ਗੱਲ ਕਹੀ। ਲਾਭਾਂਸ਼ ਵੰਡ ਟੈਕਸ ਦੇ ਬਾਰੇ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਦੇਣਦਾਰੀ ਹੁਣ ਕੰਪਨੀ ਦੇ ਬਜਾਏ ਨਿਵੇਸ਼ਕਾਂ 'ਤੇ ਹੋਵੇਗੀ ਉਨ੍ਹਾਂ 'ਤੇ ਨਿਰਧਾਰਿਤ ਦਰ ਨਾਲ ਟੈਕਸ ਲੱਗੇਗਾ। ਸੀਤਾਰਮਨ ਨੇ ਇਥੇ ਵਿਸਲੇਸ਼ਕਾਂ ਦੇ ਨਾਲ ਗੱਲਬਾਤ 'ਚ ਕਿਹਾ ਕਿ ਐੱਲ.ਟੀ.ਸੀ.ਜੀ. 2018 'ਚ ਪੇਸ਼ ਕੀਤਾ 'ਚ ਗਿਆ ਅਤੇ ਉਹ ਬਾਜ਼ਾਰ 'ਚ ਉਤਾਰ ਚੜ੍ਹਾਅ ਦੇ ਕਾਰਨ ਇਸ ਨੂੰ ਲੈ ਕੇ ਉਪਯੁਕਤ ਮੁੱਲਾਂਕਣ ਨਹੀਂ ਕਰ ਸਕੀ।

Aarti dhillon

This news is Content Editor Aarti dhillon