ਦੇਸ਼ ’ਚ ਕਪਾਹ ਦੀ 1.69 ਲੱਖ ਗੰਢ ਤੋਂ ਜ਼ਿਆਦਾ ਪਹੁੰਚੀ ਰੋਜ਼ਾਨਾ ਆਮਦ

11/30/2021 12:04:53 PM

ਜੈਤੋ- ਕੱਪੜਾ ਮੰਤਰਾਲਾ ਦੇ ਅਦਾਰੇ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਨੇ ਸੋਮਵਾਰ ਨੂੰ ਆਪਣੇ ਸਟਾਕ ਸੀਜ਼ਨ ਸਾਲ 2019-20 ਅਤੇ 2020-21 ਸੀਜ਼ਨ ਰੂੰ ਕੀਮਤਾਂ ’ਚ 300 ਰੁਪਏ ਘਟਾਉਣ ਦਾ ਐਲਾਨ ਕੀਤਾ ਹੈ। ਸੂਤਰਾਂ ਅਨੁਸਾਰ ਭਾਰਤੀ ਕਪਾਹ ਨਿਗਮ ਨੇ ਚਾਲੂ ਕਪਾਹ ਸੀਜ਼ਨ ’ਚ ਹੁਣ ਤੱਕ ਕਿਸਾਨਾਂ ਦੀ ਕਪਾਹ ਖਰੀਦਣੀ ਸ਼ੁਰੂ ਨਹੀਂ ਕੀਤੀ ਹੈ, ਕਿਉਂਕਿ ਮੰਡੀਆਂ ’ਚ ਵ੍ਹਾਈਟ ਗੋਲਡ 8200-8700 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ, ਜਦੋਂ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਵਧੀਆ ਵ੍ਹਾਈਟ ਗੋਲਡ 6025 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਹੈ। ਉਥੇ ਹੀ, ਦੇਸ਼ ਦੇ ਵੱਖ-ਵੱਖ ਵ੍ਹਾਈਟ ਗੋਲਡ ਉਤਪਾਦ ਸੂਬਿਆਂ ਦੀਆਂ ਮੰਡੀਆਂ ’ਚ ਅੱਜ ਲਗਭਗ 1 ਲੱਖ 69 ਹਜ਼ਾਰ 500 ਗੰਢ ਆਮਦ ਹੋਣ ਦੀ ਸੂਚਨਾ ਹੈ।
ਸੂਤਰਾਂ ਅਨੁਸਾਰ ਦੇਸ਼ ’ਚ ਆਈ ਕੁਲ ਵ੍ਹਾਈਟ ਗੋਲਡ ਆਮਦ ’ਚ ਪੰਜਾਬ ਦੀਆਂ ਮੰਡੀਆਂ ’ਚ 4000 ਗੰਢ, ਹਰਿਆਣਾ 9000 ਗੰਢ, ਸ਼੍ਰੀਗੰਗਾਨਗਰ ਸਰਕਲ 12000 ਗੰਢ, ਲੋਅਰ ਰਾਜਸਥਾਨ 4500 ਗੰਢ, ਗੁਜਰਾਤ 42000 ਗੰਢ, ਮਧ ਪ੍ਰਦੇਸ਼ 15000 ਗੰਢ, ਮਹਾਰਾਸ਼ਟਰ 42000 ਗੰਢ, ਕਰਨਾਟਕ 12000 ਗੰਢ, ਆਂਧਰ ਪ੍ਰਦੇਸ਼ 5100 ਗੰਢ, ਤੇਲੰਗਾਨਾ 15000 ਓਡਿਸ਼ਾ ’ਚ 1200 ਗੰਢ ਵ੍ਹਾਈਟ ਗੋਲਡ ਦੀ ਆਮਦ ਸ਼ਾਮਲ ਹੈ। ਸੂਤਰਾਂ ਅਨੁਸਾਰ ਕਿਸਾਨਾਂ ਦਾ ਵਧੀਆ ਵ੍ਹਾਈਟ ਗੋਲਡ ਲਗਭਗ 8500-8700 ਰੁਪਏ ਪ੍ਰਤੀ ਕੁਇੰਟਲ ਵਿਕ ਰਿਹਾ ਹੈ, ਜਦੋਂ ਕਿ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) 6025 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਹੈ ਪਰ ਇਸ ਭਾਅ ’ਚ ਕਿਸਾਨ ਸੰਤੁਸ਼ਟ ਨਹੀਂ ਹਨ, ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ 8500-8700 ਰੁਪਏ ਪ੍ਰਤੀ ਕੁਇੰਟਲ ਭਾਅ ’ਚ ਤਾਂ ਉਨ੍ਹਾਂ ਦਾ ਖਰਚਾ ਹੀ ਪੂਰਾ ਹੁੰਦਾ ਹੈ।


Aarti dhillon

Content Editor

Related News