SBI ਜਨਰਲ ਨੇ ਕੰਪਨੀਆਂ ਲਈ ਸ਼ੁਰੂ ਕੀਤੀ ਸਾਈਬਰ ਸੁਰੱਖਿਆ

04/22/2019 5:36:09 PM

ਨਵੀਂ ਦਿੱਲੀ — SBI  ਜਨਰਲ ਇੰਸ਼ੋਰੈਂਸ ਨੇ ਸਾਈਬਰ ਹਮਲਿਆਂ ਤੋਂ ਕਾਰੋਬਾਰੀ ਇਕਾਈਆਂ ਦੇ ਵਿੱਤੀ ਅਤੇ ਸਾਖ ਨਾਲ ਜੁੜੇ ਨੁਕਸਾਨ ਦੀ ਬੀਮਾ ਸੁਰੱਖਿਆ ਲਈ ਉਤਪਾਦ ਪੇਸ਼ ਕੀਤੇ ਹਨ। ਕੰਪਨੀ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ । SBI ਜਨਰਲ ਨੇ ਬਿਆਨ ਵਿਚ ਕਿਹਾ ਕਿ ਸ਼ੁਰੂਆਤ ਵਿਚ ਸਾਡਾ ਧਿਆਨ ਛੋਟੀਆਂ ਅਤੇ ਮੱਧ ਇਕਾਇਆਂ 'ਤੇ ਹੋਵੇਗਾ , ਪਰ ਬਾਅਦ ਵਿਚ ਇਸ ਤੋਂ ਵੱਡੀਆਂ ਕੰਪਨੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਇਹ ਉਤਪਾਦ ਸਾਈਬਰ ਹਮਲਿਆਂ ਦੇ ਵਧਦੇ ਹੋਏ ਖਤਰਿਆਂ ਤੋਂ ਬਚਾਅ ਕਰੇਗਾ। ਇਸ ਨੂੰ ਹੈਕਿੰਗ ਹਮਲੇ, ਪਛਾਣ ਦੀ ਚੋਰੀ, ਸੰਵੇਦਣਸ਼ੀਲ ਸੂਚਨਾਵਾਂ ਦੇ ਲੀਕ ਹੋਣ ਅਤੇ ਕਾਰੋਬਾਰ 'ਚ ਰੁਕਾਵਟ ਵਰਗੀਆਂ ਗਤੀਵਿਧਿਆਂ ਤੋਂ ਰੱਖਿਆ ਲਈ ਤਿਆਰ ਕੀਤਾ ਗਿਆ ਹੈ।
ਕੰਪਨੀ ਨੇ ਦੱਸਿਆ, ' ਡਿਜੀਟਲ ਤਕਨੀਕ ਦੇ ਵਧਣ ਦੇ ਨਾਲ-ਨਾਲ ਹਰੇਕ ਤਰ੍ਹਾਂ ਦੇ ਅਤੇ ਹਰੇਕ ਅਕਾਰ ਦੇ ਕਾਰੋਬਾਰੀਆਂ ਲਈ ਸਾਈਬਰ ਜੋਖਮ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਾਈਬਰ ਹਮਲਾਵਰ ਇਸ ਸਿਧਾਂਤ 'ਤੇ ਕੰਮ ਕਰਦੇ ਹਨ ਕਿ ਜ਼ਿਆਦਾਤਾਰ ਕਾਰੋਬਾਰੀ ਇਕਾਈਆਂ ਆਪਣੀ ਸਾਈਬਰ ਸੁਰੱਖਿਆ 'ਤੇ ਲੌੜੀਂਦਾ ਖਰਚ ਨਹੀਂ ਕਰਦੇ।' 

ਇਸ ਵਿਚ ਕਿਹਾ ਗਿਆ ਹੈ ਕਿ ਇਹ ਉਤਪਾਦ ਪਹਿਲੇ ਅਤੇ ਤੀਜੇ ਪੱਖ ਕਵਰੇਜ਼ ਲਾਭ ਦੀ ਪੇਸ਼ਕਸ਼ ਕਰਦਾ ਹੈ। ਇਸ ਕਾਰਨ ਕਾਰੋਬਾਰ ਵਿਚ ਅਚਾਨਕ ਰੁਕਾਵਟ, ਸਿਸਟਮ ਫੇਲ ਹੋਣਾ, ਸਾਖ ਦਾ ਨੁਕਸਾਨ, ਮਲਟੀਮੀਡੀਆ ਦੇਣਦਾਰੀ ਅਤੇ ਕੰਪਿਊਟਰ ਨਾਲ ਜੁੜੇ ਅਪਰਾਧ ਦੇ ਕਵਰੇਜ਼ ਦਾ ਵਿਕਲਪ ਸ਼ਾਮਲ ਹੈ।

ਸਾਈਬਰ ਹਮਲਾ ਹੋਣ 'ਤੇ ਤੁਰੰਤ ਮਦਦ ਕਰਦੀ ਹੈ ਬੀਮਾ ਪਾਲਸੀ

SBI ਜਨਰਲ ਇੰਸ਼ੋਰੈਂਸ 'ਚ Reinsurance ਦੇ ਪ੍ਰਮੁੱਖ ਸ਼੍ਰੀ ਸੁਬਰਾਮਨਿਅਮ ਨੇ ਦੱਸਿਆ ਕਿ ਕਾਰੋਬਾਰ ਵਿਚ ਵਧਦੇ ਲਚੀਲੇਪਨ ਦੇ ਕਾਰਨ ਸਾਈਬਰ ਬੀਮਾ ਖੇਤਰ ਦਾ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ ਅਤੇ ਮੌਜੂਦਾ ਉਤਪਾਦ ਸਾਈਬਰ ਸਕਿਊਰਿਟੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਠੋਸ ਕਦਮ ਹੈ। ਉਨ੍ਹਾਂ ਦੇ ਮੁਤਾਬਕ ਇਨ੍ਹਾਂ ਉਤਪਾਦ ਦੇ ਜ਼ਰੀਏ ਸਾਈਬਰ ਹਮਲੇ ਦੀ ਘਟਨਾ ਦੇ ਬਾਅਦ ਗਾਹਕ ਨੂੰ ਤਤਕਾਲ 'ਚ ਮਿਲਣ ਵਾਲੀ ਹਰ ਜ਼ਰੂਰੀ ਸੇਵਾਵਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਇਸ ਦੇ ਤਹਿਤ ਸਾਈਬਰ ਘਟਨਾ ਦੇ ਮਾਮਲੇ 'ਚ 24*7 ਘੰਟੇ ਦੀ ਸੇਵਾ ਦਿੱਤੀ ਜਾਂਦੀ ਹੈ।

ਇਕ ਸਾਲ 'ਚ 50% ਦਾ ਉਛਾਲ

ਦੇਸ਼ ਵਿਚ ਸਾਈਬਰ ਬੀਮਾ ਦੀ ਮੰਗ 'ਚ ਇਕ ਸਾਲ 'ਚ 50 ਫੀਸਦੀ ਤੱਕ ਦਾ ਉਛਾਲ ਆਇਆ ਹੈ। ਸਰਕਾਰੀ ਬੈਂਕਾਂ ਸਮੇਤ ਦੇਸ਼ ਦੀ ਕਰੀਬ 250 ਕੰਪਨੀਆਂ ਨੇ ਇਸ ਸਾਲ ਸਾਈਬਰ ਬੀਮਾ ਕਵਰ ਖਰੀਦਿਆ ਹੈ। ਇਸ ਦਾ ਕਾਰਨ ਹੈ ਸਾਈਬਰ ਬੀਮਾ ਪਾਲਿਸੀ ਦੀ ਵਿਕਰੀ 2017 'ਚ ਇਕ ਸਾਲ ਪਹਿਲਾ ਦੇ ਮੁਕਾਬਲੇ 50 ਫੀਸਦੀ ਜ਼ਿਆਦਾ ਰਹੀ ਹੈ। 

ਕੰਪਨੀਆਂ ਦੇ ਬੋਰਡ ਰੂਮ ਸਾਈਬਰ ਜੋਖਮ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਹੈ। ਮੁੰਬਈ ਦੀ ਬੀਮਾ ਬ੍ਰੋਕਿੰਗ ਫਰਮ ਮਾਰਸ਼ ਇੰਡੀਆ ਦੇ ਮੁਤਾਬਕ 2016 ਦੇ ਮੁਕਾਬਲੇ 2017 'ਚ ਸਾਈਬਰ ਸਕਿਊਰਿਟੀ ਕਵਰ 'ਚ 50 ਫੀਸਦੀ ਦਾ ਉਛਾਲ ਆਇਆ ਹੈ। ਇਸ ਫਰਮ ਦੀ ਸਾਈਬਰ ਬੀਮਾ ਸੈਗਮੈਂਟ 'ਚ ਕਾਫੀ ਵੱਡੀ ਹਿੱਸੇਦਾਰੀ ਹੈ।