ਨੈੱਟਵਰਕ ਬਣਾਉਣ, 5ਜੀ ਲਾਗੂ ਕਰਨ ਨੂੰ ਤਰਜੀਹ ਦਿੰਦੇ ਰਹਿਣਗੇ ਗਾਹਕ : ਸਟਰਲਾਈਟ ਟੈੱਕ

06/12/2023 11:14:12 AM

ਨਵੀਂ ਦਿੱਲੀ (ਭਾਸ਼ਾ) - ਆਪਟੀਕਲ ਤੇ ਡਿਜੀਟਲ ਸਾਲਿਊਸ਼ਨ ਮੁਹੱਈਆ ਕਰਾਉਣ ਵਾਲੀ ਕੰਪਨੀ ਸਟਰਲਾਈਟ ਟੈਕਨਾਲੋਜੀਜ਼ ਦਾ ਮੰਨਣਾ ਹੈ ਕਿ ਫਾਈਬਰ ਲਈ ਮਜ਼ਬੂਤ ਮੰਗ ਬਣੀ ਰਹੇਗੀ। ਕੰਪਨੀ ਨੇ ਕਿਹਾ ਕਿ ਭਾਰਤ ਸਮੇਤ ਸਾਰੇ ਬਾਜ਼ਾਰਾਂ ਵਿਚ ਗਾਹਕ ਵੱਡੇ ਪੈਮਾਨੇ ’ਤੇ ਨੈੱਟਵਰਕ ਨਿਰਮਾਣ ਨੂੰ ਤਰਜੀਹ ਦਿੰਦੇ ਰਹਿਣਗੇ। ਵਰਣਨਯੋਗ ਹੈ ਕਿ ਭਾਰਤ ਵਿਚ ਵੱਡੇ ਪੈਮਾਨੇ ’ਤੇ 5ਜੀ ਨੂੰ ਲਾਗੂ ਕੀਤਾ ਜਾ ਰਿਹਾ ਹੈ।

ਸਟਰਲਾਈਟ ਟੈੱਕ ਦੇ ਮੈਨੇਜਿੰਗ ਡਾਇਰੈਕਟਰ ਅੰਕਿਤ ਅਗਰਵਾਲ ਨੇ ਕਿਹਾ ਕਿ ਫਾਈਬਰ ਵਿਸਤਾਰ ਦੀ ਤੇਜ਼ ਰਫ਼ਤਾਰ ਨੂੰ ਵੇਖਦੇ ਹੋਏ ਕੰਪਨੀ ਭਾਰਤੀ ਬਾਜ਼ਾਰ ਦੀਆਂ ਸੰਭਾਵਨਾਵਾਂ ਸਬੰਧੀ ‘ਕਾਫ਼ੀ ਹਾਂ-ਪੱਖੀ’ ਹੈ। ਆਉਣ ਵਾਲੇ ਸਮੇਂ ਵਿਚ 5ਜੀ ਦੀ ਵਰਤੋਂ ਕਰਨ ਵਾਲੇ ਗਾਹਕ 5 ਕਰੋੜ ਤੋਂ ਵਧ ਕੇ 25 ਕਰੋੜ ਹੋ ਜਾਣਗੇ। ਉਨ੍ਹਾਂ ਕਿਹਾ,‘‘ਅਸੀਂ ਜੋ ਤਰੱਕੀ ਕਰ ਰਹੇ ਹਾਂ, ਉਸ ਤੋਂ ਉਤਸ਼ਾਹਿਤ ਹਾਂ ਅਤੇ ਆਪਣੇ ਖੇਤਰ ਲਈ ਮੱਧ ਤੋਂ ਲੰਮੀ ਮਿਆਦ ਦੇ ਮੌਕਿਆਂ ਨੂੰ ਲੈ ਕੇ ਹਾਂ-ਪੱਖੀ ਹਾਂ।’’

ਵਿਆਪਕ ਤੌਰ ’ਤੇ ਐੱਸ. ਟੀ. ਐੱਲ. ਦੂਰਸੰਚਾਰ ਕੰਪਨੀਆਂ ਇੰਟਰਨੈੱਟ ਸੇਵਾ ਪ੍ਰਦਾਤਿਆਂ ਅਤੇ ਡਾਟਾ ਕੇਂਦਰਾਂ ਵੱਲ ਧਿਆਨ ਦੇ ਰਹੀਆਂ ਹਨ। ਉਨ੍ਹਾਂ ਕਿਹਾ,‘‘5ਜੀ, ਫਾਈਬਰ ਟੂ ਹੋਮ ਅਤੇ ਐਂਟਰਪ੍ਰਾਈਜ਼ ਲਈ ਇਨ੍ਹਾਂ ਦੀ ਜ਼ੋਰਦਾਰ ਵਚਨਬੱਧਤਾ ਜਾਰੀ ਹੈ। ਭਾਰਤ ਵਿਚ ਵੀ 5ਜੀ ਆਉਣ ਤੋਂ ਬਾਅਦ ਕੰਪਨੀਆਂ ਹਮਲਾਵਰੀ ਢੰਗ ਨਾਲ ਅੱਗੇ ਵਧ ਰਹੀਆਂ ਹਨ। ਸਾਡਾ ਮੰਨਣਾ ਹੈ ਕਿ ਅਗਲੇ ਕੁਝ ਸਾਲਾਂ ਵਿਚ ਭਾਰਤ ਵਿਚ 5ਜੀ ਯੂਜ਼ਰਜ਼ ਦੀ ਗਿਣਤੀ 5 ਕਰੋੜ ਤੋਂ ਵਧ ਕੇ 25 ਕਰੋੜ ਹੋ ਜਾਵੇਗੀ।’’

rajwinder kaur

This news is Content Editor rajwinder kaur